News

ਜਮੈਟੋ ਵਾਲੇ ਨੇ ਲਾਇਆ ਪੰਜਾਬ ਪੁਲਿਸ ਨਾਲ ਮੱਥਾ , ਵਰਦੀ ਉਤਾਰ ਕੇ ਲੜਨ ਲਈ ਵੀ ਲਲਕਾਰਿਆ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਜ਼ੋਮੈਟੋ ਕੰਪਨੀ ਦਾ ਮੁਲਾਜ਼ਮ ਨੌਜਵਾਨ ਇੱਕ ਪੁਲਿਸ ਮੁਲਾਜ਼ਮ ਨਾਲ ਬਹਿਸ ਦੇ ਹੋਏ ਉਸ ਤੇ ਗਾਲੀ ਗਲੋਚ ਕਰਨ ਦੇ ਦੋਸ਼ ਲਗਾ ਰਿਹਾ ਹੈ। ਉਹ ਪੁਲਿਸ ਮੁਲਾਜ਼ਮ ਨੂੰ ਇਹ ਵੀ ਕਹਿ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਤੋਂ ਉਹ ਨਹੀਂ ਡਰਦਾ। ਜੇਕਰ ਵਰਦੀ ਪੁਲਸ ਮੁਲਾਜ਼ਮ ਦੀ ਮਜਬੂਰੀ ਹੈ ਤਾਂ ਉਹ ਵਰਦੀ ਉਤਾਰ ਕੇ ਆ ਜਾਵੇ। ਉਸ ਦਾ ਦੋਸ਼ ਹੈ ਕਿ ਪੁਲਸ ਮੁਲਾਜ਼ਮ ਨੇ ਉਸ ਨੂੰ ਗਾਲ ਕੱਢੀ ਹੈ।ਜਦ ਕਿ ਪੁਲੀਸ ਮੁਲਾਜ਼ਮ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਈ ਗਾਲ ਨਹੀਂ ਕੱਢੀ। ਉਨ੍ਹਾਂ ਨੇ ਇਸ ਨੌਜਵਾਨ ਨੂੰ ਨਾਕੇ ਤੇ ਰੋਕਿਆ ਸੀ ਪਰ ਇਸ ਨੇ ਰੁਕਣ ਦੀ ਬਜਾਏ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਵਰਦੀ ਨੂੰ ਹੱਥ ਪਾਇਆ। ਜਿਸ ਕਰਕੇ ਵਰਦੀ ਦੇ ਬਟਨ ਟੁੱਟ ਗਏ। ਇਹ ਵੀਡੀਓ ਜਲੰਧਰ ਦੀ ਦੱਸੀ ਜਾਂਦੀ ਹੈ। ਇਸ ਵੀਡੀਓ ਵਿੱਚ ਨਜ਼ਰ ਆ ਰਿਹਾ ਨੌਜਵਾਨ ਦੋਸ਼ ਲਗਾ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਨੇ ਸ਼ਰੇਆਮ ਉਸ ਨੂੰ ਗਾਲ੍ਹ ਕੱਢੀ ਹੈ। ਨੌਜਵਾਨ ਬਹੁਤ ਗੁੱਸੇ ਵਿੱਚ ਹੈ। ਉਹ ਪੁਲਿਸ ਵਾਲੇ ਨੂੰ ਇਹ ਕਹਿੰਦਾ ਵੀ ਨਜ਼ਰ ਆ ਰਿਹਾ ਹੈ ਕਿ ਜੇਕਰ ਉਨ੍ਹਾਂ ਦੀ ਵਰਦੀ ਉਸ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਦੀ ਹੈ ਤਾਂ ਉਹ ਵਰਦੀ ਵੀ ਉਤਾਰ ਦੇਣ। ਉਹ ਪੁਲਿਸ ਵਾਲੇ ਨੂੰ ਵਾਰ ਵਾਰ ਪੁੱਛ ਰਿਹਾ ਹੈ ਕਿ ਤੂੰ ਮੈਨੂੰ ਗਾਲ ਕਿਉਂ ਕੱਢੀ ਹੈ। ਜ਼ੋਮੈਟੋ ਵਾਲਾ ਨੌਜਵਾਨ ਗੁੱਸੇ ਵਿੱਚ ਆਪੇ ਤੋਂ ਬਾਹਰ ਹੋਇਆ ਪਿਆ ਹੈ। ਉਸ ਦਾ ਕਹਿਣਾ ਹੈ ਕਿ ਨਾਜਾਇਜ਼ ਪਰਚਾ ਕਰੋ।ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਾਕੇ ਤੇ ਇਸ ਲੜਕੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਰੁਕਣ ਦੀ ਬਜਾਏ ਅੱਗੇ ਲੰਘ ਗਿਆ। ਰੋਕਣ ਤੇ ਹਸਨ ਨੇ ਉਨ੍ਹਾਂ ਨਾਲ ਹੱਥੋਂ ਪਾਈ ਕੀਤੀ। ਉਸ ਨੇ ਉਨ੍ਹਾਂ ਦੀ ਵਰਦੀ ਫੜਕੇ ਖਿੱਚੀ। ਜਿਸ ਕਰਕੇ ਉਨ੍ਹਾਂ ਦੀ ਕਮੀਜ਼ ਦੇ ਬਟਨ ਟੁੱਟ ਗਏ ਅਤੇ ਵਰਦੀ ਨੁਕਸਾਨੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਵੀ ਇਸ ਨੌਜਵਾਨ ਦੀ ਹਰਕਤ ਦੀ ਵੀਡੀਓ ਕਲਿੱਪ ਹੈ। ਉਨ੍ਹਾਂ ਨੇ ਨੌਜਵਾਨ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਨੌਜਵਾਨ ਨੂੰ ਗਾਲ ਕੱਢੇ ਜਾਣ ਤੋਂ ਸਾਫ਼ ਇਨਕਾਰ ਕੀਤਾ ਹੈ।

Related Articles

Back to top button