News

ਜਾਣੋ ਕੀ ਅਨੰਦ ਕਾਰਜ ਹੁੰਦੀਆਂ ਸਾਰ ਹੀ ਲਾੜੀ ਨੇ ਕੀਤਾ ਕੰਮ

ਗੁਰਦੁਆਰਾ ਸਾਹਿਬ ਵਿੱਚ ਆਮ ਵਿਆਹਾਂ ਵਾਂਗ ਇਕ ਵਿਆਹ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਬ ਜੀ ਦੇ ਸਾਮ੍ਹਣੇ ਬੈਠੇ ਲਾੜਾ ਅਤੇ ਲਾੜੀ ਲਈ ਆਨੰਦਕਾਰਜ ਪੜ੍ਹੇ ਜਾ ਰਹੇ ਸਨ ਅਤੇ ਇਸ ਦੇ ਨਾਲ ਹੀ ਲਾੜਾ ਲਾੜੀ ਦੀ ਲਾਵਾਂ ਫੇਰੇ ਦੀ ਰਸਮ ਹੋ ਰਹੀ ਸੀ। ਇਹ ਲਾਵਾਂ ਫੇਰੇ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੋਹਾੜਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਲੋਂ ਕਰਵਾਏ ਜਾ ਰਹੇ ਸਨ। ਗੋਲਡਨ ਜੋੜੇ ਵਿੱਚ ਸਜੀ ਲਾੜੀ ਲਾਵਾਂ ਤੋਂ ਬਾਅਦ ਕੀਰਤਨ ਕਰ ਰਹੇ ਜਥੇ ਦੇ ਸਟੇਜ ਵੱਲ ਵਧੀ ਅਤੇ ਆਪਣੇ ਆਪ ਹਰਮੋਨੀਅਮ ਲੈ ਕੇ ਸ਼ਬਦ ਗਾਇਨ ਕਰਨ ਲੱਗੀ।ਉਸਦੇ ਨਾਲ ਉਸਦੀ ਭੈਣ ਗੁਰਲੀਨ ਕੌਰ ਵੀ ਬੈਠ ਗਈ ਜਦੋਂ ਕਿ ਲਾੜਾ ਵੀ ਉਸਦੇ ਨਾਲ ਬੈਠਾ ਸੀ। ਫੇਜ਼ -11 ਨਿਵਾਸੀ ਐਮ.ਬੀ.ਏ. ਜਸਲੀਨ ਕੌਰ ਦਾ ਇਹ ਰੂਪ ਵੇਖਕੇ ਵਿਆਹ ਵਿੱਚ ਮੌਜੂਦ ਸਾਰੇ ਰਿਸ਼ਤੇਦਾਰ ਅਤੇ ਹੋਰ ਲੋਕ ਹੈਰਾਨ ਸਨ ਪਰ ਗੁਰਬਾਣੀ ਸ਼ਬਦ ਸੁਣ ਕੇ ਖੁਸ਼ ਸਨ। ਲਾੜੀ ਪਹਿਲਾਂ ਵੀ ਸ਼ਬਦ ਗਾਇਨ ਕਰਦੀ ਰਹੀ ਹੈ। ਰਾਗੀ ਜਥੇ ਨੇ ਵੀ ਉਨ੍ਹਾਂ ਨੂੰ ਇੱਕ ਸ਼ਬਦ ਸੁਨਾਉਣ ਲਈ ਅਪੀਲ ਕੀਤੀ ਸੀ। ਫੇਜ਼ -11 ਨਿਵਾਸੀ ਗੁਰਦੀਪ ਸਿੰਘ ਦੀ ਧੀ ਜਸਲੀਨ ਕੌਰ ਦਾ ਵਿਆਹ ਚੰਡੀਗੜ੍ਹ ਨਿਵਾਸੀ ਪ੍ਰਸਿੱਧ ਰਾਗੀ ਬਲਵਿੰਦਰ ਸਿੰਘ ਰੰਗੀਲਾ ਦੇ ਭਤੀਜੇ ਅਤੇ ਉਨ੍ਹਾਂ ਦੇ ਛੋਟੇ ਭਰਾ ਸੁਰਿੰਦਰ ਸਿੰਘ ਰੰਗੀਲਾ ਦੇ ਬੇਟੇ ਰਵਿੰਦਰ ਸਿੰਘ ਦੇ ਨਾਲ ਹੋਇਆ ਇਸਨੂੰ ਲੈ ਕੇ ਚੰਡੀਗੜ੍ਹ ਦੇ ਗੁਰਦੁਆਰਾ ਸੈਕਟਰ – 34 ਵਿੱਚ ਆਨੰਦਕਾਰਜ ਕੀਤੇ ਜਾ ਰਹੇ ਸਨ।