Agriculture

ਜਾਣੋ ਟ੍ਰੈਕਟਰ ਦੇ ਟਾਇਰਾਂ ਵਿੱਚ ਪਾਣੀ ਭਰਨ ਦੇ ਫਾਇਦੇ, ਇਸ ਤਰਾਂ ਭਰੋ ਪਾਣੀ

ਬਹੁਤ ਸਾਰੇ ਕਿਸਾਨ ਇਹ ਜਾਨਣਾ ਚਾਹੁੰਦੇ ਹਨ ਕਿ ਟਰੈਕਟਰ ਦੇ ਟਾਇਰਾਂ ਵਿੱਚ ਪਾਣੀ ਕਿਉਂ ਭਰਿਆ ਜਾਂਦਾ ਹੈ, ਇਸਨੂੰ ਭਰਨ ਦੇ ਫਾਇਦੇ ਕੀ ਹੁੰਦੇ ਹਨ ਅਤੇ ਇਸਨੂੰ ਕਿਵੇਂ ਅਤੇ ਕਿੰਨਾ ਭਰਨਾ ਚਾਹੀਦਾ ਹੈ। ਅੱਜ ਅਸੀ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ। ਕਿਸਾਨ ਵੀਰੋ ਸਭਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਟਰੈਕਟਰ ਦੇ ਟਾਇਰਾਂ ਵਿੱਚ 75 ਤੋਂ ਲੈ ਕੇ 80 ਫ਼ੀਸਦੀ ਤੱਕ ਪਾਣੀ ਭਰਿਆ ਜਾਂਦਾ ਹੈ।ਇਸਨੂੰ ਭਰਨ ਦਾ ਸਭਤੋਂ ਵੱਡਾ ਕਾਰਨ ਹੁੰਦਾ ਹੈ ਟਰੈਕਟਰ ਦੇ ਪਿੱਛੇ ਭਾਰੀ ਉਪਕਰਨ ਲਗਾਉਣਾ। ਯਾਨੀ ਟਰੈਕਟਰ ਦੇ ਪਿੱਛੇ ਭਾਰੀ ਉਪਕਰਨ ਲਗਾਉਣ ਦੇ ਸਮੇਂ ਟਰੈਕਟਰ ਦੇ ਟਾਇਰਾਂ ਵਿੱਚ ਪਾਣੀ ਭਰਨ ਦੀ ਜ਼ਰੂਰਤ ਹੁੰਦੀ ਹੈ। ਅਜਿਹਾ ਇਸ ਲਈ ਕੀਤਾ ਜਾਂਦਾ ਹੈ ਤਾਂਕਿ ਟਰੈਕਟਰ ਦਾ ਵਜਨ ਵਧਾਇਆ ਜਾ ਸਕੇ ਅਤੇ ਟਰੈਕਟਰ ਦਾ ਟਾਇਰ ਸਲਿਪ ਨਾ ਮਾਰੇ। ਤਾਂ ਹੁਣ ਤੋਂ ਤੁਸੀ ਵੀ ਭਾਰੀ ਸੰਦ ਲਗਾਉਣ ਤੋਂ ਪਹਿਲਾਂ ਟਰੈਕਟਰ ਦੇ ਟਾਇਰਾਂ ਵਿੱਚ ਪਾਣੀ ਜਰੂਰ ਭਰ ਲਵੋ|ਟਾਇਰਾਂ ਵਿਚ ਪਾਣੀ ਭਰਨਾ ਕਾਫ਼ੀ ਆਸਾਨ ਹੈ ਅਤੇ ਇਸਨੂੰ ਕੋਈ ਵੀ ਭਰ ਸਕਦਾ ਹੈ। ਟਰੈਕਟਰ ਦੇ ਟਾਇਰਾਂ ਵਿੱਚ ਪਾਣੀ ਭਰਨ ਲਈ ਸਭਤੋਂ ਪਹਿਲਾਂ ਤੁਸੀਂ ਟਰੈਕਟਰ ਦੇ ਹੇਠਾਂ ਜੈਕ ਲਗਾ ਲੈਣਾ ਹੈ ਅਤੇ ਟਰੈਕਟਰ ਦੇ ਟਾਇਰ ਨੂੰ ਉੱਤੇ ਵੱਲ ਚੁੱਕ ਲੈਣਾ ਹੈ। ਇਸਤੋਂ ਬਾਅਦ ਤੁਸੀਂ ਟਾਇਰ ਨੂੰ ਘੁਮਾਉਣਾ ਹੈ ਅਤੇ ਵਾਲਵ ਨੂੰ ਉੱਤੇ ਵੱਲ ਕਰਕੇ ਸਾਰੀ ਹਵਾ ਕੱਢ ਦੇਣੀ ਹੈ।ਇਸ ਤੋਂ ਬਾਅਦ ਤੁਸੀਂ ਪਾਣੀ ਵਾਲੀ ਪਾਇਪ ਲਗਾਕੇ ਟਰੈਕਟਰ ਦੇ ਟਾਇਰਾਂ ਵਿੱਚ ਪਾਣੀ ਭਰਨਾ ਹੈ। ਹੁਣ ਤੁਹਾਨੂੰ ਟਾਇਰ ਨੂੰ ਹੇਠਾਂ ਵੀਡੀਓ ਵਿੱਚ ਦਿਖਾਏ ਅਨੁਸਾਰ ਘੁਮਾਉਣਾ ਹੈ ਅਤੇ ਇਸ ਵਿਚ ਜੋ ਫਾਲਤੂ ਪਾਣੀ ਹੋਵੇਗਾ ਉਹ ਆਪਣੇ ਆਪ ਬਾਹਰ ਨਿਕਲ ਜਾਵੇਗਾ। ਇਸ ਤੋਂ ਬਾਅਦ ਤੁਸੀਂ ਵਾਲਵ ਨੂੰ ਉੱਤੇ ਕਰਣਾ ਹੈ ਅਤੇ ਉਸ ਚ ਹਵਾ ਭਰ ਦੇਣੀ ਹੈ। ਇਸੇ ਤਰ੍ਹਾਂ ਤੁਸੀ ਦੋਨਾਂ ਟਾਇਰਾਂ ਵਿੱਚ ਪਾਣੀ ਭਰ ਸਕਦੇ ਹੋ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ …

Related Articles

Back to top button