News

ਜੱਟ ਨੇ ਲੁਧਿਆਣਾ ਯੂਨੀਵਰਸਿਟੀ ਦੇ ਅਫਸਰ ਲਾਏ ਅੱਗੇ, ਪਾਣੀ ਪੀਣ ਜੋਗੇ ਨਹੀਂ ਛੱਡੇ ਅਫਸਰ

ਪੰਜਾਬ ਹੈ ਖੇਤੀ ਆਸਰੇ ਅਤੇ ਖੇਤੀ ਸੈੱਕਟਰ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਕਰਜ਼ੇ ਦੀ ਪੰਡ ਭਾਰੀ ਹੋ ਰਹੀ ਹੈ। ਖ਼ੁਦਕੁਸ਼ੀਆਂ ਦਿਨ-ਬ-ਦਿਨ ਵਧ ਰਹੀਆਂ ਹਨ। ਪੂਰੇ ਦੇਸ਼ ਵਿੱਚ ਤਿੰਨ ਲੱਖ ਕਿਸਾਨਾਂ ਨੇ ਜ਼ਿੰਦਗੀ ਤੋਂ ਹੱਥ ਧੋ ਲਏ ਹਨ। ਇਕੱਲੇ ਪੰਜਾਬ ਵਿੱਚ ਹਜ਼ਾਰਾਂ ਕਿਸਾਨ ਅਤੇ ਮਜ਼ਦੂਰ ਆਤਮਹੱੱਤਿਆ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ 75 ਫ਼ੀਸਦੀ ਕਿਸਾਨਾਂ ਨੇ ਕਰਜ਼ੇ ਕਰਕੇ ਖ਼ੁਦਕੁਸ਼ੀਆਂ ਕੀਤੀਆਂ ਹਨ ਅਤੇ ਖ਼ੁਦਕੁਸ਼ੀ ਕਰਨ ਵਾਲੇ 79 ਫ਼ੀਸਦੀ ਛੋਟੇ ਕਿਸਾਨ ਹਨ। ਫਿਰ ਵੀ ਕੁਝ ਅਖੌਤੀ ਬੁੱੱਧੀਜੀਵੀ, ਸਿਆਸਤਦਾਨ ਅਤੇ ਸਰਦੇ-ਪੁਜਦੇ ਲੋਕ ਇਨ੍ਹਾਂ ਖ਼ੁਦਕੁਸ਼ੀਆਂ ਦੇ ਕਾਰਨਾਂ ਨੂੰ ਆਰਥਿਕਤਾ ਨਾਲ ਨਹੀਂ ਸਗੋਂ ਲੋਕਾਂ ਦੀਆਂ ਆਦਤਾਂ ਅਤੇ ਵਿਵਹਾਰ ਨਾਲ ਜੋੜ ਕੇ ਦੇਖਦੇ ਹਨ। ਇਸ ਵਰਤਾਰੇ ਸਬੰਧੀ ਉਨ੍ਹਾਂ ਦੀਆਂ ਧਾਰਨਾਵਾਂ ਇਹ ਹਨ ਕਿ ਲੋਕ ਖ਼ਰਚ ਕਰਦੇ ਸਮੇਂ ਚਾਦਰ ਵੇਖ ਕੇ ਪੈਰ ਨਹੀਂ ਪਸਾਰਦੇ, ਆਪ ਕੰਮ ਕਰਨ ਦੀ ਥਾਂ ਪਰਵਾਸੀ ਮਜ਼ਦੂਰਾਂ ਉੱਪਰ ਨਿਰਭਰ ਹੋ ਗਏ ਹਨ, ਵਿਆਹ ‘ਤੇ ਅੱਡੀਆਂ ਚੁੱਕ ਕੇ ਖ਼ਰਚ ਕਰਦੇ ਹਨ, ਨਸ਼ਿਆਂ ਵਿੱਚ ਗ਼ਲਤਾਨ ਰਹਿੰਦੇ ਹਨ ਤੇ ਕਿਸਾਨ ਹੀ ਖ਼ੁਦਕੁਸ਼ੀਆਂ ਕਿਉਂ ਕਰਦੇ ਹਨ ਜਦੋਂਕਿ ਮਜ਼ਦੂਰਾਂ ਦੀ ਜ਼ਿੰਦਗੀ ਉਸ ਤੋਂ ਵੀ ਬਦਤਰ ਹੈ। ਖ਼ੁਦਕੁਸ਼ੀਆਂ ਦੇ ਇਸ ਵਰਤਾਰੇ ਨੂੰ ਸਮਝਣ ਲਈ ਇਨ੍ਹਾਂ ਧਾਰਨਾਵਾਂ ਦੀ ਘੋਖ ਪੜਤਾਲ ਕਰਨਾ ਅਤੀ ਜ਼ਰੂਰੀ ਹੈ।Image result for punjab farmers
‘ਚਾਦਰ ਵੇਖ ਕੇ ਪੈਰ ਪਸਾਰਨ ਦੀ’ ਪੰਜਾਬ ਦੇ ਕਿਸਾਨ ਪਰਿਵਾਰਾਂ ਦੀ ਔਸਤਨ ਸਾਲਾਨਾ ਆਮਦਨ ਦੋ ਲੱਖ ਰੁਪਏ ਤੋਂ ਘੱੱਟ ਹੈ ਜਦੋਂਕਿ ਛੋਟੇ ਕਿਸਾਨ ਸਿਰਫ਼ ਪੰਜਾਹ ਹਜ਼ਾਰ ਰੁਪਏ ਸਾਲਾਨਾ ਹੀ ਕਮਾਉਂਦੇ ਹਨ। ਇਸ ਨਿਗੂਣੀ ਆਮਦਨ ਨਾਲ ਉਨ੍ਹਾਂ ਨੇ ਖੇਤੀ ਅਤੇ ਘਰੇਲੂ ਖ਼ਰਚੇ ਪੂਰੇ ਕਰਨੇ ਹੁੰਦੇ ਹਨ। ਜੇ ਇਹ ਕਿਸਾਨ ਚਾਦਰ ਵੇਖ ਕੇ ਪੈਰ ਪਸਾਰਨ ਦੀ ਕੋਸ਼ਿਸ਼ ਵੀ ਕਰਨ ਤਾਂ ਵੀ ਉਨ੍ਹਾਂ ਪੱਲੇ ਚਾਦਰ ਦੀ ਥਾਂ ਰੁਮਾਲ ਹੋਣ ਕਰਕੇ ਧੜ ਵੀ ਨੰਗੀ ਰਹਿ ਜਾਵੇਗੀ, ਪੈਰ ਢਕਣਾ ਇੱਕ ਸੁਪਨਾ ਹੀ ਰਹੇਗਾ। ਇੰਨੀ ਘੱਟ ਆਮਦਨ ਨਾਲ ਤਾਂ ਖੇਤੀ ਖ਼ਰਚੇ ਵੀ ਪੂਰੇ ਨਹੀਂ ਕੀਤੇ ਜਾ ਸਕਦੇ। ਰਸੋਈ ਦੇ ਖ਼ਰਚੇ, ਡਾਕਟਰਾਂ ਤੇ ਬਿਜਲੀ ਦੇ ਬਿਲ ਅਤੇ ਪ੍ਰਾਈਵੇਟ ਵਿੱਦਿਅਕ ਅਦਾਰਿਆਂ ਦੀਆਂ ਫੀਸਾਂ ਤਾਂ ਹੁਣ ਕਿਸਾਨੀ ਅਤੇ ਗ਼ਰੀਬ ਵਰਗ ਦੇ ਬੱਸ ਦਾ ਰੋਗ ਹੀ ਨਹੀਂ ਰਿਹਾ। *ਗੱਲ ਹੱਥੀਂ ਕੰਮ ਕਰਨ ਦੀ* ਅੱਜ ਪੰਜਾਬ ਦੇ 83 ਫ਼ੀਸਦੀ ਰਕਬੇ ‘ਤੇ ਬੀਜਿਆ ਜਾਣ ਵਾਲਾ ਕਣਕ-ਝੋਨਾ ਫ਼ਸਲੀ ਚੱਕਰ ਹੀ ਸਭ ਤੋਂ ਵੱਧ ਮੁਨਾਫ਼ੇ ਵਾਲੀ ਖੇਤੀ ਸਮਝੀ ਜਾਂਦੀ ਹੈ। ਕਣਕ ਦੇ ਇੱਕ ਏਕੜ ਲਈ 8 ਦਿਨਾਂ ਅਤੇ ਝੋਨੇ ਲਈ 20 ਦਿਨਾਂ ਦਾ ਹੀ ਕੰਮ ਹੈ, ਇਸ ਕਰਕੇ ਦੋ ਏਕੜ ਜ਼ਮੀਨ ਲਈ ਸਾਲ ਵਿੱਚ ਸਿਰਫ਼ 56 ਦਿਨਾਂ ਦਾ ਹੀ ਰੁਝੇਵਾਂ ਹੈ। ਪੰਜਾਬ ਦੀ ਛੋਟੀ ਕਿਸਾਨੀ ਕੋਲ ਔਸਤਨ ਤਿੰਨ ਏਕੜ ਜ਼ਮੀਨ ਹੈ ਅਤੇ ਪ੍ਰਤੀ ਪਰਿਵਾਰ ਦੋ ਵਿਅਕਤੀ ਖੇਤੀ ਕਾਮੇ ਹਨ। ਉਨ੍ਹਾਂ ਕੋਲ ਸਾਲ ਵਿੱਚ ਦੋ ਮਹੀਨਿਆਂ ਤੋਂ ਵੀ ਘੱਟ ਰੁਜ਼ਗਾਰ ਹੈ, ਉਹ ਭਾਵੇਂ ਆਪ ਕਰਨ ਜਾਂ ਮਜ਼ਦੂਰਾਂ/ਪਰਵਾਸੀ ਮਜ਼ਦੂਰਾਂ ਤੋਂ ਕਰਵਾਉਣ। ਇਹ ਇੱਕ ਹਕੀਕਤ ਹੈ ਕਿ ਵੱਡੇ ਕਿਸਾਨ ਦੇ ਮੁਕਾਬਲੇ ਛੋਟਾ ਕਿਸਾਨ ਆਪਣੀ ਪਰਿਵਾਰਕ ਕਿਰਤ ਸ਼ਕਤੀ ਨਾਲ ਹੀ ਖੇਤੀ ਕਰਦਾ ਹੈ। ਇੱਕ-ਭਾਂਤੀ ਖੇਤੀ ਕਾਰਨ ਕੰਮ ਕੁਝ ਦਿਨਾਂ ‘ਚ ਹੀ ਸੁੰਗੜਨ ਕਰਕੇ ਛੋਟੇ ਕਿਸਾਨਾਂ ਨੂੰ ਵੀ ਮਜਬੂਰੀਵੱਸ ਕੁਝ ਮਜ਼ਦੂਰਾਂ ‘ਤੇ ਨਿਰਭਰ ਹੋਣਾ ਪੈਂਦਾ ਹੈ। ਖੇਤੀ ਦੇ ਕੀਤੇ ਮਸ਼ੀਨੀਕਰਨ ਨੇ ਮਨੁੱਖੀ ਕਿਰਤ ਸ਼ਕਤੀ ਦਾ ਕੰਮ ਖੋਲ੍ਹਿਆ ਹੈ ਜਿਸ ਕਰਕੇ ਕਾਫ਼ੀ ਕਿਰਤ ਸ਼ਕਤੀ ਬੇਰੁਜ਼ਗਾਰ ਹੋ ਗਈ। ਪੰਜਾਬ ਦੇ ਅੰਦਾਜ਼ਨ 35 ਲੱਖ ਨੌਜਵਾਨ ਬੇਰੁਜ਼ਗਾਰ ਹਨ ਜਿਨ੍ਹਾਂ ਵਿੱਚੋਂ 80 ਫ਼ੀਸਦੀ ਪੇਂਡੂ ਖੇਤਰ ‘ਚੋਂ ਹਨ। ਇਸ ਤੋਂ ਜ਼ਿਆਦਾ ਅਰਧ-ਬੇਰੁਜ਼ਗਾਰ ਲੋਕ ਬਹੁਤ ਹੀ ਨਿਗੂਣੀਆਂ ਤਨਖ਼ਾਹਾਂ ਉਪਰ ਨਿੱਜੀ ਅਤੇ ਸਰਕਾਰੀ ਅਦਾਰਿਆਂ ‘ਚ ਠੇਕੇਦਾਰੀ ਸਿਸਟਮ ਰਾਹੀਂ ਬਿਲਕੁਲ ਆਰਜ਼ੀ/ਦਿਹਾੜੀ ਤੌਰ ‘ਤੇ ਦੂਰ-ਦੁਰਾਡੇ ਜਾ ਕੇ ਕੰਮ ਕਰ ਰਹੇ ਹਨ। ਬੇਰੁਜ਼ਗਾਰੀ ਦਾ ਇਹ ਕਹਿਰ ਲੋਕਾਂ ਨੂੰ ਬੇਵਸੀ ਅਤੇ ਲਾਚਾਰਤਾ ਵੱੱਲ ਧੱੱਕ ਰਿਹਾ ਹੈ।

Related Articles

Back to top button