Agriculture

ਜਾਣੋ ਕਿਵੇਂ John Deere ਟਰੈਕਟਰ ਨੇ ਇਸ ਕਿਸਾਨ ਨੂੰ ਕੀਤਾ ਮਾਲੋਮਾਲ

ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਕਿਸਾਨ ਬਾਰੇ ਦੱਸਣ ਜਾ ਰਹੇ ਹਾਂ ਜਿਸਨੂੰ ਉਸਦੇ ਟ੍ਰੈਕਟਰ ਨੇ ਮਾਲੋਮਾਲ ਕਰ ਦਿੱਤਾ। ਦਰਅਸਲ ਅਸੀਂ ਗੱਲ ਕਰ ਰਹੇ ਹਾਂ ਬਰਨਾਲਾ ਦੇ ਇੱਕ ਪਿੰਡ ਦੇ ਅਜਿਹੇ ਪਰਿਵਾਰ ਬਾਰੇ ਜਿਸਨੇ ਆਪਣੇ ਬਜ਼ੁਰਗਾਂ ਦੀ ਨਿਸ਼ਾਨੀ ਯਾਨੀ ਕਿ ਇੱਕ John Deere Lanz ਟ੍ਰੈਕਟਰ ਨੂੰ ਪਿਛਲੀਆਂ 4 ਪੀੜ੍ਹੀਆਂ ਤੋਂ ਬਹੁਤ ਹੀ ਸਾਂਭ ਸੰਭਾਲ ਅਤੇ ਮਾਨ ਸਤਿਕਾਰ ਨਾਲ ਰੱਖਿਆ ਹੋਇਆ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਪਰਿਵਾਰ ਦੇ ਬਜ਼ੁਰਗਾਂ ਵੱਲੋਂ ਇਹ ਟ੍ਰੈਕਟਰ 1960 ਵਿੱਚ ਖਰੀਦਿਆ ਗਿਆ ਸੀ ਅਤੇ ਅੱਜ ਯਾਨੀ ਪੂਰੇ 60 ਸਾਲ ਬਾਅਦ ਵੀ ਇਹ ਟ੍ਰੈਕਟਰ ਬਿਲਕੁਲ ਉਸੇ ਤਰਾਂ ਹੀ ਹੈ। ਇਸ ਪਰਿਵਾਰ ਦਾ ਕਹਿਣਾ ਹੈ ਕਿ ਆਉਣ ਵਾਲਿਆਂ ਪੀੜ੍ਹੀਆਂ ਨੂੰ ਵੀ ਉਹ ਇਸ ਟ੍ਰੈਕਟਰ ਦੀ ਇਸੇ ਤਰਾਂ ਦੇਖਭਾਲ ਕਰਨ ਲਈ ਪ੍ਰੇਰਿਤ ਕਰਨਗੇ।John Deere Tractor Price in India | John Deere Tractor Models, Specifications | New John Deere Tractors 2020ਇਸ ਕਿਸਾਨ ਦਾ ਨਾਮ ਕੋਮਲਜੀਤ ਸਿੰਘ ਹੈ ਅਤੇ ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਟ੍ਰੈਕਟਰ ਬਦਲੇ ਕਰੋੜਾਂ ਰੁਪਏ ਦੇ ਆਫਰ ਵੀ ਠੁਕਰਾਏ ਹਨ। ਦਰਅਸਲ ਇਸ ਕਿਸਾਨ ਨੂੰ 8 ਕਿੱਲੇ ਜਮੀਨ ਬਦਲੇ ਇਹ ਟ੍ਰੈਕਟਰ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਮਨ੍ਹਾ ਕਰ ਦਿੱਤੇ ਅਤੇ ਇਥੋਂ ਤੱਕ ਕਿ john deere ਕੰਪਨੀ ਦੇ ਮਾਲਕਾਂ ਵੱਲੋਂ ਵੀ ਇਸ ਟ੍ਰੈਕਟਰ ਲਈ ਇੱਕ ਵੱਡੀ ਰਕਮ ਦੀ ਪੇਸ਼ਕਸ਼ ਕੀਤੀ ਗਈ ਪਰ ਫਿਰ ਵੀ ਇਨ੍ਹਾਂ ਨੇ ਇਸ ਟ੍ਰੈਕਟਰ ਨੂੰ ਨਹੀਂ ਵੇਚਿਆ।ਯਾਨੀ ਇਨ੍ਹਾਂ ਨੇ ਕਰੋੜਾਂ ਰੁਪਏ ਦੇ ਬਦਲੇ ਵੀ ਇਹ ਟ੍ਰੈਕਟਰ ਅੱਜ ਤੱਕ ਕਿਸੇ ਨੂੰ ਨਹੀਂ ਵੇਚਿਆ। ਪਰ ਇਸ ਟ੍ਰੈਕਟਰ ਨੂੰ ਬਿਨਾ ਵੇਚੇ ਵੀ ਇਸ ਟ੍ਰੈਕਟਰ ਨੇ ਆਪਣੇ ਮਾਲਿਕਾਂ ਨੂੰ ਮਾਲੋਮਾਲ ਕੀਤਾ ਹੈ। ਇਸ ਟ੍ਰੈਕਟਰ ਅਤੇ ਇਸ ਪਰਿਵਾਰ ਨੂੰ ਇਸ ਟ੍ਰੈਕਟਰ ਦੀ ਦੇਣ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button