News

ਜਾਣੋ ਕਿਵੇਂ ਹੈ ਦੁਨੀਆ ਦੀ ਸਭ ਤੋਂ ਵਿਲੱਖਣ ਭਾਸ਼ਾ, ਪੰਜਾਬੀ ਇਸ ਬੋਲੀ ਵਰਗੀ ਭਾਸ਼ਾ ਕੋਈ ਨਹੀਂ,

ਪੰਜਾਬੀ ਬੋਲੀ ਨੂੰ ਪੰਜਾਬ ਅੰਦਰ ਹੀ ਬਣਦਾ ਸਥਾਨ ਦੁਆਉਣ ਲਈ ਪੰਜਾਬੀ ਲੋਕਾਂ ਨੂੰ ਸਮੇਂ ਸਮੇਂ ‘ਤੇ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਸਬੰਧੀ ਤਾਜ਼ਾ ਚਰਚਾ ਉਸ ਸਮੇਂ ਸ਼ੁਰੂ ਹੋਈ ਜਦੋਂ ਪੰਜਾਬ ਦੇ ਕੌਮੀ ਮਾਰਗਾਂ ਉੱਪਰ ਨਵੀਆਂ ਬਣ ਰਹੀਆਂ ਸੜਕਾਂ ਉੱਤੇ ਲਾਏ ਰਾਹ ਦਰਸਾਊ ਸੂਚਨਾ ਬੋਰਡਾਂ ਉੱਪਰ ਅੰਗਰੇਜ਼ੀ ਤੇ ਹਿੰਦੀ ਨੂੰ ਉੱਪਰ ਅਤੇ ਪੰਜਾਬੀ ਨੂੰ ਹੇਠਲੇ ਸਥਾਨ ‘ਤੇ ਰੱਖਿਆ ਗਿਆ। ਕੁੱਝ ਜਥੇਬੰਦੀਆਂ ਵੱਲੋਂ ਇਹਨਾਂ ਬੋਰਡਾਂ ਉੱਪਰ ਲਿਖੀ ਅੰਗਰੇਜ਼ੀ ਅਤੇ ਹਿੰਦੀ ‘ਤੇ ਕਾਲੀ ਕੂਚੀ ਫੇਰ ਦੇਣ ਨਾਲ ਇਹ ਮਸਲਾ ਹੋਰ ਵੀ ਭਖ ਗਿਆ। ਭਾਵੇਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਸ ਨੂੰ ਅਣਜਾਣੇ ਵਿੱਚ ਹੋਈ ਗ਼ਲਤੀ ਕਰਾਰ ਦਿੰਦਿਆਂ ਸੜਕਾਂ ਬਣਾਉਣ ਵਾਲੀ ਅਤੇ ਬੋਰਡ ਲਾਉਣ ਵਾਲੀ ਕੰਪਨੀ ਨੂੰ ਦੁਆਰਾ ਪੰਜਾਬੀ ਬੋਲੀ ਨੂੰ ਉੱਪਰਲੇ ਸਥਾਨ ‘ਤੇ ਰੱਖ ਕੇ ਬੋਰਡ ਲਾਉਣ ਲਈ ਕਹਿ ਦਿੱਤਾ ਅਤੇ ਕੰਪਨੀ ਨੇ ਇਹਨੂੰ ਸਵੀਕਾਰ ਵੀ ਕਰ ਲਿਆ ਪਰ ਇਸ ਦੇ ਬਾਵਜੂਦ ਪੰਜਾਬੀ ਬੋਲੀ ਨੂੰ ਪੰਜਾਬ ਅੰਦਰ ਬਣਦਾ ਸਥਾਨ ਦੁਆਉਣ ਦਾ ਮਸਲਾ ਅਜੇ ਬਰਕਰਾਰ ਹੈ।
