Punjab

ਜਾਣੋ ਕੌਣ ਸੀ ਉਹ Singh ਜਿਸਨੇ ਕੀਤਾ ਗੁਰਦਾਸ ਮਾਨ ਦਾ ਵਿਰੋਧ

ਗੁਰਦਾਸ ਮਾਨ ਦੇ ਕਨੇਡਾ ਸ਼ੋਅ ਵਿਚ ਉਸਦਾ ਵਿਰੋਧ ਕਰਨ ਵਾਲਾ ਸਕਸ਼ ਕੌਣ ਸੀ ? ਕੀ ਤੁਸੀਂ ਉਸਨੂੰ ਜਾਣਦੇ ਹੋ ?? ਪਹਿਲਾਂ ਤੁਹਾਨੂੰ ਉਹ ਵੀਡੀਓ ਦਿਖਾ ਦਿੰਦੇ ਹਾਂ ਜਿਸ ਵਿਚ ਉਕਤ ਸਿੱਖ ਨੌਜਵਾਨ ਗੁਰਦਾਸ ਮਾਨ ਦਾ ਵਿਰੋਧ ਕਰ ਰਿਹਾ ਤੇ ਫਿਰ ਗੁਰਦਾਸ ਮਾਨ ਵਲੋਂ ਉਕਤ ਸਿੱਖ ਨੌਜਵਾਨ ਨੂੰ ਓਥੇ ਬੈਠੇ ਹਜਾਰਾਂ ਲੋਕਾਂ ਸਾਹਮਣੇ ਜਿਨਾਂ ਵਿਚ ਧੀਆਂ-ਭੈਣਾਂ ਵੀ ਸਨ,ਸਭ ਦੇ ਸਾਹਮਣੇ ਇੱਕ ਗੰਦੀ ਗਾਲ ਕੱਢੀ ਗਈ।
ਇਹ ਸਿੱਖ ਨੌਜਵਾਨ ਹੈ ਸਰਦਾਰ ਚਰਨਜੀਤ ਸਿੰਘ ਸੁੱਜੋਂ,ਜੋ ਕਿ ਲੇਖਕ ਵੀ ਹੈ ‘ਮੌਤ ਦਾ ਰੇਗਿਸਤਾਨ’ ਕਿਤਾਬ ਲਿਖਣ ਵਾਲਾ ਇਹ ਲੇਖਕ ਸਿੱਖ ਸਫ਼ਾਂ ਵਿਚ ਉੱਘਾ ਨਾਮ ਰੱਖਦਾ ਹੈ। ਇਸ ਵਿਰੋਧ ਮਗਰੋਂ ਚਰਨਜੀਤ ਸਿੰਘ ਸੁੱਜੋਂ ਵਲੋਂ ਗੁਰਦਾਸ ਮਾਨ ਦੇ ਕੀਤੇ ਵਿਰੋਧ ਦਾ ਕਾਰਨ ਖੁਦ ਦੱਸਿਆ ਗਿਆ। ਆਓ ਸੁਣਦੇ ਹਾਂ ਕੀ ਕਹਿਣਾ ਹੈ ਚਰਨਜੀਤ ਸਿੰਘ ਸੁੱਜੋਂ ਦਾ….
ਜਿਥੇ ਗੁਰੂ ਸਾਹਿਬਾਨ ਨੇ ਔਰਤ ਨੂੰ ਆਪਣੀ ਬਾਣੀ ਵਿੱਚ ‘ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਵਰਗੇ ਆਦਰ ਅਤੇ ਸਤਿਕਾਰ ਭਰੇ ਸ਼ਬਦਾਂ ਨਾਲ ਨਿਵਾਜਿਆ ਸੀ, ਉਥੇ ਗਾਇਕਾਂ ਅਤੇ ਗੀਤਕਾਰਾਂ ਨੇ ਆਪਣੇ ਗੀਤਾਂ ਵਿੱਚ ਔਰਤ ਦਾ ਹੱਦੋਂ ਵੱਧ ਕੇ ਨਿਰਾਦਰ ਕਰਕੇ ਔਰਤ ਨੂੰ ‘ਵਿਸਕੀ ਦੀ ਬੋਤਲ’ ‘ਅੱਗ’ ‘ਬੰਦੂਕ ਦੀ ਗੋਲੀ’ ‘ਸੱਪਣੀ’ ‘ਪੁਰਜ਼ਾ’ ‘ਮੋਬਾਇਲ ਫੋਨ ਦੀ ਟੱਚ ਸਕਰੀਨ’ ਅਤੇ ‘ਪਟੋਲਾ’ ਆਦਿ ਨਿਰਾਦਰੀ ਭਰੇ ਵਿਸ਼ਲੇਸ਼ਣਾਂ ਨਾਲ ਨਿਵਾਜਿਆ ਹੈ। ਔਰਤ ਨੂੰ ਸਿਰਫ਼ ‘ਕਾਮ ਦਾ ਖਿਡੌਣਾ’ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ‘ਆਸ਼ਕੀ ਦਾ ਅੱਡਾ’ ਐਲਾਨਿਆ ਗਿਆ ਹੈ। ਕਲਾਸਾਂ ਵਿੱਚ ਵੀ ਆਸ਼ਕੀ ਦੀਆਂ ਵੀਡੀਓ ਫਿਲਮਾਂ ਬਣਾ ਕੇ ਵਿਦਿਅਕ ਢਾਂਚੇ ਨਾਲ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਆਸ਼ਕੀ ਕਿਵੇਂ ਕਰਨੀ ਹੈ? ਕੁੜੀਆਂ ਨਾਲ ‘ਲੱਵ ਅਫੇਅਰਜ਼’ ਕਿਵੇਂ ਬਨਾਉਣੇ ਹਨ? ਕੁੜੀਆਂ ਦੀ ਖਾਤਿਰ ਕਿਵੇਂ ਲੜਾਈਆਂ ਕਰਨੀਆਂ ਹਨ? ਪੜ੍ਹਾਈਆਂ ਲਈ ਮਿਹਨਤ ਕਰਨ ਦੀ ਬਜਾਇ ਕਾਲਜ ਕੰਟੀਨਾਂ ਵਿੱਚ ਬੈਠ ਕੇ ਮਾਪਿਆਂ ਦੀ ਖੂਨ ਪਸੀਨੇ ਦੀ ਕਮਾਈ ਆਸ਼ਕੀ `ਤੇ ਕਿਵੇਂ ਬਰਬਾਦ ਕਰਨੀ ਹੈ? ਐਹੋ ਜਿਹਾ ਹੀ ਕੁੱਝ ਗੀਤਾਂ ਵਿੱਚ ਸਿਖਾਇਆ ਜਾ ਰਿਹਾ ਹੈ। ਸਕੂਲ ਅਤੇ ਕਾਲਜ ਵਿੱਚ ਭੇਜੀ ਗਈ ਧੀ ਦਾ ਹਰ ਬਾਪ ਇਹ ਸਭ ਕੁੱਝ ਸੁਣ ਅਤੇ ਵੇਖ ਕੇ ਚਿੰਤਾ ਵਿੱਚ ਡੁੱਬ ਜਾਂਦਾ ਹੈ। ਧੀ ਦੀ ਫਿਕਰ ਵਿੱਚ ਹਮੇਸ਼ਾ ਉਹਦੀ ਜਾਨ ਮੁੱਠੀ ਵਿੱਚ ਆਈ ਰਹਿੰਦੀ ਹੈ। ਗਾਇਕਾਂ ਤੇ ਗੀਤਕਾਰਾਂ ਨੇ ਹਿੱਕ ਦੀ ਜ਼ੋਰ ਨਾਲ ਕੁੜੀਆਂ ਨੂੰ ਲਿਜਾਣ ਬਾਰੇ ਗੀਤ ਲਿਖੇ ਅਤੇ ਗਾਏ ਹਨ। ਤੱਦ ਹੀ ਪੰਜਾਬ ਵਿੱਚ ਕੁੜੀਆਂ ਨੂੰ ਜ਼ਬਰਦਸਤੀ ਲਿਜਾਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੰਜਾਬੀ ਗਾਇਕਾਂ ਅਨੁਸਾਰ, ਔਰਤ ਅੱਜ ਵੀ ਆਦਮੀ ਦੀ ਜਗੀਰ, ਭੋਗ-ਵਿਲਾਸ ਦੀ ਵਸਤੂ ਅਤੇ ਗ਼ੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜੀ ਹੋਈ ਹੈ। ਅਜਿਹੀ ਸੋਚ ਵਾਲੇ ਲੋਕਾਂ ਵਲੋਂ ਧੀ ਜਾਂ ਕਿਸੇ ਕੁੜੀ ਦੀ ਇੱਜ਼ਤ ਨੂੰ ਬਚਾਉਣ ਵਾਲੇ ਵਿਅਕਤੀ ਦਾ ਕਤਲ ਵੀ ਕੀਤਾ ਜਾ ਰਿਹਾ ਹੈ। ਇਹ ਗਾਇਕ ਭੁਲ ਗਏ ਹਨ ਕਿ ਪੰਜਾਬੀਆਂ ਸਿੱਖਾਂ ਨੇ ਤਾਂ ਮੁਗ਼ਲ ਧਾੜਵੀਆਂ ਤੋਂ ਭਾਰਤੀ ਔਰਤਾਂ ਦੀ ਇੱਜ਼ਤ ਬਚਾਈ ਸੀ। ਔਰਤ ਨੂੰ ਹਮੇਸ਼ਾ ਮਾਣ ਸਤਿਕਾਰ ਦਿਤਾ ਹੈ। ਦੁੱਖ ਦੀ ਗੱਲ ਹੈ ਕਿ ਉਹ ਪੰਜਾਬੀ ਅਤੇ ਸਿੱਖ ਅੱਜ ਕਿਧਰ ਨੂੰ ਤੁਰ ਪਏ ਹਨ।

Related Articles

Back to top button