ਇਸ ਦੌਰਾਨ ਲਾਵਾਂ ਤੋਂ ਬਾਅਦ ਲਾੜਾ-ਲਾੜੀ ਜਿਵੇਂ ਹੀ ਪੰਡਾਲ ਵਿੱਚ ਬੈਠੇ ਤਾਂ ਕੀਰਤਨ ਕਰ ਰਹੇ ਜਥੇ ਵਲੋਂ ਕਿਹਾ ਗਿਆ ਕਿ ਜਸਲੀਨ ਸ਼ਬਦ ਸੁਣਾਵੇ। ਜਸਲੀਨ ਅਤੇ ਉਸਦੀ ਛੋਟੀ ਭੈਣ ਗੁਰਲੀਨ ਕੌਰ ਹਰਮੋਨੀਅਮ ਉੱਤੇ ਬੈਠ ਗਈ ਅਤੇ ਉਸਨੇ ਬਹੁਤ ਹੀ ਸ਼ਰਧਾ ਅਤੇ ਮਿੱਠੀ ਆਵਾਜ ਵਿੱਚ ਸਤਿਗੁਰ ਤੁਮਰੇ ਕਾਜ ਸਵਾਰੇ ਸ਼ਬਦ ਦਾ ਗਾਇਨ ਕੀਤਾ ਜਿਸਨੇ ਸਾਰਿਆਂ ਨੂੰ ਮੰ ਤ ਰ ਮੁ ਗ ਧ ਕਰ ਦਿੱਤਾ। ਜਸਲੀਨ ਕੌਰ ਜਦੋਂ ਹਰਮੋਨੀਅਮ ਵਜਾ ਰਹੀ ਸੀ ਤਾਂ ਉਸਦਾ ਰੂਪ ਵੇਖਦੇ ਹੀ ਬਣਦਾ ਸੀ। ਜਸਲੀਨ ਦੇ ਪਿਤਾ ਗੁਰਦੀਪ ਸਿੰਘ ਨੇ ਦੱਸਿਆ ਕਿ ਜਸਲੀਨ ਦੇ ਸ਼ਬਦ ਗਾਇਨ ਵਿਚ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੋਹਾੜਕਾ ਦਾ ਵੱਡਾ ਯੋਗਦਾਨ ਹੈ।ਨਵੀਂ ਵਿਆਹੀ ਜੋੜੀ ਨੂੰ ਫਿਲਮ ਪ੍ਰੋਡਿਊਸਰਸ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਚੇਅਰਮੈਨ ਮਾਤਾ ਸਾਹਿਬ ਕੌਰ ਕਾਲਜ ਆਫ ਨਰਸਿੰਗ, ਸ੍ਰ. ਚਰਨਜੀਤ ਸਿੰਘ ਵਾਲੀਆ ਨੇ ਆਪਣਾ ਅਸ਼ੀਰਵਾਦ ਦਿੱਤਾ ਅਤੇ ਜਸਲੀਨ ਕੌਰ ਅਤੇ ਉਸਦੀ ਭੈਣ ਦੀ ਸਾਦਗੀ ਅਤੇ ਹੁਨਰ ਦੀ ਸ਼ਲਾਘਾ ਕੀਤੀ। ਲਾੜਾ-ਲਾੜੀ ਨੂੰ ਅਸ਼ੀਰਵਾਦ ਦੇਣ ਲਈ ਪਹੁੰਚੇ ਸੂਫੀ ਗਾਇਕ ਪੂਰਨ ਚੰਦ ਬਡਾਲੀ ਨੇ ਵੀ ਇਸ ਮੌਕੇ ਉੱਤੇ ਸ਼ਬਦ ਗਾਇਨ ਕੀਤਾ। ਉਨ੍ਹਾਂ ਨੇ ਆਪਣੇ ਸ਼ਬਦਾਂ ਦੇ ਜਰੀਏ ਅਰਦਾਸ ਬਾਰੇ ਸੰਗਤਾਂ ਨੂੰ ਦੱਸਿਆ। ਪੂਰਨ ਬਡਾਲੀ ਨੇ ਜਸਲੀਨ ਦੇ ਸ਼ਬਦ ਗਾਇਨ ਦੀ ਤਰੀਫ ਕੀਤੀ| ਜਸਲੀਨ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਧੀ ਹਮੇਸ਼ਾ ਤੋਂ ਹੀ ਗੁਰੂ ਚਰਨਾਂ ਨਾਲ ਜੁੜੀ ਰਹੀ ਹੈ ਅਤੇ ਇਹ ਉਸੇ ਦਾ ਅਸ਼ੀਰਵਾਦ ਹੈ।

Related Articles

Back to top button