Agriculture

ਡੀਸੀ ਦਫਤਰ ਅੱਗੇ ਕਿਸਾਨਾਂ ਨੇ ਸਿੱਧਾ ਜਾ ਕੇ ਕਰ ਦਿੱਤਾ ਵੱਡਾ ਕਾਂਡ

ਬਠਿੰਡਾ ਦੇ ਸਕੱਤਰੇਤ ਦੇ ਸਾਹਮਣੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਅਹੁਦੇਦਾਰਾਂ ਵੱਲੋਂ ਝੋਨੇ ਦੀ ਪਰਾਲੀ ਲਿਆ ਕੇ ਇਸ ਨੂੰ ਅੱਗ ਲਗਾ ਦਿੱਤੀ ਗਈ। ਜਿਸ ਨਾਲ ਸਕੱਤਰੇਤ ਦੇ ਸਾਹਮਣੇ ਧੂੰਆਂ ਹੀ ਧੂੰਆਂ ਹੋ ਗਿਆ। ਪਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਕੀਤੀ ਗਈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਇਹ ਕਦਮ ਸਰਕਾਰ ਦੇ ਇਸ ਰਵੱਈਏ ਦੇ ਜਵਾਬ ਵਿੱਚ ਚੁੱਕਿਆ ਹੈ। ਜਿਸ ਰਾਹੀਂ ਸਰਕਾਰੀ ਅਧਿਕਾਰੀ ਮੀਡੀਆ ਰਾਹੀਂ ਉਨ੍ਹਾਂ ਨੂੰ ਧਮਕਾਉਂਦੇ ਰਹਿੰਦੇ ਹਨ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਹਨ। ਉਨ੍ਹਾਂ ਤੇ ਕਾਰਵਾਈਕੀਤੀ ਜਾਵੇਗੀ। ਕਿਸਾਨ ਸਰਕਾਰ ਦੀਆਂ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਸਰਕਾਰ ਜਿੰਨੇ ਮਰਜ਼ੀ ਚਲਾਨ ਕੱਟ ਲਵੇ ਅਤੇ ਪਰਚੇ ਕਰ ਲਵੇ।ਉਹ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਇਨ੍ਹਾਂ ਅਹੁਦੇਦਾਰਾਂ ਦੀ ਮੰਗ ਹੈ ਕਿਕਿਸਾਨਾਂ ਨੂੰ ਪ੍ਰਤੀ ਏਕੜ 6 ਤੋਂ 7000 ਰੁਪਏ ਸਬਸਿਡੀ ਮਿਲਣੀ ਚਾਹੀਦੀ ਹੈ। ਜੇਕਰ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਤਾਂ ਉਸ ਨੂੰ ਬਿਜਾਈ ਕਰਨ ਲਈ 6000-7000 ਪ੍ਰਤੀ ਏਕੜ ਫਾਲਤੂ ਖਰਚਾ ਕਰਨਾ ਪੈਂਦਾ ਹੈ। ਸਰਕਾਰ ਨੇ ਮਸ਼ੀਨਰੀ ਤੇ ਸਬਸਿਡੀ ਦਿੱਤੀ ਹੈ। ਜਿਸਨਾਲ ਕਿਸਾਨ ਦੇ ਖਰਚੇ ਵਧ ਗਏ ਹਨ। ਕਿਉਂਕਿ ਇਸ ਤਰੀਕੇ ਨਾਲ ਬਿਜਾਈ ਕਰਨ ਤੇ ਮਜ਼ਦੂਰੀ ਜ਼ਿਆਦਾ ਆਉਂਦੀ ਹੈ। ਜੈਤੋ ਵਿੱਚ ਕੁਝ ਕਿਸਾਨਾਂ ਤੇ ਪਰਚੇ ਦਰਜ ਹੋਏ ਹਨ। ਉਨ੍ਹਾਂ ਨੇ ਉੱਥੇ 8 ਤਰੀਕ ਦਾ ਪ੍ਰੋਗਰਾਮ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਜਿੰਨੇ ਮਰਜ਼ੀਚਲਾਨ ਕੱਟ ਲਵੇ ਪਰਚੇ ਦਰਜ ਕਰ ਲਵੇ।ਉਹ ਜੇਲ੍ਹ ਜਾਣ ਲਈ ਤਿਆਰ ਬੈਠੇ ਹਨ। ਉਨ੍ਹਾਂ ਦੇ ਦੱਸਣ ਅਨੁਸਾਰ ਸਰਕਾਰ ਟਕਰਾਅ ਪੈਦਾ ਕਰ ਰਹੀ ਹੈ। ਸਰਕਾਰ ਕਿਸਾਨਾਂ ਨੂੰ ਕੁਝ ਨਹੀਂ ਦੇ ਰਹੀ। ਸਰਕਾਰ ਕਿਸਾਨਾਂ ਦੀ ਵੀ ਨਾ ਸੁਣੇ। ਸਿਰਫ ਗ੍ਰੀਨ ਟ੍ਰਿਬਿਊਨਲ ਦੀ ਹੀ ਸੁਣ ਲਈਜਾਵੇ। ਸਰਕਾਰ ਗਰੀਨ ਟ੍ਰਿਬਿਊਨਲ ਦੀ ਕੋਰਟ ਤੇ ਬਹਿਸ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਉਹ 10 ਦਿਨ ਲਈ ਅੱਗ ਲਗਾਉਂਦੇ ਹਨ ਤਾਂ 6 ਮਹੀਨੇ ਫ਼ਸਲ ਦੇ ਰੂਪ ਵਿੱਚ ਹਰਿਆਵਲ ਵੀ ਦਿੰਦੇ ਹਨ। ਜਲ ਸਰੋਤਾਂ ਨੂੰ ਪ੍ਰਦੂਸ਼ਿਤ ਕੌਣ ਕਰ ਰਿਹਾ ਹੈ। ਇਸਬਾਰੇ ਸਰਕਾਰ ਚੁੱਪ ਹੈ। ਸਰਕਾਰ ਨੂੰ ਸਾਰੀਆਂ ਹੀ ਧਿਰਾਂ ਦੀ ਬੈਠਕ ਛੱਡਣੀ ਚਾਹੀਦੀ ਹੈ। ਉਸ ਮੀਟਿੰਗ ਵਿੱਚ ਕਿਸਾਨ ਵੀ ਆਪਣਾ ਪੱਖ ਰੱਖਣਗੇ। ਕਿਸਾਨ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button