News

ਜਲਿਆਂਵਾਲਾ ਬਾਗ਼ ਕਤਲਿਆਮ ਲਈ UK ਦੇ ਸਭ ਤੋਂ ਵੱਡੇ ਧਾਰਮਿਕ ਆਗੂ ਨੇ ਮੰਗੀ ਮੁਆਫੀ | Justin Welby

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਅੰਗਰੇਜ਼ ਦੁਨੀਆਂ ‘ਤੇ ਚੜ੍ਹ ਕੇ ਆਏ ਤਾਂ ਉਨ੍ਹਾਂ ਆਪਣੇ ਆਪ ਨੂੰ ਯਕੀਨ ਕਰਵਾਇਆ। ਯਕੀਨ ਇਹ ਸੀ ਕਿ ਉਹ ਦੁਨੀਆਂ ਦੀ ਸੱਭ ਤੋਂ ਸੁਧਰੀ ਨਸਲ ਹਨ ਅਤੇ ਕਰਿਸਚੈਨਿਟੀ ਦੇ ਰੂਪ ਵਿੱਚ ਉਨ੍ਹਾਂ ਕੋਲ ਸੱਭ ਤੋਂ ਸ਼ਾਨਦਾਰ ਵਿਚਾਰ ਹੈ। ਅਤੇ ਇਹ ਵਿਚਾਰ ਸਾਰੀ ਦੁਨੀਆਂ ਵਿੱਚ ਫੈਲਣਾ ਜ਼ਰੂਰੀ ਏ। ਭਾਵੇਂ ਇਸ ਵਾਸਤੇ ਧੱਕਾ ਕਰਨਾ ਪਵੇ ਅਤੇ ਉਨ੍ਹਾਂ ਧੱਕਾ ਕੀਤਾ ਵੀ। ਜਲ੍ਹਿਆਂਵਾਲਾ ਬਾਗ਼ ਵਿੱਚ ਬਰਤਾਨੀਆ ਦਾ ਸੱਭ ਤੋਂ ਵੱਡਾ ਧਾਰਮਿਕ ਆਗੂ ਜਸਟਿਨ ਵੈਲਬੀ ਆਇਆ। ਵੈਲਬੀ ਨੇ ਜਲ੍ਹਿਆਂਵਾਲਾ ਬਾਗ਼ ‘ਚ ਮੈਮੋਰੀਅਲ ਸਾਹਮਣੇ ਡੰਡੌਤ ਕੀਤੀ ਅਤੇ ਕਿਹਾ, “ਮੈਂ ਇਕ ਧਾਰਮਿਕ ਆਗੂ ਵਜੋਂ ਕਹਿੰਦਾ ਹਾਂ ਕਿ ਜੋ ਵੀ ਇਥੇ ਹੋਇਆ, ਮੈਂ ਉਸ ਲੲੀ ਸ਼ਰਮਿੰਦਾ ਹਾਂ ਅਤੇ ਮਾਫੀ ਮੰਗਦਾ ਹਾਂ।” ਸਾਫ ਹੈ ਕਿ ਵੈਲਬੀ ਦੀ ਮਾਫ਼ੀ ਦੇ ਸਿਆਸੀ ਅਰਥ ਨੇ। ਨਹੀਂ ਤਾਂ ਉਹ ਇਕ ਧਾਰਮਿਕ ਆਗੂ ਵਜੋਂ ਕਤਲੇਆਮ ਦੀ ਨਿੰਦਿਆ ਕਰਦੇ, ਅਫਸੋਸ ਕਰਦੇ, ਦੁੱਖ ਪ੍ਰਗਟਾਉਂਦੇ ।Image result for jalian wala bag ਪਰ ਮਾਫੀ ਮੰਗਣ ਦਾ ਮਤਲਬ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਗਲਤੀ ‘ਚ ਸ਼ਾਮਲ ਸਮਝਦੇ ਹੋ। ਉਨ੍ਹਾਂ ਕਿਹਾ ਕਿ ਮੈਂ ਸ਼ਰਮਿੰਦਾ ਹਾਂ ਅਤੇ ਮਾਫੀ ਮੰਗਦਾ ਹਾਂ। ਬੇਸ਼ੱਕ ਉਨ੍ਹਾਂ ਨੂੰ ਮਾਫ਼ੀ ਮੰਗਣ ਵੇਲੇ ਇਸ ਗੱਲ ਦਾ ਅਹਿਸਾਸ ਰਿਹਾ ਹੋਵੇਗਾ ਕਿ ਉਸ ਸਮੇਂ ਬਰਤਾਨੀਆ ਦੀ ਸਰਕਾਰ ਚਰਚ ਤੋਂ ਸੇਧ ਲੈ ਰਹੀ ਸੀ ਅਤੇ ਇਹ ਸੇਧ ਕਤਲੇਆਮ ਨੂੰ ਰੋਕ ਨਹੀਂ ਸਕੀ। ਇਸੇ ਕਰਕੇ ਇਸ ਗੱਲ ‘ਤੇ ਚਰਚਾ ਬਣਦੀ ਹੈ ਕਿ ਕੀ ਚਰਚ ਨੇ ਕਤਲੇਆਮ ‘ਚ ਆਪਣੀ ਜ਼ਿਮੇਵਾਰੀ ਕਬੂਲ ਕਰ ਲੲੀ ਏ ? ਵੈਲਬੀ ਦੇ ਸ਼ਬਦਾਂ ਦੇ ਅਰਥ ਤਾਂ ਇਹੀ ਨੇ। ਬਰਤਾਨੀਆਂ ਦੇ ਸਾਬਕਾ ਪ੍ਰਧਾਨ ਮੰਤਰੀ ਤੋਂ ਲ਼ੈ ਕੇ ਕੲੀ ਪਾਰਲੀਮੈਂਟ ਮੈਂਬਰ ਇਸ ਤਰ੍ਹਾਂ ਦੀ ਮੁਆਫੀ ਦੀ ਗੱਲ ਕਰ ਚੁੱਕੇ ਨੇ। ਪਰ ਬਰਤਾਨੀਆਂ ਦੀ ਸਰਕਾਰ ਨੇ ਹਾਲੇ ਅਜਿਹੀ ਕੋਈ ਮਾਫੀ ਨਹੀਂ ਮੰਗੀ। ਵੈਲਬੀ ਦੀ ਮਾਫ਼ੀ ਤੋਂ ਬਾਅਦ ਇਹ ਸੰਭਾਵਨਾ ਬਣੀ ਹੈ ਕਿ ਹੁਣ ਸਰਕਾਰ ਦੀ ਮਾਫ਼ੀ ਵੀ ਆ ਸਕਦੀ ਏ। ਕਿਉਂ ਕਿ ਬਰਤਾਨੀਆ ‘ਚ ਸਰਕਾਰ ਚਰਚ ਦੇ ਡੰਡੇ ਹੇਠ ਚੱਲਦੀ ਐ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਧਰਮ ਹੀ ਕਤਲੇਆਮ ਵਾਸਤੇ ਜ਼ਿੰਮੇਵਾਰ ਏ। ਇਸ ਬਾਰੇ ਅਤੇ ਅਜਿਹੀਆਂ ਮਾਫੀਆਂ ਦਾ ਸਿਆਸੀ ਮਤਲਬ ਕੀ ਏ..

Related Articles

Back to top button