ਡਿਗਰੀਆਂ ਕਰਕੇ ਝੋਨਾ ਲਾਉਂਦੇ ਮੁੰਡੇ | ਦੇਖ ਲਓ Progressive Panjab | Surkhab Tv

ਇਸ ਸਮੇਂ ਪੰਜਾਬ ਵਿੱਚ ਬੇਰੁਜ਼ਗਾਰੀ ਐਸੀ ਰਫਤਾਰ ਨਾਲ ਵੱਧ ਰਹੀ ਹੈ ਕਿ ਅੱਜ MA ਅਤੇ BA ਤੇ ਹੋਰ ਵੱਡੀਆਂ ਡਿਗਰੀਆਂ ਪ੍ਰਾਪਤ ਪੰਜਾਬ ਦੇ ਨੌਜਵਾਨ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਲਈ ਖੇਤਾਂ ਵਿੱਚ ਝੋਨੇ ਦੀ ਬਿਜਾਈ ਕਰਨ ਲਈ ਮਜਬੂਰ ਹਨ।ਅੱਜ ਅਸੀਂ ਤੁਹਾਨੂੰ ਮੋਗਾ ਜ਼ਿਲੇ ਦੇ ਧਰਮਕੋਟ ਦੇ ਕੁਝ ਪਿੰਡਾਂ ਦੇ ਕੁਝ ਉਨ੍ਹਾਂ ਹੀ ਨੌਜਵਾਨਾਂ ਦੀ ਤਸਵੀਰ ਦਿਖਾ ਰਹੇ ਹਾਂ ਜੋ ਪੜੇ ਲਿਖੇ ਹੋਣ ਦੇ ਬਾਵਜੂਦ ਝੋਨੇ ਦੀ ਬਿਜਾਈ ਕਰ ਰਹੇ ਹਨ। ਨੌਜਵਾਨਾਂ ਅਨੁਸਾਰ, ਡਿਗਰੀਆ ਪ੍ਰਾਪਤ ਕਰਨ ਤੋਂ ਬਾਅਦ ਕੋਈ ਨੌਕਰੀ ਨਹੀਂ ਮਿਲੀ, ਜਿਸ ਕਾਰਨ ਉਹਨਾਂ ਨੂੰ ਖੇਤਾਂ ਵਿੱਚ ਕੰਮ ਕਰਨਾ ਪੈ ਰਿਹਾ। ਧਰਮਕੋਟ ਦੇ ਪਿੰਡ ਕੈਲਾ ਦੇ ਹਰਜਿੰਦਰ ਸਿੰਘ ਅਤੇ ਪਿੰਡ ਕਿਸ਼ਨਪੁਰਾ ਦੇ ਸਿਮਰਨਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਪੰਜਾਬ ਬੋਰਡ ਤੋਂ ਐਮ.ਏ.ਬੀ.ਏਡ ਟੇਟ ਅਤੇ ਮਾਸਟਰ ਦੀ ਡਿਗਰੀ ਕੀਤੀ ਹੈ, ਇੰਨਾ ਪੜ੍ਹਨ ਦੇ ਬਾਅਦ ਵੀ ਉਨ੍ਹਾਂ ਨੂੰ ਅੱਜ ਨੌਕਰੀ ਨਹੀਂ ਮਿਲੀ। ਆਪਣੇ ਪਰਿਵਾਰ ਦੀ ਖ਼ਾਤਰ ਖੇਤਾਂ ਵਿੱਚ ਝੋਨੇ ਦੀ ਬਿਜਾਈ ਕਰਨ ਲਈ ਮਜਬੂਰ ਕੀਤਾ।ਇਹੀ ਕਹਾਣੀ ਗੁਰਪ੍ਰੀਤ ਸਿੰਘ ਬਾਰੇ ਸੁਣੀ ਗਈ, ਜਿਸ ਦੇ ਪਿਤਾ ਨੇ ਉਸਦਾ ਪੜਾਈ ਦਾ ਖਰਚਾ ਕੀਤਾ,ਇਸ ਉਮੀਦ ਵਿੱਚ ਕਿ ਉਨ੍ਹਾਂ ਦਾ ਪੁੱਤ ਪੜ੍ਹ ਲਿਖ ਕੇ ਇੱਕ ਵੱਡਾ ਅਫਸਰ ਬਣ ਜਾਵੇਗਾ ਅਤੇ ਉਸਦੇ ਪਰਿਵਾਰ ਦੇ ਸਾਰੇ ਦੁੱਖ ਦੂਰ ਹੋ ਜਾਣਗੇ। ਪਰ ਅੱਜ ਪੜ੍ਹ ਲਿਖਕੇ ਵੀ ਉਹ ਆਪਣੇ ਪਿਤਾ ਦੀ ਤਰਾਂ ਖੇਤਾਂ ਵਿਚ ਹੀ ਕੰਮ ਕਰ ਰਿਹਾ ਹੈ।ਇਹ ਸੱਚਾਈ ਹੈ ਕਿ ਕਾਂਗਰਸ ਦੀ ਸਰਕਾਰ ਆਉਣ ਤੋਂ ਪਹਿਲਾਂ ਨੌਜਵਾਨਾਂ ਨੂੰ ਹਰ ਘਰ ਵਿਚ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਅੱਜ ਪੜ੍ਹੇ ਲਿਖੇ ਨੋਜਵਾਨ ਝੋਨਾ ਲਾਉਣ ਲਈ ਮਜਬੂਰ ਹੈ, ਇਨ੍ਹਾਂ ਤਿੰਨਾਂ ਦੇ ਮਾਪਿਆਂ ਦੇ ਸੁਪਨੇ ਅਧੂਰੇ ਹਨ। ਕੀ ਸਰਕਾਰ ਅਜਿਹੇ ਨੌਜਵਾਨਾਂ ਦੀ ਬਾਂਹ ਫੜੇਗੀ ? ਘਰ ਘਰ ਨੌਕਰੀ ਦਾ ਵੱਡਾ ਕਦੇ ਪੂਰਾ ਹੋਵੇਗਾ ? ਸਰਕਾਰਾਂ ਆਉਂਦੀਆਂ ਜਾਂਦੀਆਂ ਹਨ ਪਰ ਨੌਜਵਾਨੀ ਦੀ ਬੇਰੁਜਗਾਰੀ ਦਾ ਇਹ ਮਸਲਾ ਇਸੇ ਤਰਾਂ ਕਾਇਮ ਹੈ।