ਜੱਟਾਂ ਦੇ ਮੁੰਡੇ ਦੀ ‘ਬਰਗਰਾਂ ਵਾਲੀ ਟਰਾਲੀ’ ਦੇ ਪੂਰੇ Punjab ਵਿਚ ਹੋ ਰਹੇ ਚਰਚੇ | Surkhab TV

ਕਹਿਣ ਨੂੰ ਜੱਟਾਂ ਦੀ ਪੂਰੀ ਚੜਾਈ ਆ….ਮਤਲਬ ਗੀਤਾਂ ਵਿਚ !! ਜੱਟਾਂ ਦੇ ਮੁੰਡੇ ਅਜਕਲ ਖੇਤੀ ਤਾਂ ਕਰਨੋਂ ਹਟ ਗਏ ਆ ਤੇ ਕਹਿੰਦੇ ਬਾਹਰ ਜਾਣਾ ਬੱਸ। 10 ਕੀਤੀਆਂ,ਬਾਰਾਂ ਕੀਤੀਆਂ ਤੇ ਦੇ ਕੇ ਏਜੰਟ ਨੂੰ ਪਾਸਪੋਰਟ ਕਹਿੰਦੇ ਬੱਸ ਜਹਾਜੇ ਚੜਾਦੇ। ਪੁਛੋ ਕਿ ਇਥੇ ਖੇਤੀ ਕਰਲਾ,ਕਹਿੰਦਾ ਨਹੀਂ ਖੇਤੀ ਨੀਂ ਹੁੰਦੀ,ਹੈਨੀ ਕੁਛ ਖੇਤੀ ਚ। ਕਿਤੇ ਨਾ ਕੀਤੇ ਇਹ ਗੱਲ ਹੈ ਵੀ ਸੱਚ ਕਿ ਖੇਤੀ ਵਿਚ ਹੁਣ ਉਹ ਗੱਲ ਨਹੀਂ ਰਹੀ ਜੋ ਸੀ ਜਾਂ ਜੋ ਚਾਹੀਦੀ ਆ,ਸੋ ਜੱਟਾਂ ਦੇ ਮੁੰਡੇ ਰੁੱਗ ਭਰਕੇ ਨੋਟਾਂ ਦੇ ਏਜੰਟਾਂ ਨੂੰ ਦਿੰਦੇ ਕਿ ਬੱਸ ਜਹਾਜ ਦੇ ਬਾਰੀ ਨੂੰ ਹੱਥ ਪਵਾਦੇ ਕਿਸੇ ਤਰਾਂ। ਬਾਹਰ ਜਾ ਕੇ ਰਾਤ ਦਿਨ ਇੱਕ ਕਰਕੇ ਕੰਮ ਕਰਦੇ,ਟੋਇਲਟ ਸਾਫ ਕਰਨ ਤੋਂ ਲੈ ਕੇ ਟਰਾਲੀਆਂ ਦੀ ਡਰਾਈਵਰੀ ਤੱਕ,ਪੀਜ਼ੇ ਬਰਗਰ ਬਣਾਉਣ ਤੋਂ ਲੈ ਕੇ ਵੱਡੇ ਕਾਰੋਬਾਰਾਂ ਤੱਕ,ਰੱਬ ਨੇ ਤਰੱਕੀਆਂ ਜਰੂਰ ਦਿੱਤੀਆਂ। ਪਰ ਇੱਕ ਜੱਟਾਂ ਦਾ ਮੁੰਡਾ ਅਜਿਹਾ ਵੀ ਹੈ ਜਿਸਦਾ ਪਿੰਡ ਹੈ ਮੋਗੇ ਜਿਲੇ ਚ ਡਗਰੂ ਪਿੰਡ,ਚੋਬਰ ਨੇ ਐਸਾ ਕਾਰਨਾਮਾ ਕੀਤਾ ਕਿ ਦੁਨੀਆ ਖੜ ਖੜ ਦੇਖਦੀ ਆ। ਇਸ ਜੱਟਾਂ ਦੇ ਮੁੰਡੇ ਨੇ ਫੋਰਡ ਟਰੈਕਟਰ ਮਗਰ ਟਰਾਲੀ ਪਾਈ ਹੋਈ ਜਿਸ ਵਿਚ ਕਹਿ ਲਓ ਕਿ ਰੈਸਟੋਰੈਂਟ ਖੋਲਿਆ ਹੋਇਆ। ਬਰਗਰ,ਪੀਜੇ,ਨੂਡਲ,ਯਾਨੀ ਹਰ ਤਰਾਂ ਦਾ ਫਾਸਟ ਫ਼ੂਡ ਮਿਲੂ। ਕੌਣ ਇਹ ਇਹ ਮੁੰਡਾ,ਕਿਵੇਂ ਸ਼ੁਰੂ ਕੀਤਾ ਉਸਨੇ ਇਹ ਬਰਗਰਾਂ ਵਾਲੀ ਟਰਾਲੀ ਵਾਲਾ ਕੰਮ,ਖੁਦ ਇਸ ਨੌਜਵਾਨ ਦੇ ਮੂੰਹ ਸੁਣੋ… ਸੋ ਇਸ ਨੌਜਵਾਨ ਨੇ ਬਾਕੀ ਦੇ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਸੇਧ ਦਿੱਤੀ ਹੈ ਕਿ ਪੰਜਾਬ ਚ ਰਹਿਕੇ ਕੰਮ ਕਰਨ ਚ ਸ਼ਰਮ ਮਹਿਸੂਸ ਨਾ ਕਰੋ ਕਿਉਂਕਿ ਕੰਮ ਕੋਈ ਵੀ ਛੋੱਟਾ ਜਾਂ ਵੱਡਾ ਨਹੀਂ ਹੈ। ਜਿਵੇਂ ਬੱਸਾਂ ਟਰੱਕਾਂ ਪਿੱਛੇ ਲਿਖਿਆ ਹੁੰਦਾ “ਜਿਹਨੂੰ ਕੰਮ ਦਾ ਤਰੀਕਾ,ਓਹਦਾ ਇਥੇ ਈ ਅਮਰੀਕਾ” ਬੱਸ ਮਿਹਨਤ ਕਰਨ ਦੀ ਲੋੜ ਹੈ,ਕਾਮਯਾਬੀ ਪੈਰ ਚੁੱਮਦੀ ਆਕੇ।