Sikh News

ਜਦੋਂ Mumbai ਵਿੱਚ ਪਿਆ ‘Bhindranwale’ ਨੂੰ ਘੇਰਾ | Bhindranwale in Mumbai

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਦੋਂ ਬੰਬੇ ਗਏ ਸਨ ਤਾਂ ਉਸ ਸਮੇਂ ਸਰਕਾਰ ਨੇ ਉਹਨਾਂ ਨੂੰ ਓਥੇ ਹੀ ਖਤਮ ਕਰਨ ਦੀ ਵਿਓਂਤਬੰਦੀ ਕੀਤੀ ਸੀ ਤੇ ਇਸਦੇ ਲਈ ਉਹਨਾਂ ਨੂੰ ਘੇਰਾ ਪਾਇਆ ਗਿਆ ਸੀ। ਪਰ ਕਿਵੇਂ ਸੰਤ ਜੀ ਓਥੋਂ ਨਿਕਲੇ ਉਸ ਬਾਰੇ ਖੁਦ ਸੰਤ ਜਰਨੈਲ ਸਿੰਘ ਕੋਲੋਂ ਸਰਵਣ ਕਰੋ।ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਨਮ ਸਮੇਂ ਜਰਨੈਲ ਸਿੰਘ ਬਰਾੜ (2 ਜੂਨ 1947 – 6 ਜੂਨ 1984)ਦਮਦਮੀ ਟਕਸਾਲ , ਇੱਕ ਸਿੱਖ ਧਾਰਮਿਕ ਦਲ, ਦੇ ਆਗੂ ਸਨ। ਉਹਨਾਂ ਨੇ ਆਨੰਦਪੁਰ ਮਤੇ ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀImage result for ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ। ਉਹਨਾਂ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ।
ਅਗਸਤ 1982 ਵਿੱਚ ਭਿੰਡਰਾਂਵਾਲੇ ਅਤੇ ਅਕਾਲੀ ਦਲ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ। ਇਸ ਦਾ ਉਦੇਸ਼ ਆਨੰਦਪੁਰ ਮਤੇ ਵਿੱਚ ਵਿਚਾਰੇ ਗਏ ਉਦੇਸ਼ਾਂ ਨੂੰ ਪਾਉਣਾ ਸੀ। ਬਹੁਤ ਸਾਰੇ ਲੋਕਾਂ ਨੇ ਇਸ ਲਹਿਰ ਵਿੱਚ ਹਿੱਸਾ ਲਿਆ ਕਿਉਂਕਿ ਉਹ ਸਿੰਚਾਈ ਦੇ ਪਾਣੀ ਵਿੱਚੋਂ ਵੱਡਾ ਹਿੱਸਾ ਅਤੇ ਚੰਡੀਗੜ੍ਹ ਵਾਪਸ ਪੰਜਾਬ ਕੋਲ ਲੈਣਾ ਚਾਹੁੰਦੇ ਸਨ।

Related Articles

Back to top button