News

ਜੇ ਗਾਂ ਮਾਂ ਹੈ ਤਾਂ ਫਿਰ ਅਵਾਰਾ ਕਿਉਂ ਛੱਡੀ ?? Big Questions to Hindu Brothers

ਗਊ ਨੂੰ ਮਾਤਾ ਦਾ ਦਰਜ ਦਿੰਦਾ ਸਨਾਤਮ ਧਰਮ ਪਰ ਇਸੇ ਹੀ ਧਰਮ ਦੇ ਪੈਰੋਕਾਰ ਜੇਕਰ ਗਊ ਨੂੰ ਮਾਂ ਦਾ ਦਰਜ ਦਿੰਦੇ ਹਨ ਤਾਂ ਫਿਰ ਜਾਹਰ ਹੈ ਕਿ ਗਊ ਦਾ ਘਰਵਾਲਾ ਵੀ ਹੋਵੇਗਾ ਗਊ ਦਾ ਘਰਵਾਲਾ ਸਾਹਨ ਜਾਂ ਢੱਠਾ ਹੁੰਦਾ ਹੈ ਪਰ ਹੀ ਸਨਾਤਨੀ ਧਰਮੀ ਲੋਕ ਉਸਨੂੰ ਪਿਓ ਕਿਉਂ ਨਹੀਂ ਕਹਿੰਦੇ ? ਇਹ ਸਵਾਲ ਸਾਡਾ ਨਹੀਂ,ਹਰ ਉਸ ਇਨਸਾਨ ਦਾ ਹੈ ਜਿਸਦਾ ਕੋਈ ਆਪਣਾ ਇੱਕ ਅਜਿਹੇ ਐਕਸੀਡੈਂਟ ਵਿਚ ਮਾਰਿਆ ਗਿਆ ਜਿਥੇ ਸਾਹਮਣੇ ਇਹ ਗਊ ਆ ਗਈ ਤੇ ਉਸਦੇ ਵਾਹਨ ਦਾ ਟਾਕਰਾ ਹੋਗਿਆ ਤੇ ਉਹ ਮੌਕੇ ਤੇ ਹੀ ਮਰ ਗਿਆ ਇਹ ਸਵਾਲ ਹਰ ਉਸ ਕਿਸਾਨ ਦਾ ਹੈ ਜਿਸਦੀ ਪੁੱਤਾਂ ਵਾਂਗ ਪਾਲੀ ਫਸਲ ਇਹ ਗਾਵਾਂ ਚਰ ਜਾਂਦੀਆਂ ਹਨ ਇਸੇ ਨੂੰ ਅੱਗੇ ਤੋਰਦੇ ਹੋਏ ਇਸ ਵੀਰ ਨੇ ਵੀ ਕੁਝ ਖਰੀਆਂ ਖਰੀਆਂ ਗੱਲਾਂ ਕੀਤੀਆਂ ਹਨ,ਸੁਣਿਓ ਤੇ ਦੱਸਿਓ ਕਿ ਕੁਝ ਗਲਤ ਤਾਂ ਨਹੀਂ ਕਹਿ ਦਿੱਤਾ ?ਹਿੰਦੂ ਧਰਮ ਵਿੱਚ ਗਾਂ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਤੇ ਇਸ ਧਰਮ ਦੇ ਪੈਰੋਕਾਰਾਂ ਨੂੰ ਆਪਣੀ ਧਾਰਮਿਕ ਬਿਰਤੀ ਮੁਤਾਬਿਕ ਆਪਣੀ ਗਊ-ਮਾਤਾ ਦੀ ਸੰਭਾਲ ਕਰਨੀ ਚਾਹੀਦੀ ਹੈ। ਜਿਸ ਮੁਤਾਬਿਕ ਤਾਂ ਹਰੇਕ ਹਿੰਦੂ-ਵੀਰ ਦੇ ਘਰ ਵਿੱਚ ਗਊ-ਮਾਤਾ ਜੀ ਦਾ ਹੋਣਾ ਅਤੀਅੰਤ ਜਰੂਰੀ ਹੈ ਤਾਂ ਕਿ ਗਊ-ਮਾਤਾ ਜੀ ਦੇ ਪੁੱਤਰ ਸਵੇਰੇ ਉਠਣ ਸਾਰ ਮਾਤਾ ਜੀ ਦਾ ਅਸ਼ੀਰਵਾਦ ਲੈ ਸਕਣ ਅਤੇ ਆਪਣੇ ਹੱਥਾਂ ਨਾਲ ਹਰੇ ਪੱਠੇ, ਤੂੜੀ ਆਦਿ ਲਿਆ ਕੇ ਗਊ-ਮਾਤਾ ਨੂੰ ਪਾਉਣ ਤਾਂ ਕਿ ਗਊ-ਮਾਤਾ ਦੇ ਖਾਣ-ਪੀਣ, ਸਿਹਤ-ਸੰਭਾਲ, ਇਸ਼ਨਾਨ ਅਤੇ ਹਿੰਦੂ ਧਰਮ ਮੁਤਾਬਿਕ ਕੀਮਤੀ ਗੋਬਰ ਅਤੇ ਮਲਮੂਤਰ ਨੂੰ ਸਾਂਭਿਆ ਜਾ ਸਕੇ।