Agriculture

ਜੇ ਬਰਬਾਦੀ ਤੋਂ ਬਚਣਾ ਹੈ ਤਾਂ ਜਰੂਰ ਪੜ੍ਹੋ,ਕਿਸਾਨ ਵਿਰੋਧੀ ਬਿੱਲ ਪਾਸ ਹੋਣ ਤੋਂ ਬਾਅਦ ਵੀ ਕਿਸਾਨਾਂ ਕੋਲ ਹੈ ਇਹ ਰਸਤਾ

ਲਗਾਤਾਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿੱਲ ਪਾਸ ਕੀਤੇ ਜਾ ਰਹੇ ਹਨ ਅਤੇ ਕਿਸਾਨ ਚਾਹ ਕੇ ਵੀ ਕੁਝ ਨਹੀਂ ਕਰ ਸਕਦੇ। ਪਰ ਤੁਹਾਨੂੰ ਦੱਸ ਦੇਈਏ ਕਿ ਆਰਡੀਨੈਸ ਪਾਸ ਹੋਣ ਦੇ ਬਾਵਜੂਦ ਵੀ ਕਿਸਾਨਾਂ ਕੋਲ ਬਰਬਾਦੀ ਤੋਂ ਬਚਣ ਦਾ ਇੱਕ ਰਸਤਾ ਹੈ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਰਕਾਰ ਨੇਂ ਆਰਡੀਨੈਸ ਵਿਚ ਕਿਹਾ ਹੈ ਕਿ ਮੰਡੀ ਦੀ ਚਾਰਦੀਵਾਰੀ ਦੇ ਅੰਦਰ ਫਸਲ ਦੀ ਖਰੀਦ ਤੇ 8% ਟੈਕਸ ਲਗਾਇਆ ਜਾਵੇਗਾ ਅਤੇ ਮੰਡੀ ਦੇ ਗੇਟ ਤੋਂ ਬਾਹਰ ਸਿਰਫ 1% ਟੈਕਸ ਲੱਗੇਗਾ।ਪਰ ਕਿਸਾਨਾਂ ਨਾਲ ਇਸੇ ਵਿੱਚ ਇੱਕ ਖੇਡ ਖੇਡੀ ਜਾ ਰਹੀ ਹੈ। ਜਿਵੇਂ ਕਿ ਮੰਨ ਲਓ ਕਿ ਸਾਡੀ ਝੋਨੇ ਦੀ ਫਸਲ ਦਾ ਰੇਟ 1888ਰੁਪਏ ਹੈ, ਜਿਸਦਾ ਟੈਕਸ 8% ਦੇ ਹਿਸਾਬ ਨਾਲ 151 ਰੁਪਏ ਬਣਦਾ ਹੈ ਅਤੇ ਜੇਕਰ ਤੁਸੀਂ ਫਸਲ ਮੰਡੀ ਤੋਂ ਬਾਹਰ ਵੇਚੀ ਤਾਂ ਸਿਰਫ 18.88 ਰੁਪਏ ਟੈਕਸ ਲਗਦਾ ਹੈ। ਜੋ ਬਾਕੀ 132 ਰੁਪਏ ਬਚੇ, ਇਹ ਕਿਸਾਨਾਂ ਨੂੰ ਪਹਿਲਾਂ ਪਹਿਲਾਂ ਇੱਕ ਦੋ ਸਾਲ ਦਿੱਤੇ ਜਾਣਗੇ ਤੇ ਕਿਸਾਨ ਇਹ ਸੋਚਣ ਲੱਗ ਜਾਣਗੇ ਕਿ ਇਹ ਤਾਂ ਬਹੁਤ ਵਧੀਆ ਹੋਇਆ, ਹੁਣ ਆਪਾ ਮੰਡੀ ਕੀ ਕਰਨ ਜਾਣਾ। ਪਰ ਜਦੋਂ ਕਿਸਾਨ ਨੇਂ ਇਹ ਸੋਚ ਲਿਆ ਕਿ ਆਪਾ ਮੰਡੀ ਕੀ ਲੈਣ ਜਾਣਾ ਉਦੋਂ ਕਿਸਾਨਾਂ ਦੀ ਬਰਬਾਦੀ ਸ਼ੁਰੂ ਹੋ ਜਾਵੇਗੀ।