News

ਟੂਣਾ,ਬੋਹੜ ਪੂਜਾ,ਬਿੱਲੀ ਦਾ ਰਾਹ ਕੱਟਣ ਦਾ ਵਹਿਮ-ਸਾਰੇ ਸਵਾਲਾਂ ਦੇ ਜਵਾਬ | Surkhab TV Xclusive

ਵਹਿਮ ਭਰਮ ਦੀ ਆਧਾਰਸ਼ਿਲਾ ਡਰ ਹੈ। ਜਦੋਂ ਵਿਅਕਤੀ ਵੱਖ-ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿਧੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਜਿਸ ਨਾਲ ਵੱਖੋ-ਵੱਖਰੇ ਵਹਿਮ ਭਰਮ ਦੀ ਪ੍ਰਚਲਿਤ ਹੋ ਗਏ। ਮਨੁੱਖ ਪ੍ਰਕਿਰਤੀ ਦੇ ਪ੍ਰਭਾਵ ਨੂੰ ਸਮਝਣੋਂ ਅਸਮਰੱਥ ਹੋਣ ਕਰ ਕੇ ਡਰਿਆ ਤੇ ਸਹਿਮਿਆ ਰਹਿੰਦਾ ਸੀ, ਜਦੋਂ ਉਹ ਹਰ ਜੜ੍ਹ ਵਸਤੂ ਵਿੱਚ ਕਿਸੇ ਭਲੀ ਜਾਂ ਚੰਦਰੀ ਆਤਮਾ ਦੀ ਹੋਂਦ ਨੂੰ ਮੰਨ ਦੇ ਉਸ ਦੇ ਚੰਗੇ ਪ੍ਰਭਾਵ ਨੂੰ ਗ੍ਰਹਿਣ ਕਰਨ ਤੇ ਚੰਦਰੇ ਤੋਂ ਮੁਕਤੇ ਹੋਣ ਲਈ ਕਈ ਰੀਤਾਂ ਤੇ ਟੂਣੇ ਕਰਿਆ ਕਰਦਾ ਸੀ ਤੇ ਹਰ ਘਟਨਾ ਕਿਸੇ ਗੈਵੀ ਸ਼ਕਤੀ ਕਰ ਕੇ ਵਾਪਰਦੀ ਹੈ ਤਾਂ ਵਿਸ਼ਵਾਸ ਰੱਖਦਾ ਸੀ ਤਾਂ ਅਨੇਕਾਂ ਵਹਿਮ ਭਰਮਾਂ ਦਾ ਜਨਮ ਹੋਇਆ।” ਮਨੁੱਖ ਇੱਕ ਸਮਾਜਿਕ ਵਾਤਾਵਰਣ ਵਿੱਚ ਰਹਿੰਦਾ ਹੈ। Image result for ਟੂਣਾ,ਬੋਹੜ ਪੂਜਾਵਿਸ਼ਵਾਸ ਇਸ ਵਾਤਾਵਰਣ ਦਾ ਮਹੱਤਵਪੂਰਨ ਭਾਗ ਹਨ ਜਿਹਨਾਂ ਵਿੱਚ ਸਭ ਕੁਝ ਸ਼ਾਮਿਲ ਹੈ ਜਿਸ ਨੂੰ ਅਸੀਂ ਵਹਿਮ, ਪਰੰਪਰਾ ਜਾ ਤੁਅੱਸਬ ਕਹਿੰਦੇ ਹਾਂ। ਡੰਡੀਜ਼ ਨੇ ਐਚ.