News

ਜਾਣੋ ਕਿਉਂ ਸਾਰਾ ਪਰਿਵਾਰ ਆਪਣੇ ਹੋਰ ਕੰਮ ਧੰਦੇ ਛੱਡਕੇ ਕਰ ਰਿਹਾ ਹੈ ਇਸ ਸਾਨ ਦੀ ਸੇਵਾ, ਕਾਰਨ ਜਾਣਕੇ ਹੋਵੋਗੇ ਹੈਰਾਨ

ਕਾਲਾਂਵਾਲੀ ਦੇ ਵਾਰਡ ਨੰਬਰ 6 ਦੀ ਖੇਤਰਪਾਲ ਵਾਲੀ ਗਲੀ ਵਿੱਚ ਇੱਕ ਸਾਨ ਚਾਰ ਤੋਲੇ ਸੋਨਾ ਨਿਗਲ ਗਿਆ। ਦੱਸਿਆ ਜਾ ਰਿਹਾ ਹੈ ਕਿ ਹੁਣ ਸੋਨੇ ਦੇ ਮਾਲਕਾਂ ਵੱਲੋਂ ਸਾਨ ਦੀ ਖ਼ੂਬ ਸੇਵਾ ਕੀਤੀ ਜਾ ਰਹੀ ਹੈ। ਉਸ ਨੂੰ ਹਰਾ ਚਾਰਾ, ਗੁੜ ਅਤੇ ਕੇਲੇ ਖਵਾਏ ਜਾ ਰਹੇ ਹਨ ਤਾਂ ਕਿ ਸਾਨ ਗੋਹੇ ਨਾਲ ਸੋਨਾ ਬਾਹਰ ਕੱਢ ਦੇਵੇ। ਦੀਵਾਲੀ ਦੇ ਦਿਨ ਚੱਲ ਰਹੇ ਹਨ ਪਰ ਅਸਲ ਦੀਵਾਲੀ ਇਹ ਸਾਲ ਮਨਾ ਰਿਹਾ ਹੈ। ਪੀੜਤ ਪਰਿਵਾਰ ਸਾਨ ਦੀ ਸੇਵਾ ਵਿੱਚ ਲੱਗਾ ਹੋਇਆ ਹੈ। ਇਹ ਪਰਿਵਾਰ ਕਿਸੇ ਪ੍ਰੋਗਰਾਮ ਤੇ ਗਿਆ ਸੀ। ਵਾਪਸ ਆ ਕੇ ਘਰ ਦੀ ਨੂੰਹ ਨੇ ਆਪਣੇ ਗਹਿਣੇ ਉਤਾਰ ਕੇ ਰਸੋਈ ਵਿੱਚ ਕਿਸੇ ਭਾਂਡੇ ਵਿੱਚ ਰੱਖ ਦਿੱਤੇ।ਇਹ ਭਾਂਡਾ ਕਿਸੇ ਤਰ੍ਹਾਂ ਸਬਜ਼ੀਆਂ ਦੇ ਛਿੱਲੜਾਂ ਵਿੱਚ ਡਿੱਗ ਗਿਆ ਅਤੇ ਇਹ ਛਿੱਲੜ ਪਰਿਵਾਰ ਦੇ ਕਿਸੇ ਮੈਂਬਰ ਨੇ ਆਵਾਰਾ ਗਊਆਂ ਦੇ ਖਾਣੇ ਲਈ ਬਾਹਰ ਗਲੀ ਵਿੱਚ ਰੱਖ ਦਿੱਤੇ। ਕੁਝ ਦੇਰ ਬਾਅਦ ਪਰਿਵਾਰ ਨੇ ਗਲੀ ਵਿੱਚ ਟਾਪਸ ਪਏ ਦੇਖੇ। ਉਹ ਹੈਰਾਨ ਹੋ ਗਏ ਕਿ ਇਹ ਟਾਪਸ ਇੱਥੇ ਕਿਵੇਂ ਆਏ, ਫੇਰ ਉਨ੍ਹਾਂ ਨੇ ਰਸੋਈ ਵਿੱਚ ਗਹਿਣੇ ਲੱਭੇ ਪਰ ਗਹਿਣੇ ਨਹੀਂ ਮਿਲੇ। ਜਦੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਲੱਗਾ ਕਿ ਇੱਕ ਸਾਨ ਛਿੱਲੜ ਖਾ ਰਿਹਾ ਸੀ। ਪਰਿਵਾਰ ਨੇ ਉਸ ਸਾਨ ਨੂੰ ਲੱਭ ਕੇ ਲਿਆਂਦਾ। ਡਾਕਟਰ ਨੇ ਸਲਾਹ ਦਿੱਤੀ ਕਿ ਕਿਸਾਨ ਨੂੰ ਗੁੜ, ਕੇਲੇ ਅਤੇ ਹਰਾ ਚਾਰਾ ਖੁਆਇਆ ਜਾਵੇਤਾਂ ਕਿ ਸਾਨ ਗੋਹੇ ਰਾਹੀਂ ਸੋਨਾ ਵੀ ਕੱਢ ਦੇਵੇ। ਹੁਣ ਪਰਿਵਾਰ 19 ਅਕਤੂਬਰ ਤੋਂ ਡਾਕਟਰ ਦੀ ਸਲਾਹ ਤੇ ਅਮਲ ਕਰਕੇ ਸਾਨ ਦੀ ਲਗਾਤਾਰ ਸੇਵਾ ਵਿਚ ਲੱਗਾ ਹੋਇਆ ਹੈ ਅਤੇ ਸਾਨ ਦਾ ਗੋਹਾ ਚੈੱਕ ਕਰ ਰਿਹਾ ਹੈ। ਸੋਨਾ ਆਪ੍ਰੇਸ਼ਨ ਨਾਲ ਵੀ ਕੱਢਿਆ ਜਾ ਸਕਦਾ ਹੈ ਪਰ ਪਰਿਵਾਰ ਨੂੰ ਇਹ ਮਨਜ਼ੂਰ ਨਹੀਂ ਹੈ। ਪਰਿਵਾਰ ਦੇ ਬਜ਼ੁਰਗ ਨੇ ਜਾਣਕਾਰੀ ਦਿੱਤੀ ਹੈ ਕਿ ਉਹ 19 ਅਕਤੂਬਰ ਤੋਂ ਸਾਨ ਦੀ ਸੇਵਾ ਕਰ ਰਹੇ ਹਨ। ਜੇਕਰ ਉਨ੍ਹਾਂ ਦਾ ਸਮਾਨ ਮਿਲ ਗਿਆ ਤਾਂ ਠੀਕ ਹੈ ਨਹੀਂ ਤਾਂ ਉਹ ਇਸ ਸਾਨ ਨੂੰ ਗਊਸ਼ਾਲਾ ਵਿੱਚ ਛੱਡ ਆਉਣਗੇ। ਉਹ ਸਾਨ ਨੂੰ ਖੁੱਲ੍ਹਾ ਨਹੀਂ ਛੱਡਣਗੇ। ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਸੋਨੇ ਦੇ ਲਾਲਚ ਵਿੱਚ ਕੋਈ ਵਿਅਕਤੀ ਉਸ ਦਾ ਨੁਕਸਾਨ ਨਾ ਕਰ ਦੇਵੇ।

Related Articles

Back to top button