Sikh News

ਜਦੋਂ ਸੰਤ ਭਿੰਡਰਾਂਵਾਲਿਆਂ ਨੂੰ Guru Nanak Dev Ji ਦੇ ਦਰਸ਼ਨ ਹੋਏ | ਸੱਚੀ ਘਟਨਾ ਜੋ ਕਿਸੇ ਨੂੰ ਨਹੀਂ ਪਤਾ

ਸੰਤ ਭਿੰਡਰਾਂਵਾਲਿਆਂ ਦੇ ਨਾਮ ਤੋਂ ਹਰ ਕੋਈ ਵਾਕਿਫ ਹੈ। ਉਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਮਿਲਿਆ ਹੋਇਆ ਹੈ। ਜਦੋਂ ਭਾਰਤੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਤਾਂ ਸੰਤ ਜੀ ਦੀ ਰਹਿਨੁਮਾਈ ਹੇਠ ਮੁੱਠੀ ਭਰ ਸਿੰਘਾਂ ਨੇ ਭਾਰਤੀ ਫੌਜ ਦਾ ਡਟਕੇ ਟਾਕਰਾ ਕਰਦਿਆਂ ਇਤਿਹਾਸ ਸਿਰਜਿਆ ਤੇ ਚਮਕੌਰ ਦੀ ਜੰਗ ਦੇ ਇਤਿਹਾਸ ਨੂੰ ਦੁਹਰਾਇਆ। ਦਮਦਮੀ ਟਕਸਾਲ ਵਿਚ ਹੀ ਵਿਦਿਆਰਥੀ ਰਹੇ ਗਿਆਨੀ ਠਾਕੁਰ ਸਿੰਘ ਵਲੋਂ ਸੁਣਾਈ ਇੱਕ ਸੱਚ ਘਟਨਾ ਜਿਸ ਵਿਚ ਉਹ ਦਸਦੇ ਹਨ ਕਿ ਕਿਵੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇImage result for bhindranwale ਦਰਸ਼ਨ ਹੋਏ।ਹੋ ਸਕਦਾ ਬਹੁਤੇ ਲੋਕ ਖਾਸ ਕਰਕੇ ਸਾਡੇ ਮਿਸ਼ਨਰੀ ਵੀਰ ਇਸਨੂੰ ਝੂਠ ਮੰਨਣ ਪਰ ਰੂਹਾਨੀਅਤ ਦਾ ਰੁਤਬਾ ਪ੍ਰਾਪਤ ਮਹਾਪੁਰਸ਼ ਹੀ ਅਜਿਹੀ ਅਵਸਥਾ ਨੂੰ ਪ੍ਰਾਪਤ ਕਰਦੇ ਹਨ ਜਿਥੇ ਤੱਕ ਆਮ ਮਨੁੱਖ ਦੀ ਪਹੁੰਚ ਨਹੀਂ ਹੁੰਦੀ। ਜਿਵੇਂ ਗਿਆਨੀ ਸੰਤ ਸਿੰਘ ਮਸਕੀਨ ਦੇ ਕਹਿਣ ਵਾਂਗ ਕਿ ਜਿਸਦਾ ਭਾਂਡਾ ਜਿਨਾਂ ਕੁ ਹੈ ਉਸਨੂੰ ਉਹਨਾਂ ਹੀ ਮਿਲੇਗਾ,ਜਿਸ ਵਿਦਵਾਨ ਦੀ ਜਿੰਨੀ ਕੁ ਅਵਸਥਾ ਹੈ,ਉਹ ਓਥੇ ਤੱਕ ਹੀ ਸੋਚ ਸਕਦਾ ਹੈ। ਜਿਥੇ ਤਰਕ ਖਤਮ ਹੁੰਦਾ ਓਥੇ ਗੁਰੂ ਤੇ ਭਰੋਸਾ ਸ਼ੁਰੂ ਹੁੰਦਾ। ਰੂਹਾਨੀਅਤ ਤੱਕ ਹਰ ਕਿਸੇ ਦੀ ਪਹੁੰਚ ਨਹੀਂ ਹੋ ਸਕਦੀ।

Related Articles

Back to top button