ਝੋਨੇ ਵਿੱਚ ਯੂਰੀਆ ਖਾਦ ਪਾਉਣ ਅਤੇ ਜ਼ਿੰਕ ਸਪਰੇਅ ਕਰਨ ਦਾ ਸਭਤੋਂ ਸਹੀ ਸਮਾਂ ਕਿਹੜਾ ਹੈ

ਕਿਸਾਨ ਵੀਰੋ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਕਿਸਾਨਾਂ ਦੇ ਮਨ ਵਿੱਚ ਇਸ ਸਮੇਂ ਕਈ ਤਰਾਂ ਦੇ ਸਵਾਲ ਹੁੰਦੇ ਹਨ। ਅੱਜ ਅਸੀਂ ਕਿਸਾਨਾਂ ਦੇ ਅਜਿਹੇ ਹੀ ਸਵਾਲਾਂ ਦੇ ਜਵਾਬ ਦੇਵਾਂਗੇ। ਸਭਤੋਂ ਪਹਿਲਾ ਸਵਾਲ ਕਿਸਾਨਾਂ ਦੇ ਮਨ ਵਿਚ ਇਹ ਹੁੰਦਾ ਹੈ ਕਿ ਝੋਨੇ ਤੇ ਸਪਰੇਅ ਕਰਨ ਦਾ ਸਭਤੋਂ ਸਹੀ ਸਮਾਂ ਕਿਹੜਾ ਹੁੰਦਾ ਹੈ। ਜ਼ਿੰਕ ਦਾ ਲੋਹੇ ਤੱਤ ਦੀ ਸਪਰੇਅ ਕਿਸ ਸਮੇਂ ਕੀਤੀ ਜਾਵੇ ਤਾਂ ਜੋ ਜਿਆਦਾ ਫਾਇਦਾ ਮਿਲ ਸਕੇ।ਤੁਹਾਨੂੰ ਦੱਸ ਦੇਈਏ ਕਿ ਚਾਹੇ ਕਿਸਾਨ ਕੋਈ ਵੀ ਸਪਰੇਅ ਕਰਨਾ ਚਾਹੁੰਦੇ ਹਨ ਤਾਂ ਉਸਦਾ ਸਭਤੋਂ ਸਹੀ ਸਮਾਂ ਹੈ ਸਵੇਰੇ 10-11 ਵਜੇ ਤੱਕ ਅਤੇ ਸ਼ਾਮ ਨੂੰ 4 5 ਵਜੇ ਤੋਂ ਬਾਅਦ ਸਪਰੇਅ ਕਰਨਾ ਸਭਤੋਂ ਜਿਆਦਾ ਫਾਇਦੇਮੰਦ ਹੁੰਦਾ ਹੈ। ਇਸ ਸਮੇਂ ਸਪਰੇਅ ਕਰਨ ਦਾ ਇੱਕ ਵੱਡਾ ਕਾਰਨ ਇਹ ਹੈ ਕਿ ਇਸ ਸਮੇਂ ਇੱਕ ਤਾਂ ਤਾਪਮਾਨ ਘੱਟ ਹੁੰਦਾ ਹੈ ਅਤੇ ਇਸਦੇ ਨਤੀਜੇ ਵੀ ਬਹੁਤ ਵਧੀਆ ਮਿਲਦੇ ਹਨ। ਖਾਸ ਤੌਰ ਤੇ ਸਪਰੇਅ ਸ਼ਾਮ ਨੂੰ ਹੀ ਕਰਨੀ ਚਾਹੀਦੀ ਹੈ ਕਿਉਂਕਿ ਉਸਤੋਂ ਬਾਅਦ ਰਾਤਨੂੰ ਤਾਪਮਾਨ ਲਗਾਤਾਰ ਘੱਟ ਰਹਿੰਦਾ ਹੈ।ਯੂਰੀਆ ਖਾਦ ਪਾਉਣ ਲਈ ਵੀ ਇਸੇ ਤਰਾਂ ਹੀ ਹਮੇਸ਼ਾ ਘੱਟ ਤਾਪਮਾਨ ਵੇਲੇ ਹੀ ਪਾਉਣੀ ਚਾਹੀਦੀ ਹੈ ਅਤੇ ਦਿਨ ਸਮੇਂ ਵੱਧ ਤਾਪਮਾਨ ਵਿਚ ਯੂਰੀਆ ਪਾਉਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਯੂਰੀਆ ਖਾਦ ਪਾਉਣ ਸਮੇਂ ਇਹ ਵੀ ਧਿਆਨ ਵਿਚ ਰੱਖੋ ਕਿ ਖੇਤ ਵਿਚ ਪਾਣੀ ਥੋੜਾ ਹੋਵੇ। ਧਿਆਨ ਰਹੇ ਕਿ ਖੇਤ ਸੁੱਕਿਆ ਹੋਇਆ ਵੀ ਨਾ ਹੋਵੇ ਅਤੇ ਜ਼ਿਆਦਾ ਪਾਣੀ ਵੀ ਨਾ ਹੋਵੇ।ਇਸਤੋਂ ਬਾਅਦ ਇੱਕ ਸਵਾਲ ਇਹ ਹੈ ਕਿ ਜ਼ਿੰਕ ਅਤੇ ਲੋਹੇ ਦੀ ਸਪਰੇਅ ਕਿੰਨੇ ਦਿਨਾਂ ਤੇ ਕਰਨੀ ਚਾਹੀਦੀ ਹੈ। ਤੁਹਾਨੂੰ ਦੱਸ ਦੇਈਏ ਕਿ ਜਦੋ ਬੂਟੇ ਦਾ ਥੋੜਾ ਜਿਹਾ ਫੁਟਾਰਾ ਹੋ ਜਾਵੇ ਯਾਨੀ ਕਿ ਦੋ ਤਿੰਨ ਟਾਹਣੀਆਂ ਹੋਣ ਤੇ ਜਾਂ ਫਿਰ 20 ਤੋਂ 25 ਦਿਨ ਤੋਂ ਇਹ ਸਪਰੇਅ ਕੀਤੀ ਜਾ ਸਕਦੀ ਹੈ । ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….