ਕਿਸਾਨਾ ਨੇਂ ਮੰਡੀ ਚ ਫਸਲ ਲੈਕੇ ਨੀ ਜਾਣਾ ਜਿਸ ਨਾਲ ਕਿਸਾਨ ਆੜਤੀਏ ਦਾ ਰਿਸ਼ਤਾ ਖਤਮ ਹੋ ਜਾਵੇਗਾ ਅਤੇ ਮੰਡੀ ਬੋਰਡ ਦੀ ਆਮਦਨ ਬੰਦ ਹੋ ਜਾਵੇਗੀ। ਜਦੋ ਮੰਡੀ ਬੋਰਡ ਨੂੰ ਕੋਈ ਆਮਦਨ ਨੀ ਹੋਣੀ ਤਾਂ ਸਰਕਾਰ ਮੰਡੀਆ ਬੰਦ ਕਰ ਦੇਵੇਗੀ। ਜਦੋ ਮੰਡੀਆਂ ਬੰਦ ਹੋ ਗਈਆ ਤਾਂ ਕਿਸਾਨ ਦੀ ਕਿਸਮਤ ਦਾ ਤਾਲਾ ਵੀ ਬੰਦ ਹੋ ਜਾਣਾ। ਫਿਰ ਹੋਊ ਸਾਡੀ ਕਿਸਾਨਾ ਦੀ ਜੰਮ ਕੇ ਲੁੱਟ ਤੇ ਫਿਰ ਅਸੀ ਸੋਚਣਾ ਕੇ ਜੇ ਪਹਿਲਾਂ 132 ਰੁਪਏ ਦਾ ਲਾਲਚ ਨਾਂ ਕਰਦੇ ਤਾਂ ਅੱਜ ਆਹ ਹਾਲ ਨਾਂ ਹੁੰਦਾ।ਪਰ ਉਦੋਂ ਤੱਕ ਬਹੁਤ ਦੇਰ ਹੋ ਚੁਕੀ ਹੋਣੀ ਆ। ਇਸ ਕਰਕੇ ਅਸੀਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਕੇ ਸਾਰੇ ਕਿਸਾਨ ਵੀਰ ਸੰਹੁ ਖਾ ਲਓ ਕੇ ਕਿਸੇ ਨੇਂ ਵੀ ਆਪਣੀ ਫਸਲ ਮੰਡੀ ਤੋਂ ਬਾਹਰ ਨਹੀਂ ਵੇਚਣੀ, ਚਾਹੇ ਕੋਈ ਸਾਨੂੰ 500 ਰੁਪਏ ਕੁਇੰਟਲ ਦੇ ਵਧ ਦੇਵੇ, ਅਸੀ ਲਾਲਚ ਚ ਨਹੀਂ ਆਉਣਾ। ਕਿਓ ਕੇ ਸਿਆਣਿਆ ਨੇਂ ਵੀ ਕਿਹਾ ਲਾਲਚ ਬੁਰੀ ਬਲਾ। ਇਸ ਲਈ ਜੇਕਰ ਬਰਬਾਦੀ ਤੋਂ ਬਚਣਾ ਹੈ ਤਾਂ ਮਨ ਬਣਾ ਲਓ ਕੇ ਕੁਜ ਵੀ ਹੋਜੇ ਮੈ ਆਪਣੀ ਫਸਲ ਮੰਡੀ ਤੋਂ ਬਾਹਰ ਕਿਤੇ ਨਹੀਂ ਵੇਚਣੀ।

Related Articles

Back to top button