Sikh News

ਜਿੱਥੇ ਪੁੱਤਰਾਂ ਦੀ ਦਾਤ ਲੈਣ ਆਂਉਂਦੀ ਸੰਗਤ | Gurudwara Jhulna Mehal

ਜ਼ਿਲ੍ਹਾ ਤਰਨ-ਤਾਰਨ ਦੇ ਪਿੰਡ ਠੱਠੀ-ਖਾਰਾ ਵਿੱਚ ਦੋ ਪਵਿੱਤਰ ਸਥਾਨ ਹਨ। ਗੁਰਦੁਆਰਾ ਮੰਜੀ ਸਾਹਿਬ ਅਤੇ ਗੁਰਦੁਆਰਾ ਝੂਲਣੇ ਮਹਿਲ। ਇਨ੍ਹਾਂ ਗੁਰਧਾਮਾਂ ਦਾ ਸਬੰਧ ਗੁਰੂ ਅਰਜਨ ਦੇਵ ਜੀ ਨਾਲ ਹੈ। ਜਦੋਂ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਦਰਬਾਰ ਸਾਹਿਬ ਦੀ ਸੇਵਾ ਕਰਵਾ ਰਹੇ ਹਨ, ਉਦੋਂ ਰਾਤ ਸਮੇਂ ਉਹ ਇਸ ਅਸਥਾਨ ’ਤੇ ਆ ਕੇ ਆਰਾਮ ਕਰਿਆ ਕਰਦੇ ਸਨ। ਇਸ ਕਾਰਨ ਇਸ ਗੁਰਧਾਮ ਦਾ ਨਾਮ ਗੁਰਦੁਆਰਾ ਮੰਜੀ ਸਾਹਿਬ ਪੈ ਗਿਆ। ਇਸ ਪਿੰਡ ਵਿੱੱਚ ਇੱਕ ਹੋਰ ਗੁਰਦੁਆਰਾ ਝੂਲਣੇ ਮਹਿਲ ਹੈ। ਜਦੋਂ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਦੀ ਸੇਵਾ ਕਰਵਾ ਰਹੇ ਸਨ ਤਾਂ ਗੁਰੂ ਜੀ ਦੇ ਸਾਹਿਬਜ਼ਾਦੇ ਬਾਲ ਹਰਗੋਬਿੰਦ ਜੋ ਬਾਬਾ ਬੁੱਢਾ ਜੀ ਕੋਲ ਸਿੱਖਿਆ ਪ੍ਰਾਪਤ ਕਰ ਰਹੇ ਸਨ, ਨੇ ਬਾਬਾ ਬੁੱਢਾ ਜੀ ਅਤੇ ਮਾਤਾ ਗੰਗਾ ਜੀ ਨੂੰ ਬੇਨਤੀ ਕੀਤੀ ਕਿ ਪਿਤਾ ਜੀ ਨੂੰ ਮਿਲਿਆਂ 5 ਸਾਲ ਹੋ ਗਏ ਹਨ। ਉਹਨਾਂ ਨੂੰ ਪਿਤਾ ਜੀ ਨਾਲ ਮਿਲਵਾਓ। ਜਦੋਂ ਇਸ ਜਗ੍ਹਾ ’ਤੇ ਪਿਤਾ ਅਤੇ ਪੁੱਤਰ ਦਾ ਮੇਲ ਹੋਇਆ ਤਾਂ ਗੁਰੂ Gurdwara Sri Jhulna Mehal Sahib | Discover Sikhismਅਰਜਨ ਦੇਵ ਜੀ ਨੇ ਬਾਲ ਹਰਗੋਬਿੰਦ ਨੂੰ ਗਲੇ ਲਗਾ ਕੇ 13 ਵਰ ਦਿੱਤੇ ਅਤੇ 2 ਥੰਮ (ਪਿਲਰ) ਪਿਉ-ਪੁੱਤ ਦੇ ਮਿਲਾਪ ਦੀ ਯਾਦ ਵਿੱਚ ਤਿਆਰ ਕਰਵਾਏ ਅਤੇ ਕਿਹਾ ਕਿ ਜੋ ਸੰਗਤ ਇੱਥੇ ਸ਼ਰਧਾ ਨਾਲ ਆਵੇਗੀ, ਉਹਨਾਂ ਦੇ ਦੁੱਖਾਂ ਦਾ ਨਿਵਾਰਨ ਹੋਵੇਗਾ। ਇਸ ਗੁਰਦੁਆਰੇ ਵਿੱਚ ਇੱਕ 8 ਨੁੱਕਰਾ ਸਰੋਵਰ ਵੀ ਹੈ। ਇੱਥੇ ਗੁਰੂ ਜੀ ਕਥਾ ਕੀਰਤਨ ਕਰਿਆ ਕਰਦੇ ਸਨ। ਇੱਕ ਦਿਨ ਲਾਗੋਂ ਬਾਦਸ਼ਾਹ ਦੇ ਸ਼ਿੰਗਾਰੇ ਹਾਥੀ ਝੂਲਦੇ ਲੰਘ ਰਹੇ ਸਨ। ਇਸ ਕਾਰਨ ਸੰਗਤ ਦਾ ਧਿਆਨ ਕਥਾ ਕੀਰਤਨ ਵੱਲੋਂ ਹਟ ਕੇ ਉਧਰ ਹੋ ਗਿਆ। ਜਦੋਂ ਗੁਰੂ ਜੀ ਨੇ ਸੰਗਤ ਨੂੰ ਧਿਆਨ ਕਿੱਧਰ ਹੈ ਬਾਰੇ ਪੁੱਛਿਆ ਤਾਂ ਸੰਗਤ ਨੇ ਕਿਹਾ ‘‘ਹਾਥੀ ਝੂਲਦੇ ਜਾਂਦੇ ਹਨ ਅਤੇ ਕਿੰਨੇ ਸੋਹਣੇ ਲੱਗਦੇ ਹਨ”। ਇਹ ਸੁਣ ਕੇ ਗੁਰੂ ਜੀ ਨੇ ਫਰਮਾਇਆ ਕਿ ਹਾਥੀ ਤਾਂ ਸਾਹ ਲੈਣ ਵਾਲਾ ਜੀਵ ਹੈ। ਇੱਥੇ ਕੰਧ ਝੂਲੇਗੀ। ਗੁਰੂ ਜੀ ਦੇ ਬਚਨ ਹੋਏ। ਇੱਥੇ 8 ਨੁਕਰੇ ਸਰੋਵਰ ਦੇ ਇੱਕ ਪਾਸੇ ਇੱਕ ਕੰਧ ਹੈ ਜਿਸ ’ਤੇ ਚੜ੍ਹ ਕੇ ਹੁਲਾਰਾ ਮਹਿਸੂਸ ਹੁੰਦਾ ਹੈ। ਇਸੇ ਕਰਕੇ ਹੀ ਇਸ ਅਸਥਾਨ ਨੂੰ ਗੁਰਦੁਆਰਾ ਝੂਲਣੇ ਮਹਿਲ ਕਿਹਾ ਜਾਂਦਾ ਹੈ।

Related Articles

Back to top button