News

ਜਦ 11 ਕੁੜੀਆਂ ਨੂੰ ਨਾਂਹ ਕਰਨ ਤੋਂ ਬਾਅਦ 12 ਵੀ ਕੁੜੀ ਪਸੰਦ ਕਰਨ ਗਿਆ ਮੁੰਡਾ ਪਰ

ਬਾਰ੍ਹਵੀਂ ਕੁੜੀ ਬੇਟਾ ਪੇਂਡੂ ਬੈਂਕ ਦੀ ਇਕ ਬਰਾਂਚ ਵਿਚ ਮੈਨੇਜਰ ਸੀ, ਸ਼ਹਿਰ ਦੀ ਇਕ ਵਧੀਆ ਜਿਹੀ ਕਾਲੋਨੀ ਵਿਚ ਬਹੁਤ ਸੁੰਦਰ ਮਕਾਨ ਸੀ, ਜਾਇਦਾਦ ਵੀ ਕਾਫ਼ੀ ਸੀ, ਪਿਤਾ ਚਾਹੁੰਦੇ ਸਨ ਕਿ ਬੇਟਾ ਛੇਤੀ ਨਾਲ ਵਿਆਹ ਕਰ ਲਵੇ, ਤਾਂ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰਨ ਦੇ ਬਾਅਦ ਆਰਾਮ ਨਾਲ ਜ਼ਿੰਦਗੀ ਜੀ ਸਕਣ, ਪਰ ਬੇਟੇ ਨੂੰ ਕੋਈ ਲੜਕੀ ਪਸੰਦ ਹੀ ਨਹੀਂ ਸੀ ਆ ਰਹੀ, ਹਰੇਕ ਲੜਕੀ ਵਿਚ ਉਹ ਕੋਈ ਨਾ ਕੋਈ ਕਮੀ ਕੱਢ ਹੀ ਦਿੰਦਾ, ਅੱਜ ਵੀ ਪਿਤਾ ਪੁੱਤਰ ਦੋਵੇਂ ਇਕ ਲੜਕੀ ਦੇਖਣ ਕਿਤੇ ਗਏ ਹੋਏ ਸਨImage result for punjabi marriage ਫੋਟੋ ਅਤੇ ਬਾਇਓਡਾਟਾ ਦੇਖ ਕੇ ਹੀ ਉਹ ਲੜਕੀ ਦੇ ਘਰ ਜਾਣ ਨੂੰ ਤਿਆਰ ਹੋਇਆ ਸੀ, ਲੜਕੀ ਨੂੰ ਦੇਖਣ ਅਤੇ ਉਸ ਨਾਲ ਗੱਲ ਕਰਨ ਦੇ ਬਾਅਦ ਉਸ ਨੇ ਪਿਤਾ ਦੇ ਕੰਨ ਵਿਚ ਕਿਹਾ ਕਿ ਉਸ ਨੂੰ ਲੜਕੀ ਪਸੰਦ ਹੈ,ਉਸ ਦੀ ਸਹਿਮਤੀ ‘ਤੇ ਪਿਤਾ ਬੇਹੱਦ ਖੁਸ਼ ਹੋਏ, ਉਨ੍ਹਾਂ ਦੇ ਸਾਹਮਣੇ ਲੜਕੀ ਅਤੇ ਉਸ ਦੇ ਮਾਂ-ਬਾਪ ਬੈਠੇ ਹੋਏ ਸਨ, ਮੁੰਡੇ ਦੇ ਪਿਤਾ ਨੇ ਖੁਸ਼ੀ ਨਾਲ ਛਲਕਦੀ ਆਵਾਜ਼ ਵਿਚ ਕਿਹਾ, ‘ਬੇਟੀ ਤੂੰ ਬਾਰ੍ਹਵੀਂ ਲੜਕੀ ਏ, ਜਿਸ ਨੂੰ ਅੱਜ ਦੇਖਣ ਦੇ ਬਾਅਦ ਮੇਰੇ ਲੜਕੇ ਨੇ ਆਪਣੀ ਸਹਿਮਤੀ ਜਤਾਈ ਹੈ, ਮੈਂ ਤੈਨੂੰ ਵਧਾਈ ਦਿੰਦਾ ਹਾਂ, ਤੂੰ ਬੜੀ ਭਾਗਾਂ ਵਾਲੀ ਹੈ, ਮੇਰਾ ਮਨ ਤਾਂ ਅੱਜ ਵੀ ਇਸ ਸ਼ੰਕਾ ਨਾਲ ਘਬਰਾ ਰਿਹਾ ਸੀ ਕਿ ਕਿਤੇ ਇਹ ਅੱਜ ਵੀ ਨਾਂਹ ਨਾ ਕਰ ਦੇਵੇ ‘ਪਹਿਲੀਆਂ ਗਿਆਰਾਂ ਲੜਕੀਆਂ ਵਿਚ ਤੁਹਾਡੇ ਬੇਟੇ ਨੇ ਕਿਹੜੀ-ਕਿਹੜੀ ਕਮੀ ਦੇਖੀ ਸੀ ਅੰਕਲ ਜੀ..?’Image result for punjabi marriage ਅਚਾਨਕ ਲੜਕੀ ਨੇ ਲੜਕੇ ਦੇ ਪਿਤਾ ਤੋਂ ਪੁੱਛਿਆ ਸੀ, ਕ ਕ ਕਮੀ ਤਾਂ ਕੋਈ ਖ਼ਾਸ ਨਹੀਂ ਸੀ ਦੱਸੀ, ਇਸ ਨੇ ਬੇਟੀ ਬਸ ਉਂਜ ਹੀ ਲੜਕਿਆਂ ਦਾ ਸੁਭਾਅ ਹੁੰਦਾ ਹੈਨਾ ਬੇਟੀ, ਮੇਰੇ ਬੇਟੇ ਦੇ ਕੋਲ ਅੱਜ ਦੇ ਜ਼ਮਾਨੇ ਦੇ ਲਿਹਾਜ਼ ਨਾਲ ਸਾਰਾ ਕੁਝ ਹੈ… ਕੋਠੀ, ਕਾਰ ਅਤੇ ਇਕ ਵਧੀਆ ਨੌਕਰੀ, ਪਰ ਤੈਨੂੰ ਦੇਖ ਕੇ ਨਾਂਹ ਕਹਿਣ ਦੀ ਇਹ ਹਿੰਮਤ ਨਹੀਂ ਕਰ ਸਕਿਆ, ਮੁੰਡੇ ਦੇ ਪਿਤਾ ਨੇ ਸ਼ੁਰੂਆਤੀ ਹਕਲਾਹਟ ‘ਵਿਚ ਜਵਾਬ ਦਿੱਤਾ | ‘ਪਰ ਅੰਕਲ ਜੀ, ਇਹੋ ਜਿਹੀ ਹਿੰਮਤ ਮੈਂ ਕਰ ਰਹੀ ਹਾਂ, ਮੈਨੂੰ ਤੁਹਾਡਾ ਬੇਟਾ ਪਸੰਦ ਨਹੀਂ ਹੈ,’ ਐਨਾ ਕਹਿ ਕੇ ਲੜਕੀ ਆਪਣੀ ਥਾਂ ਤੋਂ ਉੱਠ ਕੇ ਖੜ੍ਹੀ ਹੋ ਗਈ, ਉਸ ਦੇ ਮਾਤਾ-ਪਿਤਾ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ, ਮੁੰਡੇ ਦੇ ਪਿਤਾ ਦੇ ਲਈ ਇਹ ਬਹੁਤ ਵੱਡਾ ਝਟਕਾ ਸੀ, ਜਿਸ ਦੀ ਵਜ੍ਹਾ ਨਾਲ ਉਸ ਦੀ ਹਕਲਾਹਟ ਵਧ ਗਈ ਸੀ, ‘Image result for punjabi marriageਇਹੋ ਜਿਹਾ ਕੀ ਕੀ ਹੋ ਗਿਆ ਬੇਟੀ, ਤੇ. ਤੇ ਤੇਰੀ ਸਹਿਮਤੀ ਨਾਲ ਹੀ ਤਾਂ ਅਸੀਂ ਲੋਕ ਤੈਨੂੰ ਦੇਖਣ ਆਏ ਸੀ ਬੇਟੀ ‘ਅੰਕਲ ਜੀ, ਜਿਹੜਾ ਇਨਸਾਨ ਪਹਿਲਾਂ ਹੀ ਗਿਆਰਾਂ ਲੜਕੀਆਂ ਵਿਚ ਕੋਈ ਨਾ ਕੋਈ ਕਮੀ ਦੱਸ ਕੇ ‘ਨਾਂਹ’ ਕਰ ਚੁੱਕਾ ਹੈ, ਉਸ ਦਾ ਕੀ ਭਰੋਸਾ, ਕੱਲ੍ਹ ਵਿਆਹ ਦੇ ਬਾਅਦ ਮੇਰੇ ਵਿਚ ਵੀ ਕੋਈ ਕਮੀ ਕੱਢ ਕੇ ਘਰ ਤੋਂ ਬਾਹਰ ਦਾ ਰਾਹ ਦਿਖਾ ਦੇਵੇ’, ਕਦੀ ਸੋਚਿਆ ਓਹਨਾ ਦੇ ਦਿਲ ਤੇ ਕੀ ਬੀਤਦੀ ਹੋਏਗੀ..ਅਗਰ ਏਦਾਂ ਹੀ ਕੋਈ ਤੁਹਾਡੀ ਧੀ ਨੂੰ ਦੇਖ ਕੇ ਛੱਡ ਜਾਵੇ..ਤੁਸੀ ਸਹਿ ਲਓਗੇ..ਲੜਕੀ ਨੇ ਉੱਤਰ ਦਿੱਤਾ ਅਤੇ ਸਿਰ ਉੱਚਾ ਕਰਕੇ ਘਰ ਦੇ ਅੰਦਰ ਚਲੀ ਗਈ | ਏਨਾ ਸੁਣ ਕੇ ਲੜਕਾ ਤੇ ਉਸਦਾ ਪਿਓ ਸ਼ਰਮਸਾਰ ਹੋ ਕੇ ਓਥੋਂ ਚਲੇ ਗਏ ਈਸੋ ਦੋਸਤੋ ਅਕਸਰ ਕਈ ਵਾਰ ਏਦਾਂ ਹੀ ਹੁੰਦਾ ਹੈ ਸਾਡੇ ਸਮਾਜ ਵਿਚ ਪਤਾ ਨੀ ਕਿੰਨੀਆਂ ਕੁ ਕੁੜੀਆਂ ਨੂੰ ਦੇਖ ਕੇ ਰਿਸ਼ਤੇ ਤੋਂ ਨਾਂਹ ਕਰ ਦਿੰਦੇ ਹਨ..ਪਰ ਉਹ ਇਹ ਨੀ ਸੋਚਦੇ ਰਿਸ਼ਤੇ ਤੋਂ ਨਾ ਕਰਨ ਨਾਲ ਕਿਸੇ ਦੀ ਧੀ ਦੇ ਦਿਲ ਤੇ ਕੀ ਬੀਤਦੀ ਹੋਏਗੀ. ਇਹੋ ਜਿਹੀ ਸੋਚ ਰੱਖ ਕੇ ਕਿਸੇ ਦੀ ਧੀ ਨੂੰ ਦੇਖਣ ਨਾ ਜਾਓ..ਸੋ ਇਹੋ ਜਿਹੀ ਛੋਟੀ ਸੋਚ ਤੋਂ ਗੁਰੇਜ਼ ਰੱਖਣਾ ਚਾਹੀਦਾ ਹੈ,ਕਿਉਂਕ ਅੱਜ ਕਲ ਕੁੜੀਆਂ ਕਿਸੇ ਵੀ ਖੇਤਰ ਵਿਚ ਮੁੰਡਿਆਂ ਤੋਂ ਘੱਟ ਨਹੀਂ ਹਨ, ਸੋ ਇਸ ਲਈ ਕੁੜੀਆਂ ਨੂੰ ਸਤਿਕਾਰ ਦਿਓ ਜੀ…

Related Articles

Back to top button