News

ਜਾਗੋ ਸੰਗਤ ਜੀ -ਸਿੱਖ ਕਿਸਨੂੰ ਪੂਜ ਰਹੇ- Sobha Singh or Guru Nanak Ji ??

ਮੂਰਤਿ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਪ੍ਰਕਰਣ ਅਨੁਸਾਰ ਵੱਖਰੇ-ਵੱਖਰੇ ਅਰਥ ਹਨ, ਜਿਵੇਂ ਬੁੱਤ, ਸਰੀਰ, ਅਕਾਰ, ਵਜ਼ੂਦ, ਸ਼ਕਲ, ਤਸਵੀਰ, ਨਮੂਨਾਂ ਅਤੇ ਹੋਂਦ। ਆਪਾਂ ਜਿਨ੍ਹਾਂ ਮੂਰਤਾਂ ਫੋਟੋਆਂ ਬਾਰੇ ਵਿਚਾਰ ਕਰ ਰਹੇ ਹਾਂ ਉਹ ਹਨ ਮਿੱਟੀ, ਪੱਥਰ, ਲਕੜੀ, ਕਪੜਾ, ਕਾਗਜ਼ ਅਤੇ ਅੱਜ ਕੱਲ੍ਹ ਪਲਾਸਟਿਕ ਆਦਿਕ ਦੀਆਂ ਬਣਾਈਆਂ ਮਨੋ ਕਲਪਿਤ ਫੋਟੋਆਂ-ਤਸਵੀਰਾਂ-ਮੂਰਤੀਆਂ ਜਿਨ੍ਹਾਂ ਦੀ ਪੂਜਾ ਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਯਾਦਾ ਵਿੱਚ ਭਰਵਾਂ ਖੰਡਨ ਕੀਤਾ ਗਿਆ ਹੈ-ਕਬੀਰ ਪਾਥਰ ਪੂਜਹਿ ਮੋਲ ਲੇ ਮਨਿ ਹਠੁ ਤੀਰਥ ਜਾਹਿ॥ ਦੇਖਾ ਦੇਖੀ ਸੁਵਾਂਗ ਧਰਿ ਭੂਲੇ ਭਟਕਾ ਖਾਹਿ॥ (1371) ਕਬੀਰ ਸਾਹਿਬ ਜੀ ਫੂਰਮਾਂਦੇ ਹਨ ਕਿ ਪੱਥਰ ਨੂੰ ਤਰਾਸ਼ ਕੇ ਮੂਰਤੀ ਬਣਾਈ ਜਾਂਦੀ ਹੈ ਅਤੇ ਮੂਰਤੀ ਘਾੜਾ ਉਸ ਦੇ ਸੀਨੇ ਤੇ ਪੈਰ ਵੀ ਰੱਖਦਾ ਹੈ ਜੇ ਇਹ ਮੂਰਤਿ ਵਾਕਿਆ ਹੀ ਸੱਚੀ ਹੈ ਤਾਂ ਘੜਨ ਵਾਲੇ ਨੂੰ ਕਿਉਂ ਨਹੀਂ ਖਾਂਦੀ ਅਤੇ ਜੋ ਸ਼ਰਧਾਲੂ ਮੂਰਤਿ ਨੂੰ ਕੁੱਝ ਪ੍ਰਸ਼ਾਦ ਭੋਜਨ ਅਰਪਨ ਕਰਦਾ ਹੈ ਤਾਂ ਉਹ ਵੀ ਪੁਜਾਰੀ ਹੀ ਖਾ ਜਾਂਦਾ ਹੈ ਤੇ ਮੂਰਤਿ ਦੇ ਮੂੰਹ ਤੇ ਸਵਾਹ ਮਲ ਦਿੰਦਾ ਹੈ ਕਿ ਕਿਤੇ ਮੂਰਤੀ ਉੱਪਰ ਕੀੜੀਆਂ ਨਾਂ ਚੜ੍ਹ ਜਾਣ-ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੇ ਛਾਤੀ ਪਾਉਂ॥ ਜੇ ਇਹੁ ਮੂਰਤਿ ਸਾਚੀ ਹੈ ਤਾਂ ਗੜ੍ਹਨਹਾਰੇ ਖਾਉ …. ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖਿ ਛਾਰੁ (479) ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਹਨ ਕਿ “ਅਕਾਲ ਮੂਰਤਿ” ਉਹ ਸਰੂਪ ਸਮੇਂ ਤੋਂ ਰਹਿਤ ਹੈ, Image result for nanak photoਉਸ ਦੀ ਮੂਰਤੀ ਜਾਂ ਫੋਟੋ ਬਣਾ ਕੇ ਕਿਸੇ ਵੀ ਧਰਮ ਅਸਥਾਂਨ ਵਿੱਚ ਸਥਾਪਤ ਹੀ ਨਹੀਂ ਕੀਤੀ ਜਾ ਸਕਦੀ-ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ (ਜਪੁਜੀ) ਗੁਰੂ ਦੀ ਮੂਰਤਿ ਭਾਵ ਸਰੂਪ ਦਾ ਤਾਂ ਮਨ ਆਤਮਾਂ ਵਿੱਚ ਹੀ ਧਿਆਂਨ ਧਰਿਆ ਜਾ ਸਕਦਾ ਹੈ ਉਹ ਅੱਖਾਂ ਦੇ ਵੇਖਣ ਦਾ ਵਿਸ਼ਾ ਨਹੀਂ-ਗੁਰ ਕੀ ਮੂਰਤਿ ਮਨਿ ਮਹਿ ਧਿਆਨੁ॥ ਗੁਰ ਕੈ ਸਬਦਿ ਮੰਤਰਿ ਮਨਿ ਮਾਨੁ॥ (864) ਹੱਥ ਨਾਲ ਘੜ ਕੇ, ਕਾਗਜ਼ ਉੱਪਰ ਚਿੱਤ੍ਰਕਾਰੀ ਕਰਕੇ ਜਾਂ ਅੱਜ ਦੇ ਅਧੁਨਿਕ ਕੈਮਰਿਆਂ ਰਾਹੀਂ ਬਣਾਈਆਂ ਗਈਆਂ ਮੂਰਤਾਂ ਨਾਂ ਕੁਛ ਖਾਂਦੀਆਂ ਪੀਂਦੀਆਂ ਜਾਂ ਬੋਲਦੀਆਂ ਹਨ-ਨ ਕਿਛੁ ਬੋਲੈ ਨ ਕਿਛੁ ਦੇਇ॥ ਫੋਕਟ ਕਰਮ ਨਿਹਫਲ ਹੈ ਸੇਵਿ (1160) ਹਿੰਦੂ ਲੋਕ ਆਪੂੰ ਬਣਾਈਆਂ ਮੂਰਤਾਂ ਵਿੱਚ ਹੀ ਨਾਮ ਦਾ ਵਾਸਾ ਸਮਝੀ ਬੈਠੇ ਹਨ। ਇਸੇ ਕਰਕੇ ਮੰਦਰਾਂ ਵਿੱਚ ਮੂਰਤਾਂ ਹੀ ਭਗਵਾਨ ਦਾ ਰੂਪ ਸਮਝ ਕੇ ਪੂਜੀਆਂ ਜਾਂਦੀਆਂ ਹਨ-ਹਿੰਦੂ ਮੂਰਤਿ ਨਾਮ ਨਿਵਾਸੀ (1349) ਹਿੰਦੂ ਮੂਲੋਂ ਹੀ ਕੁਰਾਹੇ ਪਏ ਹੋਏ ਨਾਰਦ ਦੇ ਮੱਗਰ ਲੱਗ ਕੇ ਮੂਰਤੀ ਪੂਜਾ ਕਰੀ ਜਾ ਰਹੇ ਹਨ-ਹਿੰਦੂ ਮੂਲੇ ਭੂਲੇ ਅਖੁਟੀ ਜਾਹੀ॥ ਨਾਰਦਿ ਕਹਿਆ ਸੇ ਪੂਜਿ ਕਰਾਹੀ॥ ਅੰਧੇ ਗੂੰਗੇ ਅੰਧੁ ਅੰਧਾਰੁ॥ ਪਾਥਰੁ ਲੇ ਪੂਜਹਿ ਮੁਗਧੁ ਗਾਵਾਰੁ॥ (556)

Related Articles

Back to top button