News

ਜਦੋਂ Delhi ਦੀਆਂ ਸੜਕਾਂ ਤੇ ਲੱਗੇ ਖਾਲਿਸਤਾਨੀ ਨਾਹਰੇ | ਝੂਲੇ ਕੇਸਰੀ ਨਿਸ਼ਾਨ ਸਾਹਿਬ

ਕਸ਼ਮੀਰ ਅੰਦਰ ਧਾਰਾ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਦੇ ਵਿਰੋਧ ਵਿੱਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ ਅਤੇ ਯੂਨਾਈਟਿਡ ਅਕਾਲੀ ਦਲ ਵਲੋਂ ਦਿੱਲੀ ਵਿਖੇ ਰੋਸ ਮਾਰਚ ਅਤੇ ਜੰਤਰ ਮੰਤਰ ਤੇ ਰੈਲੀ ਕਰਨ ਤੋਂ ਦਿੱਲੀ ਪੁਲਿਸ ਨੇ ਰੋਕ ਦਿੱਤਾ ਪਰ ਫਿਰ ਵੀ ਇਹਨਾਂ ਜਥੇਬੰਦੀਆਂ ਵਲੋਂ ਰੋਸ ਮਾਰਚ ਕੱਢਿਆ ਗਿਆ,ਜਿਸ ਵਿਚ ਕਸ਼ਮੀਰੀ ਲੋਕਾਂ ਦੇ ਨਾਲ ਨਾਲ ਦੱਖਣ ਦੇ ਰਾਜਾਂ ਤੋਂ ਆਏ ਲੋਕ ਵੀ ਸ਼ਾਮਿਲ ਹੋਏ। ਇਸ ਮੌਕੇ ਐਸ ਐਫ ਐਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੰਨੂ ਪ੍ਰੀਆ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋਈ ਤੇ ਮਾਨ ਦਲ,ਦਲ ਖਾਲਸਾ ਸਮੇਤ ਕਈ ਸਿੱਖ ਪਾਰਟੀਆਂ ਦੇ ਆਗੂ ਸ਼ਾਮਿਲ ਹੋਏ। ਖਾਸ ਗੱਲ ਇਹ ਰਹੀ ਕਿ ਦਿੱਲੀ ਦੀਆਂ ਸੜਕਾਂ ਤੇ ਜਿਥੇ ਸਿੰਘਾਂ ਨੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਲਗਾਏ ਓਥੇ ਹੀ ਬਾਕੀ ਰਾਜਾਂ ਤੋਂ ਆਏ ਲੋਕਾਂ ਨੇ ਵੀ ਖਾਲਿਸਤਾਨ ਦੇ ਨਾਹਰੇ ਲਗਾਏ।

Related Articles

Back to top button