Sikh News
ਜਲਦ ਹੀ ਅੰਮ੍ਰਿਤ ਛਕੇਗਾ ਗਾਇਕ Jazzy B | ਭਰ ਦਿੱਤੀ ਹਾਮੀ | Surkhab TV

ਇਹਨਾਂ ਦਿਨਾਂ ਵਿਚ ਖਾਲਿਸਤਾਨ ਦਾ ਮੁੱਦਾ ਸੋਸ਼ਲ ਮੀਡੀਆ ਤੇ ਚਰਚਾ ਵਿਚ ਹੈ। ਘੱਲੂਘਾਰੇ ਦਿਹਾੜੇ ਮੌਕੇ 6 ਜੂਨ ਨੂੰ ਜਥੇਦਾਰ ਅਕਾਲ ਤਖ਼ਤ ਵਲੋਂ ਦਿੱਤਾ ਖਾਲਿਸਤਾਨ ਵਾਲਾ ਬਿਆਨ,ਉਸਤੋਂ ਬਾਅਦ ਸਿਆਸੀ ਚਰਚਾ,ਉਸ ਬਿਆਨ ਦੀ ਹਮਾਇਤ ਤੇ ਵਿਰੋਧ ਲਗਾਤਾਰ ਜਾਰੀ ਹੈ। ਅਜਿਹੇ ਵਿਚ ਇੱਕ ਵੱਡਾ ਨਾਮ ਸਾਹਮਣੇ ਆਇਆ ਹੈ ਜਸਵਿੰਦਰ ਸਿੰਘ ਬੈਂਸ ਉਰਫ ਗਾਇਕ Jazzy B ਦਾ ਜਿਸਨੇ 6 ਜੂਨ ਵਾਲੇ ਦਿਨ ਹੀ ਆਪਣਾ ਗੀਤ ‘ਪੁੱਤ ਸਰਦਾਰਾਂ ਦੇ’ ਰਲੀਜ ਕੀਤਾ ਹੈ ਜਿਸਨੂੰ BygBird ਨੇ Music ਦਿੱਤਾ ਹੈ। ਇਸ ਗੀਤ ਦੇ ਹਿੱਟ ਹੋਣ ਮਗਰੋਂ Channel Punjabi ਨਾਲ ਇੱਕ ਇੰਟਰਵਿਊ ਵਿਚ Jazzy B ਨੇ ਖੁੱਲ ਕੇ ਖਾਲਿਸਤਾਨ ਦੀ ਹਮਾਇਤ ਕਰਕੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਇਸਦੇ ਨਾਲ ਹੀ Jazzy ਨੇ ਜਲਦ ਹੀ ਅੰਮ੍ਰਿਤ ਛਕਣ ਦੀ ਵੀ ਹਾਮੀ ਭਰੀ ਹੈ। ਕਿਵੇਂ Jazzy B ਨੇ ਖਾਲਿਸਤਾਨ ਦੀ ਖੁੱਲਕੇ ਹਮਾਇਤ ਕੀਤੀ ਤੇ ਕੀ ਆਪਣੇ ਗੀਤ ਬਾਰੇ ਜਾਣਕਾਰੀ ਦਿੱਤੀ,Channel Punjabi ਤੋਂ ਧੰਨਵਾਦ ਸਹਿਤ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।