ਜੇ. ਰੋਜ਼ ਦੇ ਹਵਾਲੇ ਨਾਲ ਕਿਹਾ ਹੈ ਕਿ ਵਹਿਮ ਉਨ੍ਹਾਂ ਵਿਸ਼ਵਾਸਾਂ ਤੇ ਵਿਹਾਰਾਂ ਦੀ ਪ੍ਰਵਾਨਗੀ ਹੈ ਜਿਹੜੇ ਨਿਰਾਧਾਰ ਹਲ ਅਤੇ ਪ੍ਰਬੁੱਧਤਾ ਦੀ ਉਸ ਅਵਸਥਾ ਨਾਲ ਮੇਲ ਨਹੀਂ ਖਾਂਦੇ, ਜਿਥੇ ਉਹ ਭਾਈਚਾਰਾ, ਜਿਸ ਨਾਲ ਇਹ ਸੰਬੰਧਿਤ ਹੁੰਦੇ ਹਨ ਪਹੁੰਚ ਚੁੱਕਾ ਹੁੰਦਾ ਹੈ। ਵਹਿਮ ਉਹ ਵਿਸ਼ਵਾਸ ਹੁੰਦੇ ਹਨ ਜਿਹਨਾਂ ਨੂੰ ਸਮਕਾਲੀ ਪੀੜ੍ਹੀ ਦੇ ਵਧੇਰੇ ਉਨਤ ਹਲਕੇ ਪ੍ਰਵਾਨ ਨਹੀਂ ਕਰਦੇ। ਵਿਸ਼ਵਾਸ ਤੇ ਵਹਿਮ ਇਕੋ ਸਿੱਕੇ ਦੇ ਦੋ ਪਾਸੇ ਹਨ ਜਿਹੜਾ ਸਿੰਕਾ ਸਾਨੂੰ ਪਰੰਪਰਾ ਤੋਂ ਪ੍ਰਾਪਤ ਹੋਇਆ ਹੈ।ਪੰਜਾਬੀ ਸਭਿਆਚਾਰ ਵਿੱਚ ਵਹਿਮ ਭਰਮ ਮਨੁੱਖੀ ਜੀਵਨ ਵਿੱਚ ਹਰ ਸਥਿਤੀ ਵਿੱਚ ਹਰ ਸਮੇਂ ਮਨੁੱਖ ਦੇ ਨਾਲ ਜੁੜੇ ਰਹਿੰਦੇ ਹਨ। ਇਹ ਸਾਡੇ ਜੀਵਨ ਨਾਲ ਇਸ ਤਰ੍ਹਾਂ ਜੁੜੇ ਹੋਏ ਹਨ ਕਿ ਸਾਡਾ ਕੋਈ ਵੀ ਕੰਮਕਾਰ ਇਨ੍ਹਾਂ ਤੋਂ ਬਿਨਾਂ ਨਹੀਂ ਹੁੰਦਾ ਪਰ ਹੁਣ ਵਿਗਿਆਨਕ ਉਨਤੀ ਅਤੇ ਗਿਆਨ ਕਾਰਨ ਵਹਿਮਾਂ ਭਰਮਾਂ ਦੀ ਜਕੜ ਘਟ ਗਈ ਹੈ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੇਂਡੂ ਲੋਕ ਜਾਂ ਅਨਪੜ੍ਹ ਹੀ ਜ਼ਿਆਦਾ ਵਹਿਮ ਭਰਮ ਕਰਦੇ ਹਨ ਪਰ ਇੱਕ ਪੜ੍ਹਿਆ ਲਿਖਿਆ ਵਿਅਕਤੀ ਵੀ ਇਨ੍ਹਾਂ ਤੋਂ ਮੁਕਤ ਨਹੀਂ ਹੈ। ਉਸ ਦੇ ਮਾਨਸਿਕ ਅਵਚੇਤਨ, ਵਿੱਚ ਕਿਤੇ ਨਾ ਕਿਤੇ ਇਹ ਵਹਿਮ ਭਰਮਾਂ ਪਏ ਹੁੰਦੇ ਹਨ। ਇਨ੍ਹਾਂ ਦਾ ਜੇਕਰ ਵਿਸ਼ਲੇਸ਼ਣ ਕਰ ਕੇ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਇਨ੍ਹਾਂ ਦਾ ਆਧਾਰ ਵਿਗਿਆਨਕ ਹੁੰਦਾ ਹੈ।

Related Articles

Back to top button