News

ਜੇਕਰ ਮਨ ਢਹਿੰਦੀ ਕਲਾ ਵੱਲ ਨੂੰ ਜਾਵੇ ਤਾਂ ਇਹ ਵੀਡੀਓ ਦੇਖ ਲਿਆ ਕਰੋ

ਮਨੁੱਖ’ ਦੇ ਵਿਕਾਸ ਦੀ ਸੁਰੂਆਤ ਆਪਣੀ ਮਾਂ ਦੀ ਕੁੱਖ ਵਿੱਚ ਹੁੰਦੀ ਹੈ। ਜਨਮ ਲੈਕੇ ਮਾਂ ਦੀ ਬੁੱਕਲ ਵਿਚੋਂ ਦੀ ਲੰਘਦਾ, ਆਪਣੇ ਬਾਪ ਦੀਆਂ ਬਾਹਾਂ ਵਿੱਚ ਝੁਲੇ ਝੂਲਦਾ ਅਤੇ ਪ੍ਰੀਵਾਰ ਦੇ ਬਾਕੀ ਮੈਂਬਰਾਂ ਦੀਆਂ ਗੋਦੀਆਂ ਦਾ ਨਿੱਘ ਮਾਣਦਾ ਹੋਲੀ ਹੋਲੀ ਮਨੁੱਖੀ ਸਰੀਰ ਦਾ ਵਿਕਾਸ ਹੁੰਦਾ ਜਾਂਦਾ ਹੈ। ਮਾਂ-ਬਾਪ ਅਤੇ ਪ੍ਰੀਵਾਰ ਦੇ ਬਾਕੀ ਮੈਂਬਰਾਂ ਦੀ ਸੰਗਤ ਕਰਦੇ ਮਨੁੱਖ ਦੇ ਜੀਵਨ ਵਿੱਚ ਉਸਦੇ ਸੰਸਕਾਰ ਬਣਦੇ ਜਾਂਦੇ ਹਨ। ਪ੍ਰੀਵਾਰ ਵਿੱਚ ਜਿਸ ਤਰਾਂ ਦਾ ਮਹੌਲ ਹੈ, ਉਸੇ ਤਰਾਂ ਦਾ ਅਸਰ ਬੱਚੇ (ਮਨੁੱਖ) ਉੱਪਰ ਹੋਵੇਗਾ, ਪੈਂਦਾ ਰਹਿੰਦਾ ਹੈ। ਮਾਂ-ਬਾਪ, ਪ੍ਰੀਵਾਰ ਮਨੁੱਖੀ ਬੱਚੇ ਲਈ ਪਹਿਲਾ ਸਕੂਲ ਹਨ, ਜਿਥੇ ਬੱਚਾ (ਮਨੁੱਖ) ਆਪਣੇ ਮਨੁੱਖਾ ਜੀਵਨ-ਯਾਤਰਾ ਦੀ ਮੰਜ਼ਿਲ ਦੀਆਂ ਪਉੜੀਆਂ ਚੜ੍ਹਨਾ ਸੁਰੂ ਕਰਦਾ ਹੈ। ਇਥੇ ਇਸੇ ਸਕੂਲ ਵਿੱਚ ਹੀ ਉਸਦੇ ਮਨ ਵਿੱਚ ਆਪਣੇ ਮਨੁੱਖਾ ਜੀਵਨ ਵਿੱਚ ਬਣੇ ਨਵੇਂ ਰਿਸ਼ਤਿਆਂ ਦੀ ਜਾਣਕਾਰੀ ਵਿੱਚ ਵਾਧਾ ਹੁੰਦਾ ਰਹਿੰਦਾ ਹੈ।. . ਪ੍ਰੀਵਾਰ ਦਾ ਪਾਲਣ-ਪੋਸ਼ਣ ਅਤੇ ਜੀਵਨ ਨਿਰਬਾਹ ਦੇ ਢੰਗ ਤਰੀਕੇ, ਵਰਤ-ਵਰਤਾਅ, ਖਾਣ-ਪੀਣ, ਰਹਿਣ-ਸਹਿਣ, ਬੋਲਚਾਲ, ਲੈਣ-ਦੇਣ … ਹਰ ਤੱਥ, ਹਰ ਤਰਾਂ ਦੇ ਹਾਲਾਤ ਮਨੁੱਖ ਦੀ ਸੋਚ-ਵਿਚਾਰ ਉੱਪਰ ਅਸਰ ਪਾਉਂਦੇ ਹਨ।. . ਅਗਲਾ ਪੜਾਅ ਬਾਹਰਲੇ ਲੋਕਾਂ ਨਾਲ ਵਰਤ-ਵਰਤਾਅ ਦਾ ਆਉਂਦਾ ਹੈ।. . ਸਕੂਲਾਂ/ਕਾਲਜਾਂ ਵਿੱਚ ਬਣੇ ਦੋਸਤਾਂ ਮਿੱਤਰਾਂ ਦੀ ਸੰਗਤ ਦਾ ਅਸਰ ਵੀ ਮਨੁੱਖ ਕਬੂਲਦਾ ਹੈ।. . ਬਾਹਰੀ ਮਨੁੱਖਾ-ਸਮਾਜ ਦੇ ਢੰਗ ਤਰੀਕੇ, ਬੋਲਬਾਣੀ, ਵਰਤ-ਵਰਤਾਅ ਵੀ ਮਨੁੱਖ ਉੱਪਰ ਅਸਰ ਪਾਉਂਦੇ ਹਨ। . ਮਨੁੱਖ ਦੇ ਕੋਲ ਜਦ ਇਹਨਾਂ ਸਰੋਤਾਂ (ਮਾਂ-ਬਾਪ, ਭੈਣ-ਭਾਈ, ਦੋਸਤ-ਮਿੱਤਰ, ਬਾਹਰਲਾ ਸਮਾਜ, ਕਿਤਾਬਾਂ, ਧਰਮ ਬਾਰੇ) ਤੋਂ ਜੋ ਗਿਆਨ, ਜਾਣਕਾਰੀ ਮਿਲਦੀ ਹੈ, ਇਹਨਾਂ ਤੋਂ ਸਾਡੇ ਮਨੁੱਖਾ ਦੇ ਸੰਸਕਾਰ/ਯਾਦਾਂ ਦੀਆਂ ਫਾਈਲ਼ਾਂ ਬਣਦੀਆਂ ਹਨ। ਇਹਨਾਂ ਸੰਸਕਾਰਾਂ ਵਿਚੋਂ ਜਾਣਕਾਰੀ ਨਾਲ ਹੀ ਸਾਡੇ ਆਪਣੇ ਪੈਮਾਨੇ-ਫੈਸਲੇ ਬਣਦੇ ਹਨ, ਤਿਆਰ ਹੁੰਦੇ ਹਨ। ਇਹਨਾਂ ਸੰਸਕਾਰਾਂ/ਸੰਗਤ ਕਰਕੇ ਹੀ ਕਿਸੇ ਵੀ ਇਨਸਾਨ ਦਾ ਜੀਵਨ ਘੜਿਆ ਜਾਂਦਾ ਹੈ। ਉਸਦੇ ਮਨੁੱਖਾ ਜੀਵਨ ਦੀ ਫਾਈਲ ਤਿਆਰ ਹੁੰਦੀ ਰਹਿੰਦੀ ਹੈ। ਜਿਸਨੂੰ ਹਰ ਮਨੁੱਖ ਆਪਣੇ ਅੰਤਹ-ਕਰਣ ਵਿੱਚ ਵੇਖ ਸਕਦਾ ਹੈ।. . ਸਮੇਂ ਦੇ ਅਨੁਸਾਰੀ, ਆਪਣੇ ਗਿਆਨ ਵਿੱਚ ਵਾਧਾ ਹੋਣ ਦੇ ਨਾਲ, ਆਪਣੇ ਜੀਵਨ ਵਿੱਚ ਬਦਲਾਅ ਲਿਆਉਂਣਾ/ਕਰਨਾ … ਮਨੁੱਖ ਦਾ ਆਪਣਾ ਨਿਜ਼ੀ ਮਸਲਾ ਹੈ, ਨਿਜ਼ੀ ਫੈਸਲਾ ਹੈ। ਉਹ ਇਹ ਬਦਲਾਅ ਕਰਨਾ ਚਹੁੰਦਾ ਹੈ ਜਾਂ ਨਹੀਂ।. . ਮਨੁੱਖਾ ਜੀਵਨ ਵਿੱਚ ਹਰ ਨਵਾਂ-ਦਿਨ ਚੜ੍ਹਦਾ ਹੈ ਤਾਂ, ਨਵੇਂ-ਹਾਲਾਤ, ਨਵੇਂ-ਸੰਬੰਧ, ਨਵੀਂ-ਜਾਣਕਾਰੀ, ਨਵੀਂ-ਸੋਚ-ਵਿਚਾਰ ਲੈਕੇ ਆਉਂਦਾ ਹੈ। ਹਰ ਘੜੀ/ਪਲ ਨਵਾਂ ਹੈ।
