Punjab

ਜਰਾ ਬਚਕੇ ਮੋੜ ਤੋਂ….ਜ਼ਹਿਰੀਲੇ ਪ੍ਰਸ਼ਾਦ ਨਾਲ ਪਿੰਡਾਂ ਵਿਚ ਪਈਆਂ ਭਾਜੜਾਂ !! Pind Moose

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਮਾਨਸਾ ਦੇ ਮੂਸਾ ਸਮੇਤ ਕਈ ਪਿੰਡਾਂ ‘ਚ ਡਾਕ ਰਾਹੀਂ ਲੋਕਾਂ ਦੇ ਘਰਾਂ ਵਿੱਚ ਮਖਾਣਿਆਂ, ਖਿੱਲਾਂ, ਪਤਾਸਿਆਂ ਦੇ ਪ੍ਰਸ਼ਾਦ ਦੀਆਂ ਥੈਲੀਆਂ ਪਹੁੰਚ ਰਹੀਆਂ ਨੇ। ਥੈਲੀਆਂ ‘ਤੇ ‘ਹਰ ਕਾ ਦਾਸ, ਸਭ ਕਾ ਦਾਸ’ ਲਿਖਿਆ ਹੋਇਆ। ਪਿੰਡ ਵਿੱਚ 15-16 ਘਰਾਂ ਵਿੱਚ ਡਾਕੀਏ ਦੁਆਰਾ ਲਿਫਾਫੇ ਪਹੁੰਚਾਏ ਗਏ ਹਨ। ਇਹ ਲਿਫ਼ਾਫ਼ੇ ਕਿਸ ਨੇ ਭੇਜੇ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਤਾ ਲੱਗਾ ਹੈ ਕਿ ਇਨ੍ਹਾਂ ਲਿਫ਼ਾਫ਼ਿਆਂ ਵਿੱਚ ਪ੍ਰਸ਼ਾਦ ਦੇ ਤੌਰ ਤੇ ਕਾਜੂ ਬਦਾਮ ਅਤੇ ਦਾਖਾ ਆਦਿ ਸੁੱਕੇ ਮੇਵੇ ਪਾਏ ਹੋਏ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਲਿਫਾਫੇ ਵਿੱਚ ਮਿਲੀ ਸਮੱਗਰੀ ਵਿੱਚ ਸਪਰੇਅ ਮਿਲੀ ਹੋ ਸਕਦੀ ਹੈ। Image result for kaju meveਕਿਉਂਕਿ ਇਸ ਪ੍ਰਸ਼ਾਦ ਨੂੰ ਖਾਣ ਨਾਲ ਕਈ ਜਣੇ ਬਿਮਾਰ ਹੋ ਚੁੱਕੇ ਹਨ। ਇਸ ਲਈ ਇਨ੍ਹਾਂ ਵਿਅਕਤੀਆਂ ਨੇ ਹੋਰ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਿਸ ਕਿਸੇ ਨੂੰ ਵੀ ਇਹ ਲਿਫਾਫਾ ਮਿਲੇ ਤਾਂ ਇਸ ਵਿੱਚੋਂ ਕੱਢ ਕੇ ਪ੍ਰਸਾਦ ਨਾ ਖਾਧਾ ਜਾਵੇ। ਇਸ ਨਾਲ ਨੁਕਸਾਨ ਹੋ ਸਕਦਾ ਹੈ। ਹੈਰਾਨਗੀ ਹੈ ਕਿ ਇਹ ਸਭ ਥੈਲੀਆਂ ਡਾਕ ਰਾਹੀਂ ਆ ਰਹੀਆਂ ਹਨ ਤੇ ਜਿਨਾਂ ਤੇ ਸਰਕਾਰੀ ਟਿਕਟਾਂ ਵੀ ਲੱਗੀਆਂ ਹੋਈਆਂ ਹਨ। ਪਿੰਡ ਦੇ ਬੰਦਿਆਂ ਦੇ ਅਸਲ ਨਾਮ ਦੇ ਨਾਲ ਨਾਲ ਕੱਚੇ ਨਾਮ ਵੀ ਚਿੱਠੀ ਤੇ ਲਿਖਕੇ ਹੋਏ ਹਨ।Image result for kaju meve
ਇਸ ਸਬੰਧੀ ਅਸੀਂ ਸਭ ਨੂੰ ਕਹਾਂਗੇ ਕਿ ਇਸ ਬਾਰੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਕਿ ਜਦ ਪ੍ਰਸ਼ਾਦ ਮੰਗਵਾਇਆ ਹੀ ਨਹੀਂ ਤਾਂ ਉਹਨਾਂ ਦੇ ਪਤੇ ‘ਤੇ ਕਿਵੇਂ ਪਹੁੰਚ ਰਿਹਾ?ਆਪਣੇ ਟੱਬਰ, ਦੋਸਤਾਂ-ਮਿੱਤਰਾਂ ਤੇ ਸਕੇ ਸਬੰਧੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕਰੋ। ਪ੍ਰਸ਼ਾਦ ਜ਼ਿੰਦਗੀ ਦਾ ਅਖੀਰ ਨਾ ਬਣ ਜਾਵੇ। ਸਰਕਾਰ ਤੇ ਪ੍ਰਸ਼ਾਸ਼ਨ ਨੂੰ ਵੀ ਇਸ ਮਾਮਲੇ ਤੇ ਛਾਣਬੀਣ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।

Related Articles

Back to top button