Image result for cowਪ੍ਰੰਤੂ ਕਦੇ ਕੋਈ ਹਿੰਦੂ ਵੀਰ ਗਊ ਮਾਤਾ ਲਈ ਹਰੇ ਪੱਠੇ, ਤੂੜੀ ਆਦਿਕ ਪਿੰਡਾਂ ਵਿੱਚੋਂ ਵੱਡ ਕੇ ਜਾਂ ਖ੍ਰੀਦ ਕੇ ਲਿਆਉਦਾ ਨਹੀਂ ਦੇਖਿਆ ਪਰ ਜੇਕਰ ਗਊ-ਮਾਤਾ ਇਨ੍ਹਾਂ ਦੀ ਦੁਕਾਨ ਅੱਗੇ ਪਈ ਖਲ ਦੀ ਬੋਰੀ ਵਿੱਚ ਮੂੰਹ ਪਾ ਦੇਵੇ ਤਾਂ ਝੱਟ ਆਪਣੀ ਮਾਤਾ ਦੇ ਸਿਰ ’ਚ ਡੰਡਾ ਮਾਰ ਕੇ, ਚਾਰ ਦੁਕਾਨਾਂ ਅੱਗੇ ਭਜਾ ਕੇ ਆਉਦੇ ਹਨ। ਹਿੰਦੂ-ਵੀਰ ਨਰਾਜ ਨਾ ਹੋਣ ਤਾਂ ਮੈ ਇਹ ਕਹਿਣ ਤੋਂ ਸੰਕੋਚ ਨਹੀਂ ਕਰਾਂਗਾ ਕਿ ਕੀ ਗਊ-ਮਾਤਾ ਦਾ ਮੰਗਲਵਾਰ ਅਤੇ ਵੀਰਵਾਰ ਤੋਂ ਬਿਨਾਂ ਹੋਰ ਦਿਨਾਂ ਵਿੱਚ ਵਰਤ ਰੱਖਿਆ ਹੁੰਦਾ ਹੈ ਕਿਉਂ ਕਿ ਹਿੰਦੂ ਵੀਰ ਇਨਾਂ ਦੋ ਦਿਨਾਂ ਤੋਂ ਬਿਨਾਂ ਅਵਾਰਾ ਗਊ-ਮਾਤਾਵਾਂ ਨੂੰ ਆਟੇ ਦੇ ਪੇੜੇ ਤੋਂ ਬਿਨਾਂ ਬਾਤ ਨਹੀਂ ਪੁਛਦੇ। ਹਿੰਦੂ-ਵੀਰਾਂ ਨੂੰ ਸੜਕ ਦੁਰਘਟਨਾਵਾਂ ਨੂੰ ਅੰਜਾਮ ਦੇ ਕੇ ਕੀਮਤੀ ਮਨੁੱਖੀ ਜਾਨਾਂ ਲੈ ਰਹੀਆਂ ਅਵਾਰਾ ਗਾਵਾਂ ਨੂੰ ਆਪਣੇ ਘਰਾਂ ਵਿੱਚ ਰੱਖ ਕੇ ਸੱਚੇ ਹਿੰਦੂ ਤੇ ਗਊ ਪੁੱਤਰ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ ਤੇ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਕਿਸਾਨਾਂ ਦੀ ਫਸਲ ਨੂੰ ਤਬਾਹ ਹੋਣ ਤੋਂ ਬਚਾਉਣਾਂ ਚਾਹੀਦਾ ਹੈ।

Related Articles

Back to top button