Punjab

ਜਾਣੋ ਪੰਜਾਬ ਦੇ ਕਿਸ ਜਿਲ੍ਹੇ ਨੇ ਸਾੜੀ ਸਭ ਤੋਂ ਜਿਆਦਾ ਤੇ ਸਭ ਤੋਂ ਘੱਟ ਪਰਾਲੀ

ਵਾਤਾਵਰਨ ਦੇ ਪ੍ਰਦੂਸ਼ਿਤ ਹੋਣ ਦਾ ਮੁੱਦਾ ਅੱਜਕਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਹੱਤਵ ਪ੍ਰਦੂਸ਼ਿਤ ਹੋਣ ਕਰਕੇ ਬੀਮਾਰੀਆਂ ਫੈਲ ਰਹੀਆਂ ਹਨ। ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਿਲ ਆ ਰਹੀ ਹੈ। ਸਰਕਾਰ ਵੱਲੋਂ ਕਿਸਾਨਾਂ ਨੂੰ ਵਾਰ ਵਾਰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ। ਪਰਾਲੀ ਤੋਂ ਬਿਨਾਂ ਦੀਵਾਲੀ ਤੇ ਪਟਾਕਿਆਂ ਨਾਲ ਵੀ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ। ਇਸ ਵਾਰ ਦੀਵਾਲੀ ਤੇ ਲੋਕਾਂ ਨੇ ਪਿਛਲੀ ਵਾਰ ਨਾਲੋਂ ਘੱਟ ਪੁਟਾਕੇ ਚਲਾਏ ਸਨ। ਜਦ ਕਿ ਪਰਾਲੀ ਨੂੰ ਅੱਗ ਲਾਉਣ ਦੇ ਮਾਮਲੇ ਜ਼ਿਆਦਾ ਸਾਹਮਣੇ ਆ ਰਹੇ ਹਨ।ਪੰਜਾਬ ਦਾ ਜ਼ਿਲ੍ਹਾ ਤਰਨ ਤਾਰਨ ਇਸ ਮਾਮਲੇ ਵਿੱਚ ਪੰਜਾਬ ਭਰ ਵਿੱਚ ਮੋਹਰੀ ਰਿਹਾ ਹੈ। ਜਦ ਕਿ ਪਠਾਨਕੋਟ ਜ਼ਿਲੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਨਾ ਦੇ ਬਰਾਬਰ ਹੀ ਸਾਹਮਣੇ ਆਏ ਹਨ। ਪੰਜਾਬ ਵਿੱਚ ਇਸ ਸਾਲ ਅਖੀਰ ਅਕਤੂਬਰ ਤੱਕ 15028 ਮਾਮਲਾ ਪਰਾਲੀ ਨੂੰ ਸਾੜਨ ਦੇ ਸਾਹਮਣੇ ਆਏ ਹਨ। ਜ਼ਿਲ੍ਹਾ ਤਰਨ ਤਾਰਨ ਨੇ 2520 ਥਾਵਾਂ ਤੇ ਪਰਾਲੀ ਸਾੜ ਕੇ ਆਪਣੇ ਆਪ ਨੂੰ ਨੰਬਰ ਇੱਕ ਦੀ ਪੁਜ਼ੀਸ਼ਨ ਤੇ ਲੈ ਆਂਦਾ ਹੈ। ਪਠਾਨਕੋਟ ਜ਼ਿਲ੍ਹਾ ਪਰਾਲੀ ਸਾੜਨ ਦੇ ਮਾਮਲੇ ਵਿੱਚ ਬਹੁਤ ਹੀ ਸੰਕੋਚ ਵਰਤ ਰਿਹਾ ਹੈ।ਇਸ ਸਾਲ ਪਠਾਨਕੋਟ ਦੇ ਪਰਾਲੀ ਸਾੜਨ ਦੇ ਸਿਰਫ ਦੋ ਹੀ ਮਾਮਲੇ ਸਾਹਮਣੇ ਆਏ ਹਨ। ਇਸ ਜ਼ਿਲ੍ਹੇ ਵਿੱਚ ਪਿਛਲੇ ਸਾਲ 6 ਥਾਂ ਪਰਾਲੀ ਸਾੜੀ ਗਈ ਅਤੇ ਉਸ ਤੋਂ ਪਹਿਲੇ ਸਾਲ ਚਾਰ ਥਾਵਾਂ ਤੇ ਹੀ ਪਰਾਲੀ ਸਾੜੀ ਗਈ ਸੀ। ਫਿਰੋਜ਼ਪੁਰ ਜ਼ਿਲ੍ਹਾ ਪਿਛਲੇ ਸਾਲ ਨੰਬਰ ਇੱਕ ਤੇ ਸੀ। ਜਦ ਕਿ ਇਸ ਸਾਲ ਇਸ ਮਾਮਲੇ ਵਿੱਚ ਦੂਜੇ ਸਥਾਨ ਉੱਤੇ ਹੈ। ਇਸ ਵਾਰ ਤੀਹ ਅਕਤੂਬਰ ਵਾਲੇ ਦਿਨ ਲੋਕਾਂ ਨੇ ਪਰਾਲੀ ਨੂੰ ਜ਼ਿਆਦਾ ਅੱਗ ਲਗਾਈ। ਇਸ ਦਿਨ ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 550 ਥਾਵਾਂ ਤੇ ਅੱਗ ਲਗਾਈ ਗਈ।ਗੁਰਦਾਸਪੁਰ ਵਿੱਚ ਸਭ ਤੋਂ ਘੱਟ 45 ਥਾਵਾਂ ਤੇ ਪਰਾਲੀ ਨੂੰ ਅੱਗ ਲਗਾਈ ਗਈ। ਬਠਿੰਡਾ ਵਿੱਚ 343, ਫਿਰੋਜ਼ਪੁਰ ਵਿੱਚ 328, ਪਟਿਆਲਾ ਵਿੱਚ 296, ਮਾਨਸਾ ਵਿੱਚ 285 ਅਤੇ ਫਤਹਿਗੜ੍ਹ ਸਾਹਿਬ ਵਿੱਚ 51 ਥਾਵਾਂ ਤੇ ਪਰਾਲੀ ਨੂੰ ਅੱਗ ਲਗਾਈ ਗਈ। ਇਸ ਤੋਂ ਬਿਨਾਂ ਤਰਨ ਤਾਰਨ ਵਿੱਚ 193, ਬਰਨਾਲਾ ਵਿੱਚ 160, ਮੋਗਾ ਵਿੱਚ 118, ਲੁਧਿਆਣਾ ਵਿੱਚ 108, ਕਪੂਰਥਲਾ ਵਿੱਚ 103 ਥਾਵਾਂ ਤੇ ਪਰਾਲੀ ਸਾੜੇ ਜਾਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ। ਦੀਵਾਲੀ ਦੀ ਰਾਤ 10 ਵਜੇ ਤੋਂ ਬਾਅਦ ਪਟਾਕੇ ਚਲਾਉਣ ਵਾਲਿਆਂ ਦੇ ਵੀ ਚਲਾਨ ਕੱਟੇ ਗਏ ਹਨ।

Related Articles

Back to top button