Punjab

ਜਵਾਨ ਧੀ ਨੂੰ ਸੰਗਲਾਂ ਨਾਲ ਬੰਨਣ ਲਈ ਮਜਬੂਰ ਇਹ ਮਾਂ ਬਾਪ | Surkhab TV

ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਘਰਿਆਲਾ ਵਿਖੇ ਗਰੀਬ ਪਰਿਵਾਰ ਰੱਬ ਦੀ ਕਰੋਪੀ ਦਾ ਸ਼ਿਕਾਰ ਬਣਿਆ ਹੋਇਆ ਹੈ। ਗ਼ਰੀਬੀ ਕਾਰਣ ਉਸ ਪਰਿਵਾਰ ਦੀ ਜਵਾਨ ਧੀ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ। ਇਸ ਸਬੰਧੀ ਮੁਸ਼ਕਿਲ ਉਜਾਗਰ ਕਰਦਿਆਂ ਪੀੜਤ ਲੜਕੀ ਵੀਰਪਾਲ ਕੌਰ ਉਮਰ 19 ਸਾਲ ਦੇ ਪਿਤਾ ਦੇਸ਼ਾਂ ਸਿੰਘ ਨੇ ਦੱਸਿਆ ਕਿ ਉਸ ਨੇ ਬੜੇ ਹੀ ਰੀਝਾਂ ਤੇ ਚਾਵਾਂ ਨਾਲ ਤਿੰਨ ਸਾਲ ਪਹਿਲਾਂ ਆਪਣੀ ਧੀ ਵੀਰਪਾਲ ਕੌਰ ਦਾ ਵਿਆਹ ਅੰਮ੍ਰਿਤਸਰ ਵਿਖੇ ਕੀਤਾ ਸੀ ਪਰ ਵਿਆਹ ਦੇ ਦੋ ਮਹੀਨੇ ਬਾਅਦ ਹੀ ਉਸ ਦੀ ਧੀ ਤੇ ਮੰਦਬੁੱਧੀ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਉਸ ਦੇ ਸਹੁਰਾ ਪਰਿਵਾਰ ਉਸ ਨੂੰ ਸਾਡੇ ਘਰ ਛੱਡ ਗਿਆ। ਹੁਣ ਇਸ ਦੀ ਸਾਂਭ-ਸੰਭਾਲ ਕਰਨ ਲਈ ਸਾਨੂੰ ਸੰਗਲਾ ਨਾਲ ਬੰਨ ਕੇ ਰਾਖੀ ਕਰਨੀ ਪੈ ਰਹੀ ਹੈ। ਅਸੀਂ ਮਾਂ ਬਾਪ ਹਾਂ ਕਦੀ ਕਦਾਈਂ ਜਦੋਂ ਆਪਣੀ ਲੜਕੀ ਦੇ ਸੰਗਲ ਖੋਲਦੇ ਹਾਂ ਤਾ ਉਹ ਭੱਜ ਜਾਂਦੀ ਹੈ ਫਿਰ ਇਸ ਨੂੰ ਲੱਭ ਕੇ ਲਿਆਉਣਾ ਪੈਦਾ ਹੈ। ਪੀੜਤ ਲੜਕੀ ਦੀ ਮਾਂ ਰਾਣੀ ਕੌਰ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਤੇ ਇੱਕ ਲੜਕੀ ਹੈ ਇਸ ਪੀੜਤ ਲੜਕੀ ਦੇ ਇਲਾਜ ਵਾਸਤੇ ਅਸੀਂ ਦਰਦਰ ਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਹੋਏ ਪਏ ਹਾਂ। ਮੇਰੇ ਪਤੀ ਰਿਕਸ਼ਾ ਚਾਲਕ ਹੈ ਤੇ ਰਿਕਸਾ ਚਲਾ ਘਰ ਦਾ ਗੁਜ਼ਾਰਾ ਹੀ ਬਣੀ ਮੁਸ਼ਕਿਲ ਨਾਲ ਹੁੰਦਾ ਹੈ ਉਪਰੋ ਅਸੀਂ ਇਸ ਲੜਕੀ ਦੇ ਦਵਾਈ ਦੇ ਬੋਝ ਧੱਲੇ ਦੱਬੇ ਪਏ ਹਾਂ।ਇਹ ਲੜਕੀ ਕਈ ਵਾਰ ਤਾਂ ਉਹ ਰੋਟੀ ਖਾ ਲੈਂਦੀ ਹੈ ਪਰ ਕਈ ਵਾਰ ਤਾਂ ਉਹ ਕਈ ਕਈ ਦਿਨ ਭੁੱਖੀ ਰਹਿੰਦੀ ਹੈ। ਪੀੜਤ ਲੜਕੀ ਦੇ ਵਾਰਸਾਂ ਨੇ ਸਰਕਾਰ, ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਮੰਦਬੁੱਧੀ ਦਾ ਸ਼ਿਕਾਰ ਹੋਈ ਲੜਕੀ ਦੇ ਇਲਾਜ ਵਾਸਤੇ ਮਦਦ ਕੀਤੀ ਜਾਵੇ। ਸੋ ਸਰਕਾਰ ਜਾਂ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਪਰਿਵਾਰ ਦੀ ਜਰੂਰ ਮਦਦ ਕਰਨੀ ਚਾਹੀਦੀ ਹੈ।

Related Articles

Back to top button