Agriculture

ਝੋਨੇ ਨੂੰ ਕਿਸਾਨ ਪਾਣੀ ਦੇਣ ਲੱਗਿਆਂ ਕਦੇ ਨਾ ਕਰਨ ਇਹ 2 ਗਲਤੀਆਂ, 10 ਕਵਿੰਟਲ ਘਟ ਸਕਦਾ ਹੈ ਝਾੜ

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਝੋਨੇ ਦੀ ਖੇਤੀ ਵਿੱਚ ਕਿਸਾਨਾਂ ਦੇ ਅੱਗੇ ਕਈ ਸਮੱਸਿਆਵਾਂ ਆਉਂਦੀਆਂ ਹਨ। ਨਾਲ ਹੀ ਕਿਸਾਨਾਂ ਦੀਆਂ ਕਈ ਗਲਤੀਆਂ ਨਾਲ ਵੀ ਝੋਨੇ ਦੀ ਫਸਲ ਤੇ ਅਸਰ ਪੈਂਦਾ ਹੈ ਅਤੇ ਅੰਤ ਨੂੰ 5 ਤੋਂ 10 ਕੁਇੰਟਲ ਤੱਕ ਝਾੜ ਘਟ ਜਾਂਦਾ ਹੈ। ਕਿਸਾਨ ਵੀਰੋ ਅੱਜ ਅਸੀਂ ਤੁਹਾਨੂੰ 2 ਅਜਿਹੀਆਂ ਗਲਤੀਆਂ ਬਾਰੇ ਦੱਸਾਂਗੇ ਜੋ ਕਿ ਕਿਸਾਨ ਅਕਸਰ ਝੋਨੇ ਨੂੰ ਪਾਣੀ ਦੇਣ ਲੱਗੇ ਕਰਦੇ ਹਨ ਅਤੇ ਇਨ੍ਹਾਂ ਗਲਤੀਆਂ ਨਾਲ ਝੋਨੇ ਦਾ ਝਾੜ ਘਟ ਜਾਂਦਾ ਹੈ।ਕਿਸਾਨਾਂ ਵਿਚ ਇਹ ਧਾਰਨਾ ਹੈ ਕਿ ਝੋਨਾ ਪਾਣੀ ਦਾ ਬੂਟਾ ਹੈ ਅਤੇ ਇਸ ਵਿੱਚ ਜਿੰਨਾ ਜਿਆਦਾ ਪਾਣੀ ਰੱਖਿਆ ਜਾਵੇ ਉਨ੍ਹਾਂ ਜਿਆਦਾ ਫਸਲ ਚੰਗੀ ਹੋਵੇਗੀ ਅਤੇ ਉਣੀ ਜਿਆਦਾ ਫਸਲ ਫੋਟ ਕਰਦੀ ਹੈ ਅਤੇ ਜਿਆਦਾ ਝਾੜ ਮਿਲਦਾ ਹੈ। ਪਰ ਤੁਹਾਨੂੰ ਦੱਸ ਦੇਈਏ ਕਿ ਪਾਣੀ ਦੀ ਘਾਟ ਕਾਰਨ ਸੁੱਕੇ ਹੋਏ ਬੂਟੇ ਨੂੰ ਪਾਣੀ ਦੇਕੇ ਹਰ ਕੀਤਾ ਜਾ ਸਕਦਾ ਹੈ ਪਾਰ ਜਿਹੜਾ ਬੂਟਾ ਜਿਆਦਾ ਪਾਣੀ ਕਾਰਨ ਸੁੱਕ ਜਾਵੇ ਉਸਨੂੰ ਦੁਨੀਆ ਦੀ ਕੋਈ ਵੀ ਦਵਾਈ ਹਰ ਨਹੀਂ ਕਰ ਸਕਦੀ।ਕਿਸਾਨ ਵੀਰੋ ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਦਵਾਈ ਦੇ ਗਲਤ ਨਤੀਜੇ ਆਉਣ ਦਾ ਸਭਤੋਂ ਵੱਡਾ ਕਾਰਨ ਸਾਡਾ ਝੋਨੇ ਨੂੰ ਗਲਤ ਤਰੀਕੇ ਨਾਲ ਪਾਣੀ ਲਾਉਣਾ ਹੀ ਹੈ। ਇਸੇ ਤਰਾਂ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੇ ਜਿਹੜਾ ਝੋਨਾ ਮੋਟਰ ਤੋਂ ਦੂਰ ਲਗਾਇਆ ਹੁੰਦਾ ਹੈ ਉਹ ਮੋਟਰ ਦੇ ਨੇੜੇ ਲੱਗੇ ਝੋਨੇ ਨਾਲੋਂ ਘੱਟ ਫੋਟ ਕਰਦਾ ਹੈ pind#punjab#punjabi#jhona#desi#india#iphone#igpunjab#sky#… | Flickrਅਤੇ ਪੀਲਾਪਨ ਜਿਆਦਾ ਹੁੰਦਾ ਹੈ। ਝੋਨੇ ਦੇ ਪੱਤੇ ਜ਼ਿੰਕ ਦੀ ਘਾਟ ਦੇ ਕਾਰਨ ਪੀਲੇ ਪੈਂਦੇ ਹਨ ਅਤੇ ਕਿਸਾਨ ਤੁਰੰਤ ਜ਼ਿੰਕ ਦੀ ਘਟ ਪੂਰੀ ਕਾਰਨ ਲਈ ਸਪਰੇਆਂ ਕਰਨ ਲੱਗ ਜਾਂਦੇ ਹਨ।ਪਰ ਕਈ ਕਿਸਾਨਾਂ ਨੂੰ ਇਹ ਸਮੱਸਿਆ ਆਉਂਦੀ ਹੈ ਕਿ ਲੋੜੀਂਦੀ ਮਾਤਰਾ ਵਿਚ ਜ਼ਿੰਕ ਪਾਉਣ ਤੋਂ ਬਾਅਦ ਵੀ ਜ਼ਿੰਕ ਦੀ ਘਾਟ ਪੂਰੀ ਨਹੀਂ ਹੁੰਦੀ ਅਤੇ ਕਿਸਾਨ ਹੋਰ ਸਪਰੇਆਂ ਕਰਨ ਲੱਗਦੇ ਹਨ। ਪਰ ਤੁਹਾਨੂੰ ਦੱਸ ਦੇਈਏ ਕਿ ਇਹ ਸਮੱਸਿਆ ਸਿਰਫ ਗ਼ਲਤ ਤਰੀਕੇ ਨਾਲ ਪਾਣੀ ਦੇਣ ਕਾਰਨ ਆਉਂਦੀ ਹੈ। ਕਿਸਾਨ ਝੋਨੇ ਨੂੰ ਪਾਣੀ ਦੇਣ ਸਮੇਂ ਕੀ ਗ਼ਲਤੀਆਂ ਕਰਦੇ ਹਨ ਇਸ ਸਬੰਧੀ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…

Related Articles

Back to top button