. .”ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ॥ ਰਹਾਉ॥” ਮ 1॥ ਪੰ 660॥** ‘ਮਨੁੱਖਾਂ’ ਦੀ ਇਸ ਧਰਤੀ ਉੱਪਰ ਪੈਦਾਇਸ, ਜਿਸਦੇ ਬਾਰੇ ਅੱਜ ਕੱਲ ਦੇ ਸਾਇੰਸਦਾਨਾਂ ਨੇ ਜੋ ਕਿਆਸ-ਅਰਾਈ ਕੀਤੀ ਹੈ, ਉਹ ਤਕਰੀਬਨ 200, 000 ਸਾਲ ਤੋਂ ਹੈ। ਤੱਦ ਤੋਂ ਹੀ ਮਨੁੱਖ ਤਰੱਕੀ ਕਰਦਾ ਆ ਰਿਹਾ ਹੈ। ਜੰਗਲਾਂ ਬੇਲਿਆਂ ਵਿੱਚ ਰਹਿੰਦੇ ਰਹਿੰਦੇ ਨੇ ਤਰੱਕੀ ਦੀਆਂ ਅਨੇਕਾਂ ਮੰਜ਼ਿਲਾਂ ਤਹਿ ਕੀਤੀਆਂ।. . ਜਦੋਂ ਮਨੁੱਖ ਨੂੰ ਗਿਆਨ ਨਹੀਂ ਸੀ ਤਾਂ ਆਪਣੇ ਆਸੇ-ਪਾਸੇ ਦੀ ਹਰ ਸ਼ੈਅ/ਚੀਜ਼ ਤੋਂ ਡਰਿਆ ਹੋਵੇਗਾ। ਲੇਕਿੰਨ ਗਿਆਨ ਲੈਕੇ/ਪ੍ਰਾਪਤ ਕਰਕੇ ਅੱਜ ਦਾ ਮਨੁੱਖ ਚੰਦ ਉੱਪਰ ਤੱਕ ਆਪਣੇ ਪੈਰਾਂ ਦੀਆਂ ਪੈੜਾਂ ਤੱਕ ਕਰ ਆਇਆ ਹੈ।. . ਇਹ ਤਰੱਕੀ ਦੀਆਂ ਮੰਜ਼ਿਲਾਂ ਤਹਿ ਕਰਨਾ ਉਹਨਾਂ ਮਨੁੱਖਾਂ ਦੇ ਹਿੱਸੇ ਆਇਆ ਹੈ। ਜਿਹਨਾਂ ਮਨੁੱਖਾਂ ਨੇ ਗਿਆਨ ਲੈਣਾ ਕੀਤਾ। ਪੜਾਈ-ਲਿਖਾਈ ਕੀਤੀ। ਆਪਣੇ ਸਿਰੜ/ਲਗਨ/ਸਿਦਕ ਦੇ ਸਦਕਾ ਖੋਜ਼ਾਂ ਕੀਤੀਆਂ। ਮਨੁੱਖਤਾ ਨੂੰ ਇਹਨਾਂ ਮਨੁੱਖੀ ਖੋਜ਼ਾਂ ਨੇ ਬਹੁਤ ਸਹੂਲਤਾਂ ਪ੍ਰਦਾਨ ਕੀਤੀਆਂ। ਮਨੁੱਖਾਂ ਦਾ ਜੀਵਨ ਬਹੁਤ ਸੁਖਾਲਾ ਹੋ ਗਿਆ, ਆਸਾਨ ਹੋ ਗਿਆ। ਇਹਨਾਂ ਨਵੀਆਂ ਇਜ਼ਾਦਾਂ/ਖੋਜ਼ਾਂ ਤੋਂ ਪਹਿਲਾਂ ਸਾਰੇ ਮਨੁੱਖ ਪੈਦਲ ਚੱਲ ਕੇ ਹੀ ਇੱਕ ਜਗਹ ਤੋਂ ਦੂਜੀ ਜਗਹ ਤੱਕ ਜਾਂਦੇ ਸਨ। ਅੱਜ ਕੁੱਝ ਹੀ ਘੰਟਿਆਂ ਵਿੱਚ ਸਾਰੀ ਧਰਤੀ ਦਾ ਚੱਕਰ ਲਾ ਸਕਦੇ ਹਨ।. . ਮਨੁੱਖ ਨੇ ਆਪਣੇ ਖਾਣ-ਪੀਣ, ਰਹਿਣ-ਸਹਿਣ, ਬੋਲ-ਚਾਲ. ਵਰਤ-ਵਰਤਾਅ ਵਿੱਚ ਵੀ, ਗੱਲ ਕੀ ਹਰ ਪਾਸੇ ਤਰੱਕੀ ਕੀਤੀ ਹੈ। ਇਸ ਤਰੱਕੀ ਦਾ ਫਾਇਦਾ ਸਾਰੀ ਮਨੁੱਖਤਾ ਨੂੰ ਹੋਇਆ ਹੈ।. . ਇਸ ਧਰਤੀ ਉੱਪਰ ਐਸੇ ਖਿੱਤੇ ਵੀ ਹਨ, ਜਿਥੇ ਅਜੇ ਵੀ ਮਨੁੱਖਤਾ ਬਹੁੱਤ ਪੱਛੜੀ ਹੋਈ ਹੈ। ਲੋਕਾਂ ਵਿੱਚ ਅਗਿਆਨਤਾ ਅਤੇ ਅਨਪੜ੍ਹਤਾ ਹੈ। ਲੋਕ ਜੰਗਲਾਂ ਵਿੱਚ ਰਹਿੰਦੇ ਹਨ। ਉਹਨਾਂ ਲੋਕਾਂ ਨੂੰ ਇਸ ਮਨੁੱਖੀ ਤਰੱਕੀ ਖੋਜ਼ਾਂ ਬਾਰੇ ਕੁੱਝ ਪਤਾ ਨਹੀਂ।. . ਇਹ ਲੋਕ ਵਹਿਮੀ, ਭਰਮੀ, ਪਾਖੰਡੀ, ਮੰਨਮੱਤੀਏ, ਕਰਮਕਾਂਡੀ ਹਨ। ਗਿਆਨ-ਜਾਣਕਾਰੀ ਨਾ ਹੋਣ ਕਰਕੇ ਸਮੇਂ ਦੇ ਅਨੁਸਾਰ ਆਪਣੇ ਆਪ ਵਿੱਚ ਬਦਲਾਅ ਨਹੀਂ ਲਿਆ ਸਕੇ। ਸਮੇਂ ਸਥਾਨ ਦੇ ਅਨੁਸਾਰ ਉਹਨਾਂ ਪੁਰਾਣੀਆਂ ਰਵਾਇਤਾਂ ਦੇ ਅਨੁਸਾਰ ਜੀਵਨ ਜਿਉਂਣਾ ਕਰੀ ਜਾ ਰਹੇ ਹਨ।. . ਸਾਡੀ ਧਰਤੀ ਦਾ 71% ਹਿੱਸਾ ਪਾਣੀ ਨਾਲ ਢੱਕਿਆ ਹੋਇਆ ਹੈ। ਬਾਕੀ 29% ਹਿੱਸਾ ਸੁੱਕੀ ਧਰਤੀ ਹੈ। ਜੋ ਸਮੁੱਦਰ ਦੇ ਪਾਣੀ ਦੇ ਤਲ ਤੋਂ ਉੱਚਾ ਹੈ। ਇਹ ਹਿੱਸਾ ਜਿਆਦਾਤਰ ਜੰਗਲਾਂ ਬੇਲਿਆਂ ਨਾਲ ਭਰਿਆ ਹੋਇਆ ਹੈ। ਜੰਗਲਾਂ ਨੂੰ ਕੱਟ ਕਿ ਇਥੇ ਮਨੁੱਖ ਨੇ ਆਪਣੇ ਰਹਿਣ ਅਤੇ ਰੈਣ ਬਸੇਰੇ ਦੇ ਲਈ ਕਸਬੇ, ਪਿੰਡ, ਬਸਤੀਆਂ, ਸ਼ਹਿਰ, ਦੇਸ਼ ਬਣਾ ਲਏ।

Related Articles

Back to top button