Latest

ਟ੍ਰੈਵਲ ਏਜੈਂਟ ਨੇ ਖੋਲਿਆ ਮੋਦੀਖਾਨਾ, ਸਿਰਫ 13 ਰੁਪਏ ਵਿੱਚ ਲਵਾਓ ਕਿਸੇ ਵੀ ਦੇਸ਼ ਦਾ ਵੀਜ਼ਾ

ਅੱਜ ਦੇ ਸਮੇਂ ਵਿੱਚ ਪੰਜਾਬ ਦੇ ਜਿਆਦਾਤਰ ਨੌਜਵਾਨ ਵਿਦੇਸ਼ਾਂ ਵਿੱਚ ਜਾਕੇ ਵਸ ਰਹੇ ਹਨ। ਪੰਜਾਬੀਆਂ ਨੂੰ ਖਾਸਕਰ ਕੈਨੇਡਾ ਕਾਫੀ ਪਸੰਦ ਹੈ। ਕੋਈ ਪੜ੍ਹਾਈ ਲਈ ਕੈਨੇਡਾ ਜਾ ਰਿਹਾ ਹੈ ਅਤੇ ਕੋਈ ਕੰਮ ਲਈ। ਪਰ ਕੈਨੇਡਾ ਜਾਣ ਲਈ ਕਾਫੀ ਜਿਆਦਾ ਖਰਚਾ ਕਰਨਾ ਪੈਂਦਾ ਹੈ ਜੋ ਹਰ ਕੋਈ ਪਰਿਵਾਰ ਨਹੀਂ ਕਰ ਸਕਦਾ। ਕਿਉਂਕਿ ਜਿਆਦਾਤਰ ਟ੍ਰੈਵਲ ਏਜੇਂਟ ਵੀਜ਼ਾ ਲਵਾਉਣ ਲਈ ਬਹੁਤ ਮੋਟੀਆਂ ਫੀਸਾਂ ਲੈਂਦਾ ਹਨ।ਦੋਸਤੋ ਤੁਸੀਂ ਪਿਛਲੇ ਕੁਝ ਸਮੇਂ ਤੋਂ ਮੋਦੀਖਾਨੇ ਬਾਰੇ ਜਰੂਰ ਸੁਣਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਟ੍ਰੈਵਲ ਏਜੇਂਟ ਬਾਰੇ ਜਾਣਕਾਰੀ ਦੇਵਾਂਗੇ ਜੋ ਮੋਦੀਖਾਨੇ ਦੀ ਰਾਹ ਤੇ ਤੁਰਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਟ੍ਰੈਵਲ ਏਜੇਂਟ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਹਰ ਕਿਸੇ ਨੂੰ ਸਿਰਫ 13 ਰੁਪਏ ਵਿੱਚ ਵੀਜ਼ਾ ਲਗਵਾ ਕੇ ਦੇਵੇਗਾ। ਯਾਨੀ ਕਿ ਇਹ ਤੁਹਾਡੇ ਕੋਲੋਂ ਆਪਣੀ ਫੀਸ ਦੇ ਤੌਰ ‘ਤੇ How to apply for US Visa – Business, Tourist, Work Visa Procedure | Travel  News – India TVਸਿਰਫ 13 ਰੁਪਏ ਲਵੇਗਾ।ਤੁਹਾਨੂੰ ਦੱਸ ਦੇਈਏ ਕਿ ਇਸ ਟ੍ਰੈਵਲ ਏਜੇਂਟ ਦਾ ਨਾਮ ਦੀਪਕ ਹੈ ਅਤੇ ਇਸਦਾ ਦਫਤਰ ਜਲੰਧਰ ਵਿੱਚ ਹੈ। ਦੀਪਕ ਦਾ ਕਹਿਣਾ ਹੈ ਕਿ ਉਹ ਤੁਹਾਡੇ ਤੋਂ ਸਿਰਫ 13 ਰੁਪਏ ਫੀਸ ਲੈਕੇ ਤੁਹਾਡੀ ਫਾਈਲ ਲਗਾ ਦਿੱਤੀ ਜਾਵੇਗੀ। ਹਾਲਾਂਕਿ ਜੋ ਐਮਬੈਸੀ ਫੀਸ ਹੈ ਉਹ ਤੁਹਾਨੂੰ ਦੇਣੀ ਹੀ ਪਵੇਗੀ। ਪਰ ਤੁਹਾਨੂੰ 13 ਰੁਪਏ ਵਿੱਚ ਹੀ ਸਾਰੇ ਡੋਕੂਮੈਂਟਸ ਅਤੇ ਫਾਈਲ ਲਗਾਉਣ ਲਈ ਹੋਰ ਜਰੂਰੀ ਗੱਲਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।ਇਸ ਏਜੇਂਟ ਦਾ ਕਹਿਣਾ ਹੈ ਕਿ ਅਜਿਹਾ ਕਰਨ ਪਿੱਛੇ ਉਸਦਾ ਇੱਕੋ ਮਕਸਦ ਹੈ ਕਿ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਕੁਝ ਮਦਦ ਕੀਤੀ ਜਾ ਸਕੇ ਅਤੇ ਕਿਸੇ ਦਾ ਵੀ ਵੀਜ਼ਾ ਰਿਫਿਊਜ਼ ਨਾ ਹੋਵੇ। ਦੀਪਕ ਦਾ ਕਹਿਣਾ ਹੈ ਕਿ ਉਹ ਹੁਣ ਤੱਕ ਲਗਭਗ 5000 ਤੋਂ ਵੱਧ ਵੀਜ਼ੇ ਲਗਵਾ ਚੁੱਕੇ ਹਨ ਅਤੇ ਹੁਣ ਵੀ ਉਨ੍ਹਾਂ ਕੋਲ ਕੰਮ ਦੀ ਘਾਟ ਨਹੀਂ ਹੈ। ਪਰ ਹੁਣ ਉਹ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਮਦਦ ਕਰਨ ਦੇ ਮਕਸਦ ਨਾਲ ਹੀ ਇਨੀ ਘੱਟ ਫੀਸ ਲੈ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button