News

ਜੇ ਤੁਸੀਂ ਖੁਦ ਨੂੰ ਅਗਾਂਹਵਧੂ ਸਮਾਜ ਆ ਹਿੱਸਾ ਮੰਨਦੇ ਹੋ ਤਾਂ ਇਹ Video ਤੁਹਾਡਾ ਭੁਲੇਖਾ ਦੂਰ ਕਰੇਗੀ

ਦੇਸ਼ ਭਰ ਵਿਚ ਹਰ ਰੋਜ਼ ਸੈਂਕੜੇ ਲੋਕ ਕੋਰੋਨਵਾਇਰਸ ਨਾਲ ਮਰ ਰਹੇ ਹਨ। ਕੋਰੋਨਾ ਨਾਲ ਮੌਤ ਤੋਂ ਬਾਅਦ ਮ੍ਰਿਤਕ ਦੇਹ ਦੇ ਅੰਤਿਮ ਸੰਸਕਾਰ ਲਈ ਇਕ ਵੱਖਰੀ ਸੇਧ ਦੀ ਪਾਲਣਾ ਕੀਤੀ ਜਾਂਦੀ ਹੈ, ਤਾਂ ਜੋ ਇਸ ਖਤਰਨਾਕ ਵਾਇਰਸ ਦੀ ਲਾਗ ਨਾ ਫੈਲ ਸਕੇ, ਪਰ ਦੇਸ਼ ਦੇ ਕਈ ਹਿੱਸਿਆਂ ਤੋਂ ਕੋਰੋਨਾ ਨਾਲ ਹੋਈਆਂ ਮੌਤਾਂ ਮਗਰੋਂ ਲਾਸ਼ ਨਾਲ ਵੀ ਬਦਸਲੂਕੀ ਦੀਆਂ ਖਬਰਾਂ ਆ ਰਹੀਆਂ ਹਨ।ਅਜਿਹਾ ਹੀ ਇਕ ਮਾਮਲਾ ਆਂਧਰਾ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿਥੇ ਕੋਰੋਨਾ ਨਾਲ ਮੌਤ ਤੋਂ ਬਾਅਦ ਲਾਸ਼ ਨੂੰ JCB ਮਸ਼ੀਨ ਰਾਹੀਂ ਸ਼ਮਸ਼ਾਨਘਾਟ ਲਿਆਂਦਾ ਗਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਨਿਊਜ਼ ਏਜੰਸੀ IANS ਦੇ ਅਨੁਸਾਰ ਇਹ ਘਟਨਾ ਉਦੈਪੁਰਮ ਖੇਤਰ ਦੀ ਹੈ। Backhoe Loader Models and Equipment | JCB Backhoe Loadersਦੱਸਿਆ ਜਾ ਰਿਹਾ ਕਿ ਉਦੈਪੁਰਮ ਖੇਤਰ ਜਿਥੇ ਇੱਕ 72 ਸਾਲਾ ਬੰਦੇ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਨਗਰ ਪਾਲਿਕਾ ਦੇ ਸਟਾਫ ਨੇ ਪੀਪੀਈ ਕਿੱਟ ਪਾਈ ਤੇ ਲਾਸ਼ ਨੂੰ ਪਲਾਸਟਿਕ ਵਿਚ ਲਪੇਟ ਕੇ ਜੇਸੀਬੀ ਮਸ਼ੀਨ ਵਿਚ ਪਾ ਦਿੱਤਾ। ਇਹ ਮਸ਼ੀਨ ਦੇ ਅਗਲੇ ਹਿੱਸੇ ‘ਤੇ ਰੱਖਿਆ ਗਿਆ ਸੀ। ਉਹ ਹਿੱਸਾ ਜਿਸ ਤੋਂ ਮਿੱਟੀ ਦੀ ਖੁਦਾਈ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਅੰਤਿਮ ਸੰਸਕਾਰ ਲਈ ਦੇਹ ਨੂੰ ਸ਼ਮਸ਼ਾਨਘਾਟ ਲਿਜਾਇਆ ਗਿਆ। ਪਤਾ ਲੱਗਾ ਹੈ ਕਿ ਜਿਸ ਬਜ਼ੁਰਗ ਦੀ ਇਹ ਲਾਸ਼ ਸੀ, ਉਹ ਖੁਦ ਨਗਰ ਨਿਗਮ ਵਿਚ ਕੰਮ ਕਰਦਾ ਸੀ। ਉਸ ਦੀ ਘਰ ਵਿੱਚ ਮੌਤ ਹੋ ਗਈ। ਜਦੋਂ ਗੁਆਂਢੀਆਂ ਨੇ ਦਬਾਅ ਪਾਇਆ, ਤਾਂ ਲਾਸ਼ ਨੂੰ ਹਟਾਉਣ ਲਈ ਕਾਰਪੋਰੇਸ਼ਨ ਨੂੰ ਬੁਲਾਇਆ ਗਿਆ। ਫਿਲਹਾਲ ਇਸ ਸ਼ਰਮਨਾਕ ਘਟਨਾ ਤੋਂ ਬਾਅਦ ਡੀਐਮ ਜੇ ਨਿਵਾਸ ਨੇ ਨਗਰ ਪਾਲਿਕਾ ਕਮਿਸ਼ਨਰ ਸੀ ਨਗੇਂਦਰ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਥੇ ਸੈਨੇਟਰੀ ਇੰਸਪੈਕਟਰ ਨੂੰ ਵੀ ਹਟਾ ਦਿੱਤਾ ਗਿਆ ਹੈ ਅਤੇ ਜਾਂਚ ਦੇ ਆਦੇਸ਼ ਵੀ ਦਿੱਤੇ ਗਏ ਹਨ। ਮੌਤ ਮਗਰੋਂ ਲਾਸ਼ਾਂ ਦਾ ਹੋ ਰਿਹਾ ਇਹ ਹਾਲ,ਸੱਚਮੁੱਚ ਅਕਲਮੰਦ ਤੇ ਅਗਾਂਹਵਧੂ ਕਹਾਉਣ ਵਾਲੇ ਅੱਜ ਦੇ ਸਮਾਜ ਦੇ ਮੂੰਹ ਤੇ ਕਲੰਕ ਹੀ ਹੈ।

Related Articles

Back to top button