News

ਜਾਣੋ ਕਿਉਂ ਆਸਟ੍ਰੇਲੀਆ ਚ ਹੋ ਰਹੇ ਨੇ ਇਸ ਸਿੱਖ ਨੌਜਵਾਨ ਦੇ ਚਰਚੇ

ਆਸਟਰੇਲੀਆ ਦੇ ਮੈਲਬਰਨ ਵਿੱਚ ਇੱਕ ਪੰਜਾਬੀ ਸਿੱਖ ਨੇ ਅਜਿਹਾ ਕੰਮ ਕੀਤਾ ਹੈ। ਜਿਸ ਨਾਲ ਉਸ ਦੀ ਵਿਦੇਸ਼ ਦੀ ਧਰਤੀ ਤੋਂ ਵੀ ਪ੍ਰਸੰਸਾ ਕੀਤੀ ਜਾ ਰਹੀ ਹੈ। ਉਸ ਨੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਇਹ ਨੌਜਵਾਨ ਗੁਰਵਿੰਦਰ ਸਿੰਘ ਵਿਕਟੋਰੀਆ ਦੇ ਮਾਲਟਨ ਵਿੱਚ ਰਹਿ ਰਿਹਾ ਹੈ। ਉਸ ਦਾ ਪਰਿਵਾਰ ਵੀ ਉਸ ਦੇ ਨਾਲ ਹੀ ਰਹਿ ਰਿਹਾ ਹੈ। ਉਹ 2009 ਵਿੱਚ ਅੰਮ੍ਰਿਤਸਰ ਤੋਂ ਆਸਟ੍ਰੇਲੀਆ ਗਿਆ ਸੀ। ਉਹ ਉੱਥੇ ਉਭਰ ਚਲਾਉਣ ਦਾ ਕੰਮ ਕਰਦਾ ਹੈ। ਇੱਕ ਦਿਨ ਜਦੋਂ ਉਹ ਉਭਰ ਚਲਾ ਰਿਹਾ ਸੀ ਤਾਂ ਇੱਕ ਔਰਤ ਸਵਾਰੀ ਆਈ ਅਤੇ ਉਸ ਦੀ ਕਾਰ ਵਿੱਚ ਬੈਠ ਗਈ।ਇਹ ਔਰਤ ਕਿਸੇ ਤਰ੍ਹਾਂ ਆਪਣਾ ਪਰਸ ਗੁਰਵਿੰਦਰ ਸਿੰਘ ਦੀ ਕਾਰ ਵਿੱਚ ਹੀ ਭੁੱਲ ਗਈ ਹੋ ਸਕਦਾ ਹੈ। ਉਹ ਔਰਤ ਕਾਲੀ ਵਿੱਚ ਹੋਵੇ। ਜਿਸ ਕਰਕੇ ਉਸ ਨੂੰ ਆਪਣਾ ਪਰਸ ਚੁੱਕਣ ਦਾ ਮੈਂ ਤਿਆਰ ਨਹੀਂ ਰਿਹਾ। ਉਸ ਦੇ ਪਰਸ ਵਿੱਚ ਜਿੱਥੇ 10,000 ਡਾਲਰ ਦੀ ਨਕਦੀ ਸੀ। ਉੱਥੇ ਹੀ ਉਸ ਵਿੱਚ ਉਸ ਔਰਤ ਦੇ ਕੁਝ ਜ਼ਰੂਰੀ ਕਾਗਜ਼ ਪੱਤਰ ਵੀ ਸਨ। ਉਸ ਔਰਤ ਦੇ ਚਲੇ ਜਾਣ ਤੋਂ ਬਾਅਦ ਗੁਰਵਿੰਦਰ ਦੀ ਨਜ਼ਰ ਆਪਣੀ ਕਾਰ ਵਿੱਚ ਪਏ ਪਰਸ ਤੇ ਪਈ। ਜੋ ਉਹ ਔਰਤ ਭੁੱਲ ਗਈ ਸੀ। ਉਹ ਸਮਝ ਗਿਆ ਕਿ ਇਹ ਪਰਸ ਉਸੇ ਔਰਤ ਦਾ ਹੈ।ਗੁਰਵਿੰਦਰ ਸਿੰਘ ਨੇ ਮਹਿਲਾ ਦਾ ਐਡਰੈੱਸ ਪਤਾ ਕਰਨ ਲਈ ਉੱਭਰ ਦੇ ਡਿਸਪੈਚਰ ਸਿਸਟਮ ਦੀ ਮੱਦਦ ਲਈ ਅਤੇ ਔਰਤ ਦਾ ਐਡਰੈੱਸ ਪਤਾ ਕਰ ਲਿਆ। ਗੁਰਵਿੰਦਰ ਸਿੰਘ ਨੇ ਉਸ ਔਰਤ ਕੋਲ ਜਾ ਕੇ ਉਸ ਦੀ ਨਕਦੀ ਅਤੇ ਕਾਗਜ਼ਾਂ ਵਾਲਾ ਪਰਸ ਉਸ ਦੇ ਹਵਾਲੇ ਕਰ ਦਿੱਤਾ। ਇਸ ਨਾਲ ਉਸ ਮਹਿਲਾ ਨੂੰ ਖੁਸ਼ੀ ਮਿਲੀ। ਜਿਹੜੀ ਕਿ ਆਪਣੇ ਪਰਸ ਗੁੰਮ ਹੋ ਜਾਣ ਕਾਰਨ ਪ੍ਰੇਸ਼ਾਨ ਸੀ। ਗੁਰਵਿੰਦਰ ਦੀ ਇਮਾਨਦਾਰੀ ਲਈ ਹਰ ਕਿਸੇ ਨੇ ਉਸ ਦੀ ਪ੍ਰਸ਼ੰਸਾ ਕੀਤੀ ਹੈ ਪਰ ਉਸ ਦਾ ਕਹਿਣਾ ਹੈ ਕਿ ਉਸ ਨੇ ਕੋਈ ਅਜੀਬ ਕੰਮ ਨਹੀਂ ਕੀਤਾ। ਉਸ ਤੋਂ ਪਹਿਲਾਂ ਵੀ ਕਈ ਲੋਕਾਂ ਨੇ ਅਜਿਹਾ ਕੀਤਾ ਹੋਵੇਗਾ ਅਤੇ ਅੱਗੇ ਵੀ ਹੋਰ ਕਈ ਅਜਿਹੀ ਇਮਾਨਦਾਰੀ ਦਿਖਾਉਂਦੇ ਰਹਿਣਗੇ।

Related Articles

Back to top button