News

ਜਾਣੋ ਟਰੂਡੋ ਨੇ ਆਪਣੀ ਪਹਿਲੀ ਪ੍ਰੈਸ ਕਾਨਫਰੰਸ ‘ਚ ਕੀ ਕਿਹਾ, ‘ਇਸ ਪਾਰਟੀ ਨਾਲ ਮਿਲ ਕੇ ਕਰਾਂਗੇ ਕੰਮ’

ਲਿਬਰਲ ਪਾਰਟੀ ਨੇ ਜਿਥੇ ਫੈਡਰਲ ਚੋਣਾਂ ‘ਚ ਦੂਜੀ ਵਾਰ ਆਪਣਾ ਦਬਦਬਾ ਕਾਇਮ ਰੱਖਿਆ। ਉਥੇ ਹੀ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਆਖਿਆ ਕਿ 20 ਨਵੰਬਰ ਸਹੁੰ ਚੁੱਕ ਪ੍ਰੋਗਰਾਮ ‘ਚ ਉਨ੍ਹਾਂ ਦੀ ਘੱਟ ਗਿਣਤੀ ਸਰਕਾਰ ਦੀ ਨਵੀਂ ਕੈਬਨਿਟ ‘ਚ ਜ਼ੈਂਡਰ ਬੈਲੇਂਸ (ਬਰਾਬਰ ਔਰਤਾਂ ਅਤੇ ਮਰਦ) ਹੋਵੇਗਾ। ਉਨ੍ਹਾਂ ਨੇ ਇਹ ਸਭ ਚੋਣਾਂ ਜਿੱਤਣ ਤੋਂ ਬਾਅਦ ਨੈਸ਼ਨਲ ਪ੍ਰੈਸ ਥੀਏਟਰ ‘ਚ ਚੱਲ ਰਹੀ ਆਪਣੀ ਪਹਿਲੀ ਪ੍ਰੈਸ ਕਾਨਫਰੰਸ ‘ਚ ਆਖਿਆ। ਉਨ੍ਹਾਂ ਪ੍ਰੈਸ ਕਾਨਫਰੰਸ ‘ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਆਖਿਆ ਕਿ ਅਸੀਂ ਬਲੋਕ ਕਿਊਬਸ ਅਤੇ ਦੂਜੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਕਰਾਂਗੇ ਪਰ ਉਨ੍ਹਾਂ ਨੇ ਇਹ ਜਾਣਕਾਰੀ ਜਨਤਕ ਨਹੀਂ ਕੀਤੀ ਕਿ ਉਹ ਐੱਨ. ਡੀ. ਪੀ. ਨਾਲ ਮਿਲ ਕੇ ਕੰਮ ਕਰਨਗੇ ਜਾਂ ਨਹੀਂ ਕਿਉਂਕਿ ਖਬਰਾਂ ‘ਚ ਸਾਹਮਣੇ ਆ ਰਿਹਾ ਸੀ ਕਿ ਟਰੂਡੋ ਜਗਮੀਤ ਸਿੰਘ ਨੇ ਕੰਮ ਕਰਨਗੇ।ਉਨ੍ਹਾਂ ਨਾਲ ਹੀ ਆਖਿਆ ਕਿ ਉਨ੍ਹਾਂ ਪਿਛਲੇ ਕਾਰਜਕਾਲ ਦੌਰਾਨ ਚਲਾਏ ਗਏ ਟ੍ਰਾਂਸ ਮਾਊਂਟੇਨ ਪਾਈਪਲਾਈਨ ਪ੍ਰਾਜੈਕਟ ਜਾਰੀ ਰੱਖਣਗੇ, ਜਿਸ ਨਾਲ ਕੈਨੇਡਾ ਨੂੰ ਕਾਫੀ ਫਾਇਦਾ ਹੋਵੇਗਾ। ਦੱਸ ਦਈਏ ਕਿ ਜਸਟਿਨ ਟਰੂਡੋ ਦੇ ਇਸ ਪ੍ਰਾਜੈਕਟ ‘ਤੇ ਕੰਜ਼ਰਵੇਟਿਵ ਪਾਰਟੀ ਅਤੇ ਕੈਨੇਡੀਅਨ ਵਾਸੀਆਂ ਨੇ ਇਸ ਦਾ ਸਖਤ ਵਿ ਰੋ ਧ ਕੀਤਾ ਸੀ ਅਤੇ ਇਹ ਵੀ ਹੋ ਸਕਦਾ ਹੈ ਕਿ ਟਰੂਡੋ ਨੇ ਇਸ ਪ੍ਰਾਜੈਕਟ ਕਰਕੇ ਹੀ ਲਿਬਰਲ ਪਾਰਟੀ ਘੱਟ ਸੀਟਾਂ ਹਾਸਲ ਹੋਈਆਂ ਹਨ ਕਿਉਂਕਿ 2015 ਦੀਆਂ ਆਮ ਚੋਣਾਂ ‘ਚ ਪਾਰਟੀ ਨੂੰ 184 ਸੀਟਾਂ ਜਿੱਤੀਆਂ ਅਤੇ ਬਹੁਮਤ ਹਾਸਲ ਕੀਤਾ ਸੀ ਪਰ ਇਸ ਵਾਰ ਪਾਰਟੀ ਨੂੰ 157 ਸੀਟਾਂ ਹੀ ਨਸੀਬ ਹੋਈਆਂ।ਟਰੂਡੋ ਨੇ ਅੱਗੇ ਆਖਿਆ ਕਿ ਉਨ੍ਹਾਂ ਨੇ ਹਰੇਕ ਸੂਬੇ ਦੇ ਪ੍ਰੀਮੀਅਰ ਨਾਲ ਗੱਲਬਾਤ ਕਰ ਲਈ ਹੈ ਅਤੇ ਅਸੀਂ ਉਨ੍ਹਾਂ ਨਾਲ ਮਿਲ ਕੇ ਕੰਮ ਕਰਾਂਗੇ ਅਤੇ ਖਾਸ ਕਰਕੇ ਕੇਂਦਰ ਸ਼ਾਸਤ ਪ੍ਰਦੇਸ਼ਾਂ ‘ਚ ਤਾਂ ਜੋ ਹਰ ਇਕ ਕੈਨੇਡੀਅਨ ਨੂੰ ਕਿਸੇ ਵੀ ਤਰ੍ਹਾਂ ਦੀ ਪ ਰੇ ਸ਼ਾ ਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅੱਗੇ ਆਖਿਆ ਕਿ ਜਿਵੇਂ ਕਿ ਸਾਡੀ ਪਾਰਟੀ ਨੇ ਚੋਣ ਪ੍ਰਚਾਰ ਦੌਰਾਨ ਕਈ ਤਰ੍ਹਾਂ ਦੇ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਕਈਆਂ ਨੂੰ ਅਸੀਂ ਸਰਕਾਰ ਬਣਨ ਦੇ ਕੁਝ ਮਹੀਨਿਆਂ ਦੇ ਅੰਦਰ ਹੀ ਪੂਰੇ ਕਰਨੇ ਸ਼ੁਰੂ ਕਰ ਦੇਵਾਂਗੇ ਜਿਵੇਂ ਕਿ ਯੂਨੀਵਰਸਲ ਟੈਕਸ , ਮੈਡੀਕਲ ਸਹੂਲਤਾਂ ਅਤੇ ਟੈਕਲ ਕਲਾਈਟ ਚੇਂਜ਼।ਦੱਸ ਦਈਏ ਕਿ ਪਿਛਲੇ ਸਾਲ ਦੇ ਕਾਰਜਕਾਲ ਦੌਰਾਨ ਜਸਟਿਨ ਟਰੂਡੋ ਨੂੰ ਕਾਰਬਨ ਟੈਕਸ ਦੇ ਚਲਦਿਆਂ ਲੋਕਾਂ ਦੇ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਟਰੂਡੋ ਕਾਰਬਨ ਟੈਕਸ ਨੂੰ ਘੱਟ ਕਰਦੇ ਹਨ ਕਿ ਨਹੀਂ ਅਤੇ ਹੋਰ ਕਿਹੜੇ-ਕਿਹੜੇ ਵਾਅਦੇ ਪੂਰੇ ਕਰਦੇ ਹਨ।

Related Articles

Back to top button