Agriculture

ਜਾਣੋ ਸੁਪਰ ਸੀਡਰ ਜਾਂ ਹੈਪੀ ਸੀਡਰ ਵਿੱਚੋਂ ਕਣਕ ਦੀ ਕਿਹੜੀ ਬਿਜਾਈ ਹੈ ਜ਼ਿਆਦਾ ਕਾਮਯਾਬ

ਝੋਨੇ ਦੀ ਵਾਢੀ ਦਾ ਕੰਮ ਚੱਲ ਰਿਹਾ ਹੈ ਅਤੇ ਇਸਤੋਂ ਬਾਅਦ ਕਿਸਾਨਾਂ ਸਾਹਮਣੇ ਕਣਕ ਦੀ ਬਿਜਾਈ ਦਾ ਕੰਮ ਹੁੰਦਾ ਹੈ। ਇਸ ਸਮੇਂ ਕਿਸਾਨ ਇਹ ਸੋਚਦੇ ਹਨ ਕਿ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕੀਤੀ ਜਾਵੇ ਜਾਂ ਫਿਰ ਸੁਪਰ ਸੀਡਰ ਨਾਲ ਕੀਤੀ ਜਾਵੇ। ਯਾਨੀ ਕਿ ਇਨ੍ਹਾਂ ਵਿਚੋਂ ਕਣਕ ਦੀ ਕਿਹੜੀ ਬਿਜਾਈ ਜਿਆਦਾ ਕਾਮਯਾਬ ਰਹੇਗੀ। ਅੱਜ ਅਸੀਂ ਤੁਹਾਨੂੰ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਬੀਜੀ ਗਈ ਕਣਕ ਦਾ ਫਰਕ ਦੱਸਾਂਗੇ।ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਕਿ ਸੁਪਰ ਸੀਡਰ ਅਤੇ ਹੈਪੀ ਸੀਡਰ ਵਿੱਚੋਂ ਕਣਕ ਦੀ ਕਿਹੜੀ ਬਿਜਾਈ ਜਿਆਦਾ ਕਾਮਯਾਬ ਹੈ ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਅਸੀਂ ਤੁਹਾਨੂੰ ਇੱਕ ਕਿਸਾਨ ਦਾ ਤਜ਼ਰਬਾ ਦੱਸਾਂਗੇ ਜਿਸਨੇ ਪਿਛਲੇ ਸਾਲ ਇੱਕ ਪਾਸੇ ਹੈਪੀ ਸੀਡਰ ਨਾਲ ਬਿਜਾਈ ਕੀਤੀ ਸੀ ਅਤੇ ਇੱਕ ਪਾਸੇ ਸੁਪਰ ਸੀਡਰ ਨਾਲ ਬਿਜਾਈ ਕੀਤੀ ਹੈ।ਇਸ ਕਿਸਾਨ ਦਾ ਕਹਿਣਾ ਹੈ ਕਿ ਸੁਪਰ ਸੀਡਰ ਨਾਲ ਉਨ੍ਹਾਂ ਦਾ 40 ਤੋਂ 42 ਕਿੱਲੋ ਪ੍ਰਤੀ ਏਕੜ ਬੀਜ ਲੱਗਿਆ ਹੈ ਅਤੇ ਹੈਪੀ ਸੀਡਰ ਨਾਲ 46 ਤੋਂ 47 ਕਿੱਲੋ ਪ੍ਰਤੀ ਏਕੜ ਬੀਜ ਲੱਗਿਆ ਹੈ। ਦੋਵਾਂ ਪਾਸੇ ਉਨ੍ਹਾਂ ਨੇ 2967 ਦਾ ਬੀਜ ਪਾਇਆ ਹੈ। ਇਸ ਕਿਸਾਨ ਦਾ ਕਹਿਣਾ ਹੈ ਕਿ ਕਣਕਾਂ ਦੇਖਣ ਵਿੱਚ ਦੋਵੇਂ ਕਾਫੀ ਸ਼ਾਨਦਾਰ ਹਨ। ਉਨ੍ਹਾਂ ਨੇ ਝੋਨਾ ਵੱਢਣ ਤੋਂ ਬਾਅਦ ਬਿਨਾ ਚੌਪਰ ਜਾਂ ਮਲਚਰ ਫੇਰੇ ਤੋਂ ਹੀ ਕਣਕ ਦੀ ਬਿਜਾਈ ਕੀਤੀ ਹੈ|ਇਸ ਕਿਸਾਨ ਦਾ ਕਹਿਣਾ ਹੈ ਕਿ ਹੈਪੀ ਸੀਡਰ ਨਾਲੋਂ ਸੁਪਰ ਸੀਡਰ ਨਾਲ ਬਿਜਾਈ ਵਿੱਚ ਤੇਲ ਦੀ ਖਪਤ ਥੋੜੀ ਜਿਆਦਾ ਹੁੰਦੀ ਹੈ। ਦੋਵੇਂ ਕਣਕਾਂ ਲਗਭਗ ਇੱਕੋ ਤਰਾਂ ਹਨ ਪਰ ਹੈਪੀ ਸੀਡਰ ਵਿੱਚ ਘੱਟ ਖਰਚਾ ਆਉਂਦਾ ਹੈ ਹਾਲਾਂਕਿ ਬੀਜ ਦੀ ਖਪਤ ਜਿਆਦਾ ਹੁੰਦੀ ਹੈ। ਉਥੇ ਹੀ ਸੁਪਰ ਸੀਡਰ ਵਿੱਚ ਕਈ ਵਾਰ ਕਣਕ ਜੰਮਣ ਵਿੱਚ ਦਿੱਕਤ ਆਉਂਦੀ ਹੈ ਅਤੇ ਤੇਲ ਦਾ ਖਰਚਾ ਵੀ ਵੱਧ ਹੁੰਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button