Punjab

ਜਿੰਦਗੀ ਹਾਰ ਗਏ ਹੋ ਤਾਂ ਇਹ Video ਦੇਖ ਲਓ,9 ਬਰ 9 ਹੋ ਜਾਓਗੇ | Meet This Feeble Minded Footballer

ਕਹਿੰਦੇ ਨੇ ਇਨਸਾਨ ਦਾ ਮੰਦਬੁਧੀ ਹੋਣਾ ਆਪਣੇ ਆਪ ਵਿੱਚ ਇੱਕ ਸਰਾਪ ਹੈ, ਕਿਉਂਕਿ ਮੰਦਬੁੱਧੀ ਇਨਸਾਨ ਆਪਣੇ ਆਪ ਕੁਝ ਵੀ ਕਰਨ ਵਿੱਚ ਸਮਰਥ ਨਹੀਂ ਹੁੰਦਾ ਅਤੇ ਉਸਦੇ ਪਰਿਵਾਰ ਵਾਲਿਆਂ ਨੂੰ ਵੀ ਮੰਦਬੁੱਧੀ ਇਨਸਾਨ ਦੇ ਨਾਲ ਨਾਲ ਮੁਸੀਬਤਾਂ ਝੇਲਣੀਆ ਪੇਂਦੀਆਂ ਹਨ। ਪਰ ਅੱਜ ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਵੀ ਇੱਕ ਮੰਦਬੁੱਧੀ ਨੌਜਵਾਨ ਦੀ ਕਹਾਣੀ ਹੈ, ਜੋ ਕਿ ਆਪਣੀ ਸਖਤ ਮਿਹਨਤ ਅਤੇ ਜਜ਼ਬੇ ਨਾਲ ਮੰਦਬੁੱਧੀ ਜਿਹੇ ਸਰਾਪ ਨੂੰ ਠੋਕਰਾਂ ਮਾਰਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧਦਾ ਨਜ਼ਰ ਆ ਰਿਹਾ ਹੈ।ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਮਾਛੀਵਾੜਾ ਸਾਹਿਬ ਦੀ ਇੰਦਰਾ ਕਾਲੋਨੀ ਦੇ ਰਹਿਣ ਵਾਲੇ ਮੰਦਬੁੱਧੀ ਨੌਜਵਾਨ ਰੱਜਤ ਉਰਫ ਅਜੇ ਦੀ ਜਿਸਨੇ ਆਪਣੇ ਫੁੱਟਬਾਲ ਕੋਚ ਗੁਰਮੁੱਖ ਸਿੰਘ ਦੀ ਸਹਾਇਤਾ ਨਾਲ ਓਹ ਕਰ ਦਿਖਾਇਆ ਜੋ ਆਪਾਂ ਕਦੇ ਸੋਚ ਵੀ ਨਹੀਂ ਸਕਦੇ। ਤੁਸੀਂ ਆਪੇ ਦੇਖ ਲਓ ਇਸ ਸਪੈਸ਼ਲ ਨੌਜਵਾਨ ਦੇ ਕਾਰਨਾਮੇ ਜਿਸ ਦੀਆਂ ਸ਼ੋਸ਼ਲ ਮੀਡਿਆ ਤੇ ਅੱਜ ਕੱਲ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਨੇ। ਇਸ ਮੰਦਬੁੱਧੀ ਨੌਜਵਾਨ ਦੀ ਇਹ ਵੀਡੀਓ ਤੁਹਾਨੂੰ ਵੀ ਸੋਚਾਂ ਵਿੱਚ ਪਾ ਦੇਵੇਗੀ… ਮੌਕੇ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਇਸ ਨੌਜਵਾਨ ਨੇ ਕਦੀ ਹਿੰਮਤ ਨਹੀਂ ਹਾਰੀ ਅਤੇ ਓਹ ਕਰ ਦਿਖਾਇਆ ਜੋ ਕੋਈ ਤੰਦਰੁਸਤ ਨੌਜਵਾਨ ਵੀ ਨਹੀਂ ਕਰ ਸਕਦਾ। ਇਸ ਨੌਜਵਾਨ ਦੀ ਬਾਂਹ ਫੜਨ ਦੀ ਲੋੜ ਹੈ ਤਾਂ ਜੋ ਇਹ ਹੋਰ ਅੱਗੇ ਜਾ ਸਕੇ। ਸਾਡੇ ਵਲੋਂ ਵੀ ਇਸ ਨੌਜਵਾਨ ਦੇ ਜਜ਼ਬੇ ਤੇ ਹੌਂਸਲੇ ਨੂੰ ਸਲਾਮ ਹੈ।

Related Articles

Back to top button