ਮਨੁੱਖੀ ਜੀਵਨ ਅੰਦਰ ਬੋਲੀ ਦੀ ਮਹੱਤਤਾ ਸਮਝਣ ਲਈ ਕੋਈ ਜ਼ਿਆਦਾ ਗੂੜ ਗਿਆਨ ਦੀ ਲੋੜ ਨਹੀਂ। ਇਸ ਤੋਂ ਬਿਨਾਂ ਮਨੁੱਖੀ ਸਮਾਜ, ਸਾਹਿਤ, ਸਭਿਆਚਾਰ ਅਤੇ ਕਿਸੇ ਵੀ ਪ੍ਰਕਾਰ ਦੇ ਵਿਗਿਆਨ ਦੀ ਹੋਂਦ ਨੂੰ ਕਲਪਿਆ ਵੀ ਨਹੀਂ ਜਾ ਸਕਦਾ।Image result for punjabi language ਬੋਲੀ ਹੀ ਮਨੁੱਖਾਂ ਅੰਦਰ ਆਪਸੀ ਸੰਚਾਰ ਦਾ ਸਾਧਨ ਹੈ। ਸੰਚਾਰ ਦੇ ਇਸ ਸਾਧਨ ਰਾਹੀਂ ਉਹ ਆਰਥਿਕ, ਸਮਾਜਿਕ, ਸੱਭਿਆਚਾਰਕ ਅਤੇ ਵਿਗਿਆਨਕ ਸਰਗਰਮੀਆਂ ਨੂੰ ਨਿਭਾਉਂਦੇ ਹਨ। ਬਣ-ਮਾਨਸ ਵਾਲੀਆਂ ਹਾਲਤਾਂ ਵਿੱਚੋਂ ਬਾਹਰ ਨਿਕਲੇ ਆਦਿ ਵਾਸੀ ਮਨੁੱਖ ਨੇ ਜਦੋਂ ਪੈਦਾਵਾਰੀ ਅਮਲ ਵੱਲ ਵਧਣਾ ਸ਼ੁਰੂ ਕੀਤਾ ਤਾਂ ਕੁਦਰਤ ਵਿਰੁੱਧ ਜੱਦੋਜਹਿਦ ਦਾ ਇਹ ਅਮਲ ਆਪਸੀ ਮਿਲਵਰਤਣ ਤੋਂ ਬਿਨਾਂ ਅੱਗੇ ਨਹੀਂ ਸੀ ਵੱਧ ਸਕਦਾ। ਕੁਦਰਤ ਨੂੰ ਆਪਣੀ ਜ਼ਿੰਦਗੀ ਜਿਊਣ ਦੇ ਹਿਤਾਂ ਅਨੁਸਾਰ ਢਾਲਣ ਲਈ ਮਨੁੱਖ ਨੂੰ ਆਪਸੀ ਮਿਲਵਰਤਣ ਲਈ ਇੱਕ ਦੂਸਰੇ ਨੂੰ ਸੰਦੇਸ਼ ਦੇਣੇ ਜ਼ਰੂਰੀ ਸਨ। ਇਹ ਸੰਦੇਸ਼ ਮਨੁੱਖੀ ਵਿਕਾਸ ਦੇ ਸ਼ੁਰੂਆਤੀ ਦੌਰ ਅੰਦਰ ਆਪਸੀ ਇਸ਼ਾਰਿਆਂ ਅਤੇ ਸੈਨਤਾਂ ਰਾਹੀਂ ਹੀ ਦਿੱਤੇ ਜਾ ਸਕਦੇ ਸਨ। ਇਸ ਮਕਸਦ ਲਈ ਮਨੁੱਖ ਨੇ ਹੱਥਾਂ, ਅੱਖਾਂ ਅਤੇ ਸਰੀਰ ਦੇ ਹੋਰ ਅੰਗਾਂ ਦੇ ਇਸ਼ਾਰਿਆਂ ਨਾਲ ਆਪਣੇ ਹਾਵ-ਭਾਵ ਪ੍ਰਗਟ ਕਰਨੇ ਸ਼ੁਰੂ ਕੀਤੇ। ਆਪਸੀ ਸੰਚਾਰ ਦਾ ਇਹ ਢੰਗ ਅੱਜ ਵੀ ਬਹੁਤ ਸਾਰੇ ਆਦਿ-ਵਾਸੀ ਕਬੀਲਿਆਂ ਅੰਦਰ ਕਾਫ਼ੀ ਹੱਦ ਤੱਕ ਪ੍ਰਚੱਲਿਤ ਹੈ। ਆਧੁਨਿਕ ਸਮਾਜ ਅੰਦਰ ਵੀ ਕੁੱਝ ਚੀਜ਼ਾਂ ਅਤੇ ਵਰਤਾਰਿਆਂ ਨੂੰ ਇਸ਼ਾਰਿਆਂ ਅਤੇ ਸੈਨਤਾਂ ਰਾਹੀਂ ਦਰਸਾਇਆ ਜਾਂਦਾ ਹੈ ਜੋ ਕਿ ਪੁਰਾਤਨ ਆਦਿ ਮਨੁੱਖਾਂ ਅੰਦਰ ਆਪਸੀ ਸੰਚਾਰ ਦੇ ਇਸ ਭਾਰੂ ਢੰਗ ਦਾ ਹੀ ਬਚਿਆ ਖੁਚਿਆ ਰੂਪ ਹੈ।Image result for punjabi language ਚੀਕਾਂ, ਕੂਕਾਂ ਅਤੇ ਹੋਰ ਸੈਨਤਾਂ ਰਾਹੀਂ ਸੰਦੇਸ਼ ਭੇਜਦੇ ਮਨੁੱਖ ਦੇ ਮੂੰਹ, ਗਲੇ, ਕੰਠ, ਜੀਭ ਅਤੇ ਹੋਰ ਅੰਗਾਂ ਦੇ ਵਿਕਾਸ ਸਦਕਾ ਮਨੁੱਖ ਸ਼ਬਦ ਉਚਾਰਨ ਦੇ ਯੋਗ ਹੋਇਆ। ਇਹ ਸ਼ਬਦ ਮਨੁੱਖ ਦੇ ਵਿਚਾਰ ਨੂੰ ਪ੍ਰਗਟ ਕਰਨ ਦਾ ਸਾਧਨ ਸੀ। ਇਸ ਕਰਕੇ ਅਜੋਕੇ ਵਿਦਵਾਨਾਂ, ਫਲਾਸਫਰਾਂ ਤੋਂ ਇਲਾਵਾ ਸਿੱਖ ਧਰਮ ਅੰਦਰ ਗੁਰਬਾਣੀ ਅਤੇ ਹੋਰ ਆਦਿ ਗ੍ਰੰਥ ਸ਼ਬਦ ਦੀ ਸ਼ੁਰੂਆਤ ਨੂੰ ਵਿਸ਼ੇਸ਼ ਮਹੱਤਤਾ ਪ੍ਰਦਾਨ ਕਰਦੇ ਹਨ। ਇਸ ਨੂੰ ਮਨੁੱਖੀ ਸਭਿਅਤਾ ਦੀ ਸ਼ੁਰੂਆਤ ਮੰਨਿਆ ਜਾ ਸਕਦਾ ਹੈ। ਹੌਲੀ ਹੌਲੀ ਸ਼ਬਦਾਂ ਦੇ ਭੰਡਾਰ ਜਮਾਂ ਹੋਣ ਅਤੇ ਇਹਨਾਂ ਦੇ ਵਾਕ ਬਣਤਰ ਅੰਦਰ ਫਿੱਟ ਹੋ ਜਾਣ ਦੇ ਅਮਲ ਨੇ ਵੱਖ ਵੱਖ ਬੋਲੀਆਂ ਨੂੰ ਜਨਮ ਦਿੱਤਾ ਹੈ। ਮਨੁੱਖਾਂ ਦੀ ਪੈਦਾਵਾਰ ਲਈ ਜਦੋਜਹਿਦਾਂ, ਜਮਾਤੀ ਜਦੋਜਹਿਦਾਂ ਅਤੇ ਵਿਗਿਆਨਕ ਤਜਰਬਿਆਂ ਰਾਹੀਂ ਬੋਲੀਆਂ ਦਾ ਸ਼ਬਦ ਭੰਡਾਰ ਵਧਦਾ ਰਿਹਾ ਅਤੇ ਇਹਨਾਂ ਦੀ ਨਕਸ਼ ਨੁਹਾਰ ਨਿੱਖਰਦੀ ਸੰਵਰਦੀ ਰਹੀ। ਵੱਖ ਵੱਖ ਸਮਾਜ ਅਤੇ ਰਾਜ ਬਦਲਦੇ ਰਹੇ ਪਰ ਬੋਲੀ ਦੀ ਬੁਨਿਆਦੀ ਬਨਾਵਟ ਨਹੀਂ ਬਦਲੀ। ਇਸ ਦਾ ਭਾਵ ਬੋਲੀ ਦੇ ਬੁਨਿਆਦੀ ਚੌਖਟੇ, ਇਸ ਦੇ ਮੁੱਖ ਸ਼ਬਦ ਭੰਡਾਰ ਅਤੇ ਵਿਆਕਰਨ ਵਿੱਚ ਕੋਈ ਸਿਫ਼ਤੀ ਤਬਦੀਲੀ ਨਹੀਂ ਹੋਈ। ਮਨੁੱਖ ਸਮਾਜਾਂ ਵਿੱਚ ਵੱਖ ਵੱਖ ਸਮੇਂ ਹੋਈਆਂ ਤਿੱਖੀਆਂ ਤਬਦੀਲੀਆਂ ਦੇ ਮੁਕਾਬਲੇ ਬੋਲੀ ਵਿੱਚ ਤਬਦੀਲੀ ਦੀ ਰਫ਼ਤਾਰ ਧੀਮੀ ਰਹੀ ਹੈ। ਸਮਾਂ ਬੀਤਣ ਨਾਲ ਇਸਦੇ ਬਹੁਤ ਸਾਰੇ ਸ਼ਬਦ ਗ਼ਾਇਬ ਹੁੰਦੇ ਰਹੇ ਅਤੇ ਨਵੇਂ ਉਪਜਦੇ ਰਹੇ। ਵੱਖ ਵੱਖ ਬੋਲੀਆਂ ਦੇ ਆਪਸੀ ਮੇਲ ਜੋਲ ਨਾਲ ਵੀ ਇਨਾਂ ਦੇ ਸ਼ਬਦ ਇੱਕ ਦੂਜੇ ਵਿੱਚ ਦਾਖਲ ਹੁੰਦੇ ਰਹੇ ਅਤੇ ਇਉਂ ਬੋਲੀਆਂ ਦੇ ਲਹਿਜ਼ੇ ਅਤੇ ਰਵਾਨਗੀ ਮੁਤਾਬਿਕ ਵੱਖ ਵੱਖ ਬੋਲੀਆਂ ਅੰਦਰ ਫਿੱਟ ਹੋਏ ਸ਼ਬਦਾਂ ਨੇ ਬੋਲੀ ਦੇ ਵਿਕਾਸ ਵਿੱਚ ਅਹਿਮ ਰੋਲ ਅਦਾ ਕੀਤਾ। ਬੋਲੀ ਰਾਹੀਂ ਹੀ ਮਨੁੱਖੀ ਗਿਆਨ ਵਿੱਚ ਵਾਧਾ, ਇਸ ਗਿਆਨ ਨੂੰ ਸੰਭਾਲਣਾ ਅਤੇ ਅਗਲੀਆਂ ਪੁਸ਼ਤਾਂ ਤੱਕ ਜਾਣਨ ਯੋਗ ਬਣਾਉਣਾ ਸੰਭਵ ਹੋਇਆ।

Related Articles

Back to top button