Punjab

ਜੈਕਾਰਿਆਂ ਦੀ ਗੂੰਜ ਅਤੇ ਸਰਕਾਰੀ ਸਨਮਾਨਾ ਨਾਲ ਦਿੱਤੀ ਗੁਰਤੇਜ ਸਿੰਘ ਨੂੰ ਅੰਤਮ ਵਿਦਾਇਗੀ | Mansa

ਦੇਸ਼ ਅਤੇ ਕੌਮ ਖਾਤਿਰ ਲਈ ਸ਼ਹੀਦ ਹੋਣਾ ਸਿੱਖਾਂ ਲਈ ਕੋਈ ਨਵੀਂ ਗੱਲ ਨਹੀਂ, ਇਹ ਤਾਂ ਸਿੱਖਾਂ ਦੇ ਇਤਿਹਾਸ ਵਿੱਚ ਸ਼ੁਰੂ ਤੋਂ ਹੀ ਹੁੰਦਾ ਆ ਰਿਹਾ ਹੈ..ਬਿਤੇ ਦਿਨੀ ਭਾਰਤ ਚੀਨ ਸਰਹੱਦ ਤੇ ਪੰਜਾਬ ਦੇ ਸਰਦਾਰ ਨੌਜਵਾਨਾਂ ਦੀ ਸ਼ਹੀਦੀ ਕਰਕੇ ਪੰਜਾਬ ਦੇ ਤਕਰੀਬਨ ਹਰ ਨਾਗਰਿਕ ਨੇ ਦੁੱਖ ਪ੍ਰਗਟ ਕੀਤਾ.. ਇਹਨਾਂ ਚਾਰ ਸ਼ਹੀਦ ਸਰਦਾਰਾਂ ਦਾ ਸੰਸਕਾਰ ਉਹਨਾਂ ਦੇ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ,ਜਿਲਾ ਮਾਨਸਾ ਦੇ ਪਿੰਡ ਬੀਰੇਵਾਲਾ ਡੋਗਰਾ ਦੇ ਵਸਨੀਕ ਸਿਪਾਹੀ ਗੁਰਤੇਜ ਸਿੰਘ ਦੀ ਮ੍ਰਿਤਕ ਦੇਹ ਲੇਹ ਤੋਂ ਮੋਹਾਲੀ ਪਹੁੰਚੀ ਅਤੇ ਬਾਅਦ ਵਿਚ ਸੜਕੀ ਮਾਰਗ ਰਾਹੀਂ ਉਨ੍ਹਾਂ ਦੀ ਦੇਹ ਨੂੰ ਪਿੰਡ ਲਿਆਂਦਾ ਗਿਆ। ਜਿਵੇਂ ਹੀ ਸ਼ਹੀਦ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਵੱਡੀ ਗਿਣਤੀ ਵਿਚ ਲੋਕ ਸ਼ਹੀਦ ਦੀ ਅੰਤਿਮ ਯਾਤਰਾ ਵਿਚ ਆ ਜੁੜੇ ਅਤੇ ਸ਼ਹੀਦ ਲਈ ਨਾਅਰੇ ਲਗਾਏ। ਇਸ ਤੋਂ ਬਾਅਦ ਸ਼ਾਮ 5.30 ਵਜੇ ਫ਼ੌਜੀ ਸਨਮਾਨਾਂ ਨਾਲ ਸ਼ਹੀਦ ਗੁਰਤੇਜ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਅਫਸਰ ਸਹਿਬਾਨ ਤੇ ਸਿਆਸੀ ਲੀਡਰ ਪੁੱਜੇ ਤੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ..ਓਧਰ ਭਾਰਤ ਚੀਨ ਝੜਪ ਦੌਰਾਨ ਸ਼ਹੀਦ ਚਾਰ ਜਵਾਨਾਂ ਦੀ ਯਾਦ ‘ਚ ਪੰਜਾਬ ਸਰਕਾਰ ਨੇ ਅਹਿਮ ਐਲਾਨ ਕੀਤਾ ਹੈ। भारत-चीन की हिंसक झड़प में 23 वर्षीय ...ਜਾਣਕਾਰੀ ਮੁਤਾਬਕ ਸਿੱਖਿਆ ਵਿਭਾਗ ਵੱਲੋਂ ਆਪਣੇ ਇਕ ਹੁਕਮ ਰਾਹੀਂ ਪਿੰਡ ਦੇ ਸਰਕਾਰੀ ਮਿਡਲ ਸਕੂਲ ਬੀਰੇਵਾਲਾ ਡੋਗਰਾ ਦਾ ਨਾਮ ਸ਼ਹੀਦ ਗੁਰਤੇਜ ਸਿੰਘ ਸਰਕਾਰੀ ਮਿਡਲ ਸਕੂਲ ਰੱਖ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਸੀਲ ਜ਼ਿਲ੍ਹਾ ਪਟਿਆਲਾ ਦਾ ਨਾਮ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਸਰਕਾਰੀ ਪ੍ਰਾਇਮਰੀ ਸਕੂਲ ਸੀਲ ਰੱਖਿਆ ਹੈ ਅਤੇ ਸਰਕਾਰੀ ਮਿਡਲ ਸਕੂਲ ਭੋਜਰਾਜ ਗੁਰਦਾਸਪੁਰ ਦਾ ਨਾਮ ਸ਼ਹੀਦ ਨਾਇਬ ਸੂਬੇਦਾਰ ਸਤਨਾਮ ਸਿੰਘ ਸਰਕਾਰੀ ਮਿਡਲ ਸਕੂਲ ਭੋਜਰਾਜ ਰੱਖਿਆ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਤੋਲਵਾਲਾ ਦਾ ਨਾਮ ਸ਼ਹੀਦ ਗੁਰਬਿੰਦਰ ਸਿੰਘ ਸਰਕਾਰੀ ਹਾਈ ਸਕੂਲ ਤੋਲਵਾਲਾ ਰੱਖ ਦਿੱਤਾ ਹੈ।

Related Articles

Back to top button