Punjab

ਡੰਡੇ ਮਾਰਦੀ ਪੁਲੀਸ ਤਾਂ ਦੇਖੀ ਸਭ ਨੇ,ਹੱਥ ਜੋੜੀ ਖੜੀ ਪੁਲਿਸ ਦੇਖੋ | Ludhiana Police | Surkhab TV

ਕੋਰੋਨਾ ਵਾਇਰਸ ਹੁਣ ਪੂਰੇ ਸਿਖ਼ਰ ਤੇ ਹੈ। ਲੱਖਾਂ ਲੋਕ ਇਸ ਤੋਂ ਪੀੜਤ ਹੋ ਚੁੱਕੇ ਹਨ। ਰੋਜ਼ਾਨਾ 15 ਤੋਂ 20 ਮੌਤਾਂ ਹੋ ਰਹੀਆਂ ਹਨ। ਫਿਰ ਵੀ ਲੋਕ ਕੋਰੋਨਾ ਵਾਇਰਸ ਨੂੰ ਹਲਕੇ ਵਿਚ ਲੈ ਰਹੇ ਹਨ। ਲੋਕ ਸੜਕਾਂ ਤੇ ਨਿਕਲਦੇ ਸਮੇਂ ਮਾਸਕ ਤਕ ਨਹੀਂ ਪਾ ਰਹੇ ਅਤੇ ਫਿਜ਼ੀਕਲ ਡਿਸਟੈਂਸ ਦਾ ਵੀ ਪਾਲਣ ਨਹੀਂ ਕੀਤਾ ਜਾ ਰਿਹਾ। ਪੁਲਿਸ ਵੀ ਅਜਿਹੇ ਲੋਕਾਂ ਦੇ ਚਲਾਨ ਕਰਦੇ-ਕਰਦੇ ਪਰੇਸ਼ਾਨ ਹੋ ਚੁੱਕੀ ਹੈ, ਹੁਣ ਤਕ ਦੋ ਕਰੋੜ ਰੁਪਏ ਦੇ ਚਲਾਨ ਕੀਤੇ ਜਾ ਚੁੱਕੇ ਹਨ ਅਤੇ ਫਿਰ ਵੀ ਲੋਕ ਹਨ ਕਿ ਮੰਨਣ ਨੂੰ ਤਿਆਰ ਹੀ ਨਹੀਂ ਹਨ। ਇਹੀ ਕਾਰਨ ਹੈ ਕਿ ਹੁਣ ਲੁਧਿਆਣਾ ਪੁਲਿਸ ਅਜਿਹੇ ਲੋਕਾਂ ਨਾਲ ਗਾਂਧੀਗਿਰੀ ਕਰ ਰਹੀ ਹੈ। ਲੁਧਿਆਣਾ ਪੁਲਿਸ ਵੱਲੋਂ ਲੋਕਾਂ ਅੱਗੇ ਹੱਥ ਜੋੜ ਮਿੰਨਤਾਂ ਕਰ ਕੇ ਮਾਸਕ ਪਾਉਣ ਲਈ ਕਿਹਾ ਜਾ ਰਿਹਾ ਹੈ। ਪੁਲਿਸ ਨੇ ਵੀਰਵਾਰ ਸਵੇਰੇ ਤੋਂ ਹੀ ਅਜਿਹਾ ਕੀਤਾ ਹੈ ਅਤੇ ਇਸ ਦੀਆਂ ਤਸਵੀਰਾਂ ਮੁਲਾਜ਼ਮਾਂ ਨੇ ਅਧਿਕਾਰੀਆਂ ਨੂੰ ਭੇਜੀਆਂ ਹਨ ਅਤੇ ਇਹਨਾਂ ਨੂੰ ਲੁਧਿਆਣਾ ਕਮਿਸ਼ਨਰ ਆਫ ਪੁਲਿਸ ਦੇ ਫੇਸਬੁੱਕ ਪੇਜ ਤੇ ਅਪਲੋਡ ਕੀਤਾ ਗਿਆ ਹੈ। ਦਸ ਦਈਏ ਕਿ ਡਿਊਟੀ ਕਰਦੇ ਹੋਏ ਪੁਲਿਸ ਲੋਕਾਂ ਨੂੰ ਵਾਇਰਸ ਤੋਂ ਬਚਾਉਣ ਲਈ ਤਰ੍ਹਾਂ-ਤਰ੍ਹਾਂ ਦੇ ਯਤਨ ਕਰ ਰਹੀ ਹੈ।