News

ਢਾਡੀ ਬੀਬੀ ਬੀਬੀ ਦਲੇਰ ਕੌਰ ਹੋ ਗਈ Harnek Neki ਦਵਾਲੇ | ਸੁਣੋ ਕੀ ਕਿਹਾ ?

ਢਾਡੀ ਬੀਬੀ ਦਲੇਰ ਕੌਰ ਖਾਲਸਾ ਜਿਸਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਵਿਚ ਉਸਦੀ ਵੀਡੀਓ ਦੇ ਨਾਲ ਸਿੱਧੂ ਮੂਸਵਾਲਾ ਦਾ ਵਿਵਾਦਿਤ ਗੀਤ ‘ਜੱਟੀ ਜਿਉਣੇ ਮੌੜ ਵਰਗੀ’ ਦਾ ਓਹੀ ਪਹਿਰਾ ਲੱਗਾ ਹੋਇਆ ਸੀ ਜਿਸ ਵਿਚ ਮਾਤਾ ਭਾਗ ਕੌਰ ਦਾ ਜਿਕਰ ਹੈ। ਦੱਸਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਵਾਲੇ ਹਰਨੇਕ ਨੇਕੀ ਨੇ ਇਹ ਵੀਡੀਓ Edit ਕਰਕੇ ਫੇਸਬੁੱਕ ਤੇ ਵਾਇਰਲ ਕੀਤੀ ਤੇ ਫਿਰ ਲੋਕਾਂ ਵਲੋਂ ਬੀਬੀ ਦਲੇਰ ਕੌਰ ਖਿਲਾਫ ਪੋਸਟਾਂ ਪਾਈਆਂ ਗਈਆਂ ਕਿ ਦੇਖੋ ਇਹ ਢਾਡੀ ਮੂਸੇਵਾਲੇ ਸੀ ਹਮਾਇਤ ਕਰ ਰਹੀ ਹੈ। ਇਹ ਵੀਡੀਓ ਵਾਇਰਲ ਹੋਣ ਮਗਰੋਂ ਬੀਬੀ ਦਲੇਰ ਕੌਰ ਨੇ ਇਸ ਮਸਲੇ ਤੇ ਹਰਨੇਕ ਨੇਕੀ ਨੂੰ ਜਵਾਬ ਦਿੰਦਿਆਂ ਆਪਣੀ ਵੀਡੀਓ ਬਾਰੇ ਸਪਸ਼ਟੀਕਰਨ ਦਿੱਤਾ ਹੈ ਕਿ ਅਸਲ ਵੀਡੀਓ ਕੀ ਸੀ ਪਰ ਉਸ ਦਾ ਗੀਤ ਬਦਲਕੇ ਉਸਨੂੰ ਵਾਇਰਲ ਕੀਤਾ ਗਿਆ।Image result for bibi daler kaur
ਸੋਸ਼ਲ ਮੀਡੀਆ ਤੇ ਇਸ ਤਰਾਂ ਦੀਆਂ ਹਰਕਤਾਂ ਕਰਨੀਆਂ ਕੋਈ ਅਕਲਮੰਦੀ ਦਾ ਕੰਮ ਨਹੀਂ ਕਿਹਾ ਜਾ ਸਕਦਾ। ਜੇਕਰ ਇਹ ਹਰਕਤ ਹਰਨੇਕ ਨੇਕੀ ਦੀ ਹੈ ਤਾਂ ਇਹ ਬਹੁਤ ਨਿੰਦਣਯੋਗ ਹੈ। ਵੈਸੇ ਵੀ ਨੇਕੀ ਖਿਲਾਫ ਸ੍ਰੀ ਅਕਲ ਤਖਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੋ ਚੁੱਕਾ ਹੈ ਤੇ ਸਿੱਖ ਜਗਤ ਉਸਦੇ ਖਿਲਾਫ ਰੋਹ ਨਾਲ ਭਰਿਆ ਹੈ। ਉਸ ਵਲੋਂ ਸਿੱਖ ਇਤਿਹਾਸ,ਗੁਰ ਇਤਿਹਾਸ ਤੇ ਕੀਤੀਆਂ ਜਾਂਦੀਆਂ ਗਲਤ ਟਿੱਪਣੀਆਂ ਕਰਕੇ ਉਸਦਾ ਸਿੱਖ ਜਗਤ ਵਿਚ ਕਾਫੀ ਵਿਰੋਧ ਹੁੰਦਾ ਹੈ। ਨੇਕੀ ਦੀਆਂ ਅਜਿਹੀਆਂ ਹਰਕਤਾਂ ਕਿਸੇ ਦਿਨ ਉਸਦਾ ਨੁਕਸਾਨ ਜਰੂਰ ਕਰਨਗੀਆਂ।

Related Articles

Back to top button