News

ਜਾਣੋ ਕਿਉਂ ਏਅਰ ਇੰਡੀਆ ਨੇ ਆਪਣੇ ਜਹਾਜ਼ਾਂ ‘ਤੇ ‘ੴ ‘ ਲਿਖਿਆ

ਏਅਰ ਇੰਡੀਆ ਵੱਲੋਂ ਇਕ ਸ਼ਲਾਘਾਯੋਗ ਕਦਮ ਚੁੱਕਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਆਪਣੇ ਜਹਾਜ਼ਾਂ ਉੱਤੇ ‘ੴ ‘ ਦਾ ਚਿੰਨ੍ਹ ਲਿਖਿਆ ਜਾ ਰਿਹਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਕਈ ਸਪੈਸ਼ਲ ਉਡਾਨਾਂ ਵੀ ਸ਼ੁਰੂ ਕੀਤੀਆਂ ਹਨ। ਸਿੱਖ ਭਾਈਚਾਰੇ ਨੇ ਏਅਰ ਇੰਡੀਆ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਵਿਸ਼ਵ ਭਰ ਵਿੱਚ ਪਹਿਲੀ ਤੋਂ 12 ਨਵੰਬਰ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਗੁਰੂਆਂ ਦਾ ਸਤਿਕਾਰ ਕੀਤਾ ਜਾਂਦਾ ਹੈ ਉਹਨਾਂ ਦੀ ਜੋ ਦੇਣ ਹੈ ਉਸ ਕਰਕੇ ਉਹਨਾਂ ਨੂੰ ਏਨਾ ਸਤਿਕਾਰ ਮਿਲਦਾ ਹੈ ਇਸ ਲਈ ਉਹਨਾਂ ਦਾ ਸਤਿਕਾਰ ਵੀ ਕਰਨਾਂ ਬਣਦਾ ਹੈ ਕਿਉਂ ਕਿ ਉਹਨਾਂ ਦੀ ਦਿੱਤੀ ਸਿੱਖਿਆ ਸਾਡੇ ਲਈ ਬਹੁਤ ਹੀ ਜਿਆਦਾ ਮਹੱਤਵਪੂਰਨ ਹੈ ਅਤੇ ਉਹਨਾਂ ਦੀ ਸਿੱਖਿਆ ਅਤੇ ਉਹਨਾਂ ਦੇ ਵਿਚਾਰਾਂ ਨੂੰ ਆਉਣ ਵਾਲੀ ਪੀੜ੍ਹੀ ਲਈ ਸੰਦੇਸ ਇਹਨਾਂ ਕੰਮਾਂ ਨਾਲ ਹੀ ਜਾਵੇਗਾ ਜਿਵੇਂ ਕਿ ਏਅਰ ਇੰਡੀਆ ਨੇ ਜੋ ਇਹ ਫੈਸਲਾ ਕੀਤਾ ਹੈ ਉਹ ਦਰਸਾਉਂਦਾ ਹੈ ਕਿ ਸਾਡੇ ਦੇਸ਼ ਵਿੱਚ ਹਰ ਧਰਮ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ।

Related Articles

Back to top button