corona-4893276_1920 - EuroTimesਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਖ਼ਤ ਕਦਮ ਵੀ ਚੁੱਕੇ ਗਏ ਹਨ। ਇਹੀ ਨਹੀਂ, ਅਪਰਾਧਿਕ ਮਾਮਲੇ ਦਰਜ ਕਰਨ ਦੇ ਨਾਲ-ਨਾਲ ਜ਼ੁਰਮਾਨੇ ਵੀ ਵਸੂਲ ਕੀਤੇ ਗਏ ਹਨ। ਹੁਣ ਤਕ ਦੋ ਸੌ ਤੋਂ ਵੀ ਜ਼ਿਆਦਾ ਐਫਆਈਆਰ ਦਰਜ ਹੋ ਚੁੱਕੀਆਂ ਹਨ ਅਤੇ ਦੋ ਕਰੋੜ ਰੁਪਏ ਤੋਂ ਵੀ ਜ਼ਿਆਦਾ ਜ਼ੁਰਮਾਨਾ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਇਸ ਤਰ੍ਹਾਂ ਦੇ ਲੋਕਾਂ ਲਈ ਇਕ ਵੱਖਰੀ ਜੇਲ੍ਹ ਵੀ ਬਣਾਈ ਹੈ। ਪਰ ਫਿਰ ਵੀ ਲੋਕ ਪੁਲਿਸ ਦੀ ਗੱਲ ਸੁਣਨ ਨੂੰ ਹੀ ਤਿਆਰ ਨਹੀਂ ਹਨ। ਕੋਰੋਨਾ ਕਾਲ ਦੌਰਾਨ 80 ਫ਼ੀਸਦ ਪੁਲਿਸ ਸੜਕਾਂ ਤੇ ਹੀ ਰਹੀ ਹੈ ਅਤੇ 300 ਤੋਂ ਜ਼ਿਆਦਾ ਪੁਲਿਸ ਮੁਲਾਜ਼ਿਮ ਇਸ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ ਦੋ ਦੀ ਜਾਨ ਵੀ ਜਾ ਚੁੱਕੀ ਹੈ। ਪਰ ਫਿਰ ਵੀ ਪੁਲਿਸ ਨੂੰ ਲੋਕਾਂ ਵਿਚ ਜਾ ਕੇ ਕੰਮ ਕਰਨਾ ਪੈ ਰਿਹਾ ਹੈ। ਹੁਣ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹ ਹਰ ਤਰ੍ਹਾਂ ਦਾ ਹੱਥਕੰਡਾ ਅਪਣਾ ਚੁੱਕੇ ਹਨ ਪਰ ਬਹੁਤ ਸਾਰੇ ਲੋਕ ਹਨ ਜਿਹੜੇ ਕਿ ਮੰਨਣ ਨੂੰ ਤਿਆਰ ਨਹੀਂ ਹਨ। ਹੇਠ ਜੋੜਕੇ ਖੜੀ ਪੁਲਿਸ ਲਗਦੀ ਤਾਂ ਅਜੀਬ ਹੈ ਪਰ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਲੁਧਿਆਣਾ ਪੁਲਿਸ ਦਾ ਇਹ ਕਦਮ ਕਿੰਨੇ ਸਾਰਥਕ ਨਤੀਜੇ ਲਿਆਉਂਦਾ ਹੈ,ਲੋਕ ਪੁਲਿਸ ਦੀ ਇਸ ਹੇਠ ਜੋੜਨ ਦੀ ਬੇਨਤੀ ਤੇ ਕਿੰਨਾ ਕੁ ਅਮਲ ਕਰਦੇ ਹਨ,ਇਹ ਵੇਖਣ ਵਾਲੀ ਗੱਲ ਹੋਵੇਗੀ।

Related Articles

Back to top button