News

‘ਟਿਕਟੌਕ ਬੈਨ ਦੀ ਗੱਲ’ ਬੜੀ ਔਖੀ ਲੱਗਦੀ | TikTok 25 June | Surkhab Tv

ਕੀ 25 ਜੂਨ ਨੂੰ ਟਿਕਟੋਕ ਭਾਰਤ ਵਿਚੋਂ ਬੈਨ ਹੋ ਰਿਹਾ ? ਕੀ ਭਾਰਤ ਸਰਕਾਰ ਨੇ ਇਹ ਹੁਕਮ ਜਾਰੀ ਕੀਤੇ ਹਨ ਕਿ ਚੀਨ ਵਲੋਂ ਭਾਰਤ ਦੇ ਮਾਰੇ ਫੌਜੀਆਂ ਕਰਕੇ ਭਾਰਤ ਸਰਕਾਰ ਚੀਨੀ App TikTok ਨੂੰ ਬੈਨ ਕਰ ਰਹੀ ਹੈ ? ਸੋਸ਼ਲ ਮੀਡੀਆ ਤੇ ਕਾਫੀ ਪੋਸਟਰ ਤੇ ਪੋਸਟਾਂ ਵਾਇਰਲ ਹੋ ਰਹੀਆਂ ਹਨ ਜਿਨਾਂ ਵਿਚ ਇਹ ਕਿਹਾ ਗਿਆ ਕਿ ਭਾਰਤ ਸਰਕਾਰ TikTok ਨੂੰ ਬੈਨ ਕਰ ਰਹੀ ਹੈ। ਕਿਹਾ ਜਾ ਰਿਹਾ ਕਿ ਚੀਨ ਤੇ ਭਾਰਤੀ ਫੌਜੀਆਂ ਵਿਚਕਾਰ ਜੋ ਝੜਪ ਹੋਈ ਤੇ ਜਿਸ ਵਿਚ ਭਾਰਤ ਦੇ ਫੌਜੀ ਸ਼ਹੀਦ ਹੋਏ ਉਸਦੇ ਰੋਸ ਵਲੋਂ ਭਾਰਤ ਚੀਨੀ ਸਮਾਨ,ਚੀਨੀ Apps ਤੇ ਹੋਰ ਚੀਨੀ ਉਤਪਾਦਾਂ ਦਾ ਬਾਈਕਾਟ ਕਰ ਰਿਹਾ ਹੈ ਜਿਸ ਵਿਚ ਚੀਨ ਦੀਆਂ Develop ਕੀਤੀਆਂ ਬਹੁਤ ਸਾਰੀਆਂ Mobile Apps ਵੀ ਬੰਦ ਕੀਤੀਆਂ ਜਾਣਗੀਆਂ ਜਿਨਾਂ ਵਿਚ ਟਿਕਟੋਕ ਵੀ ਹੈ। ਕੀ ਹੈ ਇਸ ਵਾਇਰਲ ਹੋ ਰਹੀਆਂ ਪੋਸਟਾਂ ਦਾ ਸੱਚ,ਵੀਕਲ ਗੌਰਵ ਅਰੋੜਾ ਨੇ ਇਸ ਬਾਰੇ TikTok ਤੇ ਹੀ ਵੀਡੀਓ ਪਾ ਕੇ ਜਾਣਕਾਰੀ ਦਿੱਤੀ ਹੈ। ਸੋਸ਼ਲ ਮੀਡੀਆ ਤੇ ਅਕਸਰ ਅਜਿਹੀਆਂ ਅਫਵਾਹਾਂ ਤੇ ਗਲਤ ਖਬਰਾਂ ਚਲਦੀਆਂ ਰਹਿੰਦੀਆਂ ਹਨTiK ToK: Regulate, don't ban, say app users & parents after calls ... ਜਿਨ੍ਹਾਂ ਦਾ ਮਕਸਦ ਜਿਆਦਾ Likes Veiws ਤੇ Share ਲੈਣਾ ਹੁੰਦਾ ਹੈ ਤੇ ਟਿਕਟੋਕ ਬੰਦ ਕਰਨ ਦੀ ਇਹ ਖਬਰ ਵੀ ਅਫਵਾਹ ਹੀ ਹੈ ਜਿਸਤੇ ਅਜੇ ਤੱਕ ਭਰੋਸਾ ਨਹੀਂ ਕੀਤਾ ਜਾ ਸਕਦਾ। ਵੈਸੇ ਵੀ ਜਿਥੇ ਸਰਦਾਰ ਪਟੇਲ ਦੀ ਬਣਾਈ ਮੂਰਤੀ ਚੀਨ ਤੋਂ ਬਣੀ ਹੋਵੇ ਤੇ ਉਹ ਬਣਾਈ ਵੀ ਸਰਕਾਰ ਨੇ ਹੋਵੇ ਓਥੇ TikTok ਵਰਗੀਆਂ Mobile Apps ਬੰਦ ਕਰਕੇ ਕੀ ਮਿਲਣਾ !! ਜਿਥੇ ਭਾਰਤ ਦੀ ਕ੍ਰਿਕਟ ਟੀਮ ਦੀ ਜਰਸੀ ਚੀਨੀ ਕੰਪਨੀ Oppo ਸਪੌਂਸਰ ਕਰਦੀ ਹੋਵੇ,ਜਿਥੇ IPL ਵਰਗੇ ਵੱਡੇ ਕ੍ਰਿਕਟ ਟੂਰਨਾਮੈਂਟ vivo ਵਰਗੀ ਚੀਨੀ ਕੰਪਨੀ ਸਪੌਂਸਰ ਕਰਦੀ ਹੋਵੇ,ਓਥੇ TikTok ਵਰਗੀਆਂ Mobile Apps ਬੰਦ ਕਰਕੇ ਕੀ ਮਿਲਣਾ,ਦੱਸੋ ਮਿਲਣਾ ਕੁਝ ??

Related Articles

Back to top button