Punjab

ਜਲੰਧਰ ਵਿੱਚ ਇਸ ਜਗ੍ਹਾ ‘ਤੇ ਖੁੱਲਿਆ ਵੱਖਰਾ ਮੋਦੀਖਾਨਾ, ਕੱਪੜੇ, TV, ਫਰਿਜ ਅਤੇ ਕੂਲਰ ਖਰੀਦੋ ਸਿਰਫ 13 ਰੁਪਏ ਵਿੱਚ

ਮਹਿੰਗਾਈ ਦੇ ਇਸ ਦੌਰ ਵਿਚ ਹਰ ਕੋਈ ਇਹ ਚਾਹੁੰਦਾ ਹੈ ਕਿ ਸਰਕਾਰਾਂ ਮਹਿੰਗਾਈ ਨੂੰ ਘੱਟ ਕਰਨ ਲਈ ਕੁਝ ਉਪਰਾਲੇ ਕਰਨ। ਪਰ ਸਰਕਾਰਾਂ ਇਸ ਮਾਮਲੇ ਤੇ ਕੋਈ ਕੰਮ ਨਹੀਂ ਕਰ ਰਹੀਆਂ। ਹਾਲਾਂਕਿ ਕਈ ਲੋਕਾਂ ਅਤੇ ਸੰਸਥਾਵਾਂ ਵੱਲੋਂ ਮਹਿੰਗਾਈ ਨੂੰ ਘੱਟ ਕਰਨ ਦੇ ਅਤੇ ਮਹਿੰਗੀਆਂ ਚੀਜਾਂ ਨੂੰ ਸਸਤੀਆਂ ਕੀਮਤਾਂ ਉੱਤੇ ਦੇਣ ਦੇ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਜਾ ਸਕੇ।ਇਸਦੇ ਤਹਿਤ ਹੀ ਲੁਧਿਆਣਾ ਵਿੱਚ ਗੁਰੂਨਾਨਕ ਮੋਦੀਖਾਨਾ ਖੋਲਿਆ ਗਿਆ ਸੀ। ਜਿਸ ਵਿੱਚ ਬਹੁਤ ਘੱਟ ਕੇਮਤਾਂ ਵਿਚ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਲੋਕ ਹੈਰਾਨ ਹੋ ਗਏ ਸਨ ਕਿ ਦਵਾਈਆਂ ਇਨੀਆਂ ਸਸਤੀਆਂ ਵੀ ਮਿਲ ਸਕਦੀਆਂ ਹਨ। ਇਸਤੋਂ ਬਾਅਦ ਪੰਜਾਬ100+ Clothing Pictures [HQ] | Download Free Images on Unsplash ਵਿੱਚ ਬਾਕੀ ਜਿਲ੍ਹਿਆਂ ਵਿੱਚ ਵੀ ਇਸ ਤਰਾਂ ਦੇ ਮੋਦੀਖਾਨੇ ਖੁੱਲ੍ਹ ਰਹੇ ਹਨ।ਪਰ ਅੱਜ ਅਸੀਂ ਤੁਹਾਨੂੰ ਇੱਕ ਵੱਖਰਾ ਮੋਦੀਖਾਨਾ ਦਿਖਾਵਾਂਗੇ। ਅੱਜ ਤੱਕ ਤੁਸੀਂ ਦਵਾਈਆਂ ਜਾਂ ਫਿਰ ਕੱਪੜਿਆਂ ਦੇ ਮੋਦੀਖਾਨੇ ਬਾਰੇ ਸੁਣਿਆ ਹੋਵੇਗਾ। ਜਲੰਧਰ ਵਿੱਚ ਖੋਲ੍ਹੇ ਗਏ ਇਸ ਵੱਖਰੇ ਮੋਦੀਖਾਨੇ ਵਿੱਚ ਹਰ ਤਰਾਂ ਦੇ ਕੱਪੜੇ, ਫਰਿੱਜ, ਕੂਲਰ ਅਤੇ TV ਵਗੈਰਾ ਸਭ ਕੁਝ ਸਿਰਫ 13 ਰੁਪਏ ਦਾ ਮਿਲਦਾ ਹੈ। ਇਸ ਤੋਂ ਬਿਨਾ ਹੋਰ ਵੀ ਬਹੁਤ ਤਰਾਂ ਦਾ ਸਾਮਾਨ ਤੁਸੀਂ ਇਥੋਂ ਸਿਰਫ 13 ਰੁਪਏ ਦੀ ਕੀਮਤ ਵਿੱਚ ਖਰੀਦ ਸਕਦੇ ਹੋ।ਨਾਲ ਹੀ ਹਰ ਤਰਾਂ ਦਾ ਕਰਿਆਨੇ ਦਾ ਸਮਾਨ ਵੀ ਮਿਲਦਾ ਹੈ। ਇਨ੍ਹਾਂ ਗੁਰਸਿਖਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗਰੀਬ ਲੋਕਾਂ ਦੀ ਸੇਵਾ ਲਈ ਇਹ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ ਅਤੇ ਉਹ ਇਸ ਮੋਦੀਖਾਨੇ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਵੱਡਾ ਕਰਨਾ ਚਾਹੁੰਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….

Related Articles

Back to top button