News

ਢੱਡਰੀਆਂ ਵਾਲੀਆਂ ਖਿਲਾਫ ਆ ਸਕਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬੁਰੀ ਖਬਰ

ਗਾਉਣ ਵਾਲਿਆਂ ਵਾਂਗ ਲਗਾਤਾਰ ਵਿਵਾਦਾਂ ਵਿਚ ਰਹਿਣ ਵਾਲੇ ਸੰਤ ਤੋਂ ਭਾਈ ਬਣੇ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਇੱਕ ਵਾਰੀ ਫਿਰ ਨਵੇਂ ਵਿਵਾਦ ਵਿਚ ਹਨ। ਸਿੱਧੂ ਮੂਸੇਵਾਲੇ ਦੇ ਗੀਤ ਬਾਰੇ ਚਲੇ ਵਿਵਾਦ ਵਿਚ ਉਹਨਾਂ ਵਲੋਂ ਮਾਤਾ ਭਾਗ ਕੌਰ ਅਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਿੱਤੀ ਟਿੱਪਣੀ ਤੇ ਕੁਝ ਪੰਥ ਪ੍ਰਵਾਨਿਤ ਪਰ ਵਿਵਾਦਿਤ ਗ੍ਰੰਥਾਂ ਖਿਲਾਫ ਕੀਤੀਆਂ ਗੱਲਾਂ ਤੋਂ ਪੰਥ ਦੇ ਕੁਝ ਵੱਡੇ ਪ੍ਰਚਾਰਕਾਂ ਨੇ ਬਾਬਾ ਰਣਜੀਤ ਸਿੰਘ ਦੀ ਲਿਖਤੀ ਸ਼ਿਕਾਇਤ ਜਥੇਦਾਰ ਸ੍ਰੀ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੂੰ ਸੌੰਪੀ ਹੈ ਤੇ ਨਾਲ ਹੀ ਕਿਹਾ ਹੈ ਕਿ ਢੱਡਰੀਆਂ ਵਾਲੇ ਉਹਨਾਂ ਨਾਲ ਵਿਚਾਰ ਚਰਚਾ ਕਰਨ। ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਦਾ ਕੀ ਕਹਿਣਾ ਹੈ,ਆਓ ਸੁਣਦੇ ਹਾਂ- ਜਿਕਰਯੋਗ ਹੈ ਕਿ ਬੀਤੇ ਦਿਨੀ ਸਿੱਧੂ ਮੂਸੇਵਾਲੇ ਦੇ ਗੀਤ ਤੇ ਚਲੇ ਵਿਵਾਦ ਦੌਰਾਨ ਢੱਡਰੀਆਂ ਵਾਲਿਆਂ ਨੇ ਕੁਝ ਪੰਥ ਪ੍ਰਵਾਨਿਤ ਗ੍ਰੰਥਾਂ ਉੱਤੇ ਸ਼ੰਕੇ ਕੀਤੇ ਅਤੇ ਨਾਲ ਹੀ ਮਾਤਾ ਭਾਗ ਕੌਰ ਅਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਕਈ ਤਰਾਂ ਦੀ ਸ਼ਬਦਾਵਲੀ ਵਰਤੀ ਸੀ ਜਿਸਦਾ ਇਹਨਾਂ ਪ੍ਰਚਾਰਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ।

Related Articles

Back to top button