News

ਟੋਲ ਪਰਚੀ ਦੇ ਫਾਇਦੇ ਕੀ ਹਨ ? 90% ਲੋਕ ਨਹੀਂ ਜਾਣਦੇ | Benefits of Toll Slip

ਅਕਸਰ ਟੋਲ ਪਲਾਜਿਆਂ ਦਾ ਕੋਈ ਨਾ ਕੋਈ ਮਸਲਾ ਚਰਚਾ ਵਿਚ ਰਹਿੰਦਾ ਹੀ ਹੈ। ਪੰਜਾਬ ਵਿਚ ਅੱਜ ਦੇ ਸਮੇਂ ਜਿੰਨੇ ਟੋਲ ਪਲਾਜ਼ੇ ਸਰਕਾਰ ਵਲੋਂ ਬਣਾਏ ਗਏ ਹਨ ਉਹਨਾਂ ਵਿਚ ਲੁਧਿਆਣਾ-ਜਲੰਧਰ ਟੋਲ ਪਲਾਜ਼ਾ ਸਭ ਤੋਂ ਜਿਆਦਾ ਚਰਚਾ ਦਾ ਵਿਸ਼ਾ ਰਹਿੰਦਾ ਹੈ। ਇਸਤੋਂ ਇਲਾਵਾ ਬਠਿੰਡੇ ਤੋਂ ਚੰਡੀਗੜ੍ਹ ਦੇ ਰਾਹ ਵਿਚ 5 ਟੋਲ ਪਲਾਜ਼ੇ ਬਣਾ ਦਿੱਤੇ ਗਏ ਹਨ ਜਿਹੜੇ ਲੋਕਾਂ ਦੀ ਅੰਨੀ ਲੁੱਟ ਵੀ ਕਰ ਰਹੇ ਹਨ। ਪਹਿਲਾਂ ਥੋੜੀ ਜਾਣਕਾਰੀ ਇਹ ਦੇ ਦਈਏ ਕਿ ਅਖੀਰ ਇਹ ਟੋਲ ਪਲਾਜ਼ੇ ਬਣਾਏ ਕਿਉਂ ਜਾਂਦੇ ਹਨ ? ਇਹਨਾਂ ਦੀ ਟੋਲ ਲੈਣ ਦੀ ਮਿਆਦ ਕਿੰਨੀ ਹੁੰਦੀ ਹੈ ? ਜੇ ਅਸੀਂ ਸੜਕੀ ਆਵਾਜਾਈ ਦੇ ਸਾਰੇ ਟੈਕਸ ਭਰਦੇ ਹਾਂ,ਇਥੋਂ ਤੱਕ ਕਿ ਨਵੀਂ ਗੱਡੀ ਲੈਣ ਸਮੇਂ ਵੀ ਅਸੀਂ ਟੈਕਸ ਭਰਦੇ ਹਾਂ ਤਾਂ ਫਿਰ ਇਹ ਟੋਲ ਪਲਾਜ਼ਿਆਂ ਤੇ ਸਾਨੂੰ ਫਿਰ ਬਾਰ ਬਾਰ ਟੋਲ ਕਿਉਂ ਭਰਨਾ ਪੈਂਦਾ ਹੈ ? ਇਸਦਾ ਕਾਰਨ ਹੈ ਕਿ ਵੱਡੇ ਰਾਜ ਮਾਰਗਾਂ ਨੂੰ ਬਣਾਉਣ ਵਿਚ ਸਰਕਾਰ ਤੇ ਨਿੱਜੀ ਕੰਪਨੀਂ ਵਿਚਕਾਰ ਸਮਝੌਤਾ ਹੁੰਦਾ ਹੈ। ਨਿੱਜੀ ਕੰਪਨੀਆਂ ਇਹ ਵੱਡੀਆਂ ਰੋਡ ਬਣਾਉਣ ਲਈ ਪੈਸੇ invest ਕਰਦੀਆਂ ਹਨ ਤੇ ਬਦਲੇ ਵਿਚ ਉਹਨਾਂ ਨੂੰ ਟੋਲ ਵਸੂਲੀ ਦਾ ਹੱਕ ਮਿਲਦਾ ਹੈ। 2005 ਵਿਚ ਸਰਕਾਰ ਵਲੋਂ ਵੱਡੇ ਹਾਈਵੇ ਦੇ ਨਿਰਮਾਣ ਕਰਨ ਲਈ ਨਿੱਜੀ ਕੰਪਨੀਆਂ ਦੀ ਮਦਦ ਲੈਣ ਦਾ ਫੈਸਲਾ ਹੋਇਆ ਸੀ।Image result for toll plaza ਇਸਦੇ ਅਧੀਨ ਉਕਤ ਨਿੱਜੀ ਕੰਪਨੀ ਹਾਈਵੇ ਬਣਾਉਂਦੀ ਹੈ ਤੇ ਇਸਦੇ ਨਾਲ ਹੀ ਉਸਨੂੰ 30 ਸਾਲ ਤੱਕ ਟੋਲ ਵਸੂਲਣ ਦਾ ਹੱਕ ਮਿਲ ਜਾਂਦਾ ਹੈ। ਇਥੋਂ ਤੱਕ ਕਿ ਰੋਡ ਦੇ ਨਿਰਮਾਣ ਦੇ ਸ਼ੁਰੂ ਹੁੰਦੇ ਹੀ ਕੰਪਨੀ ਟੋਲ ਵਸੂਲੀ ਸ਼ੁਰੂ ਕਰ ਸਕਦੀ ਹੈ ਤੇ 30 ਸਾਲ ਬਾਅਦ ਸਬੰਧਿਤ ਹਾਈਵੇ ਸਰਕਾਰ ਦੇ ਸਪੁਰਦ ਕੀਤਾ ਜਾਂਦਾ ਹੈ। ਮੋਟੇ ਰੂਪ ਵਿਚ ਇਹ ਸੀ ਟੋਲ ਪਲਾਜਿਆਂ ਦਾ ਕਾਰਨ ਤੇ ਹੁਣ ਦਸਦੇ ਹਾਂ ਕਿ ਰਾਸ਼ਟਰੀ ਰਾਜਮਾਰਗ ਸੜਕਾਂ ‘ਤੇ ਆਪਣੀ ਯਾਤਰਾ ਦੇ ਦੌਰਾਨ ਪ੍ਰਾਪਤ ਹੋਈਆਂ ਟੋਲ ਰਸੀਦਾਂ ਸਿਰਫ ਟੋਲ ਗੇਟਾਂ ਨੂੰ ਪਾਰ ਕਰਨ ਲਈ ਨਹੀਂ ਹਨ ਸਗੋਂ ਇਹਨਾਂ ਦੇ ਹੋਰ ਵੀ ਕਈ ਫਾਇਦੇ ਹਨ,ਵਰਤੋਂ ਹੈ ਜਿਸ ਬਾਰੇ 90% ਲੋਕਾਂ ਨੂੰ ਜਾਣਕਾਰੀ ਹੀ ਨਹੀਂ ਹੈ।Image result for toll plaza– ਇਹਨਾਂ ਰਸੀਦਾਂ ਤੇ ਮੈਡੀਕਲ ਐਮਰਜੈਂਸੀ ਦੇ ਦੌਰਾਨ ਤੁਸੀਂ ਰਸੀਦ ਦੇ ਦੂਜੇ ਪਾਸੇ ਦਿੱਤੇ ਗਏ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ ਜਿਸਤੇ ਐਂਬੂਲੈਂਸ ਤੁਹਾਡੀ ਕਾਲ ਦੇ 10 ਮਿੰਟਾਂ ਦੇ ਅੰਦਰ ਅੰਦਰ ਆ ਜਾਏਗੀ।- ਜੇ ਤੁਹਾਡੇ ਵਾਹਨ ਵਿਚ ਕੋਈ ਮੁਸ਼ਕਲ ਆਈ ਹੈ,ਤੁਸੀਂ ਉਥੇ ਦੱਸੇ ਗਏ ਦੂਜੇ ਨੰਬਰ ਤੇ ਕਾਲ ਕਰ ਸਕਦੇ ਹੋ ਅਤੇ ਤੁਹਾਨੂੰ 10 ਮਿੰਟਾਂ ਵਿਚ ਸਹਾਇਤਾ ਮਿਲੇਗੀ।Image result for toll plaza– ਜੇ ਤੁਹਾਡੇ ਵਾਹਨ ਦਾ ਤੇਲ ਖਤਮ ਹੋ ਗਿਆ ਹੈ ਤਾਂ ਤੁਹਾਨੂੰ ਜਲਦੀ ਹੀ 5 ਜਾਂ 10 ਲੀਟਰ ਪੈਟਰੋਲ ਜਾਂ ਡੀਜਲ ਦੀ ਸਪਲਾਈ ਬਹੁਤ ਜਲਦੀ ਦਿੱਤੀ ਜਾਏਗੀ। ਤੁਸੀਂ ਉਨ੍ਹਾਂ ਨੂੰ ਸਪਲਾਈ ਕੀਤੇ ਗਏ ਤੇਲ ਲਈ ਭੁਗਤਾਨ ਕਰ ਸਕਦੇ ਹੋ ਅਤੇ ਤੇਲ ਪ੍ਰਾਪਤ ਕਰ ਸਕਦੇ ਹੋ।ਇਹ ਸਾਰੀਆਂ ਸੇਵਾਵਾਂ ਟੋਲ ਗੇਟਾਂ ‘ਤੇ ਤੁਹਾਡੇ ਦੁਆਰਾ ਅਦਾ ਕਰਨ ਵਾਲੇ ਪੈਸੇ ਵਿਚ ਸ਼ਾਮਲ ਹਨ। ਬਹੁਤ ਸਾਰੇ ਲੋਕਾਂ ਕੋਲ ਇਹ ਜਾਣਕਾਰੀ ਨਹੀਂ ਹੁੰਦੀ ਅਤੇ ਅਸੀਂ ਅਜਿਹੀਆਂ ਸਥਿਤੀਆਂ ਦੌਰਾਨ ਸਭ ਨੂੰ ਬੇਲੋੜੀ ਖੱਜਲ ਖੁਆਰੀ ਵੀ ਹੁੰਦੀ ਹੈ। ਕਈ ਵਾਰੀ ਬਹੁਤੀ ਐਮਰਜੈਂਸੀ ਦੌਰਾਨ ਵੱਡੇ ਹਾਦਸੇ ਵੀ ਹੋ ਜਾਂਦੇ ਹਨ,ਸੋ ਇਹ ਜਾਣਕਾਰੀ ਸਭ ਨੂੰ ਪਤਾ ਹੋਣੀ ਬਹੁਤ ਜਰੂਰੀ ਹੈ। ਕਿਰਪਾ ਕਰਕੇ ਇਹ ਸੁਨੇਹਾ ਆਪਣੇ ਸਾਰੇ ਦੋਸਤਾਂ ਅਤੇ ਪਰਿਵਾਰ ਨਾਲ ਸਾਂਝਾ ਕਰੋ।

Related Articles

Back to top button