Sikh News

ਜਦੋਂ ਭਿੰਡਰਾਂਵਾਲਿਆਂ ਨੇ ਛੁਡਵਾਈ ਇੱਕ Professor ਦੀ ਸ਼ਰਾਬ ਦੀ ਆਦਤ

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਨਾਮ ਸਾਰੀ ਕੌਮ ਵਿੱਚ ਉੱਘਾ ਹੈ ਪਰ ਅਫਸੋਸ ਕਿ ਉਨ੍ਹਾਂ ਦੀ ਚਲਾਈ ਹੋਈ ਲਹਿਰ ਅਤੇ ਉੱਚੇ ਸੁੱਚੇ ਜੀਵਨ ਬਾਰੇ ਲੋਕ ਜਾਂ ਤਾਂ ਘੱਟ ਜਾਣਦੇ ਹਨ ਜਾਂ ਫਿਰ ਅਧੂਰਾ ਜਾਣਦੇ ਹਨ। ਜਦੋਂ ਸਰਕਾਰ ਨੇ ਸਿੱਖੀ ਨੂੰ ਖਤਮ ਕਰਨ ਦੀ ਠਾਣ ਲਈ ਅਤੇ ਸਿੱਖਾਂ ਨੂੰ ਕਿਤੋਂ ਵੀ ਇਨਸਾਫ ਨਾ ਮਿਲਿਆ ਤਾਂ ਉਸ ਵਕਤ ਸੰਤ ਜਰਨੈਲ ਸਿੰਘ ਜੀ ਨੇ ਹੀ ਸਿੱਖਾਂ ਦੀ ਬਾਂਹ ਫੜੀ ਅਤੇ ਸਿੱਖਾਂ ਨੂੰ ਮਾਨਸਿਕ ਅਤੇ ਆਤਮਕ ਪੱਖੋਂ ਬਲਵਾਨ ਕਰਕੇ ਜ਼ੁਲਮ ਵਿਰੁੱਧ ਅਵਾਜ ਚੁੱਕਣ ਲਈ ਪ੍ਰੇਰਿਆ। ਸੰਤ ਜਰਨੈਲ ਸਿੰਘ ਜੀ ਦੀ ਨਿਡਰਤਾ, ਬਹਾਦਰੀ ਅਤੇ ਸੱਚੀ ਰਹਿਣੀ ਬਹਿਣੀ ਸਦਕਾ ਹਰ ਕੋਈ ਉਨ੍ਹਾਂ ਵੱਲ ਖਿੱਚਿਆ ਜਾਂਦਾ ਸੀ। ਅਜਿਹੀ ਇੱਕ ਘਟਨਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਵਿਚ ਸੰਤ ਜੀ ਨੇ ਇੱਕ ਪ੍ਰੋਫੈਸਰ ਦੀ ਸ਼ਰਾਬ ਛਡਵਾਈ।
Image result for bhindranwale
ਹਿੰਦੂ ਲੇਖ A.R.Darshi ਆਪਣੀ ਕਿਤਾਬ ‘ਜਾਂਬਾਜ ਰਾਖਾ’ ਵਿਚ ਲਿਖਦਾ ਹੈ ਕਿ ਸੰਤ ਜਰਨੈਲ ਸਿੰਘ ਇਕ ਨਿਪੁੰਨ ਅਤੇ ਜਮਾਂਦਰੂ ਨੇਤਾ ਸੀ। ਉਸ ਕੋਲ ਮਹਾਨ ਦੂਰ ਦ੍ਰਿਸ਼ਟੀ ਅਤੇ ਅਗੰਮੀ ਸੂਝ ਸੀ। ਉਹ ਅਜਿੱਤ ਹੌਂਸਲੇ, ਸੂਰਮਗਤੀ ਅਤੇ ਰੂਹਾਨੀ ਦਾ ਪ੍ਰਤੀਕ ਸੀ। ਉਸ ਨੂੰ ਕਿਸੇ ਪੈਗੰਬਰ ਜਾਂ ਮਸੀਹੇ ਤੋਂ ਥੋੜ੍ਹੇ ਹੀ ਫਰਕ ਨਾਲ ਦੇਖਿਆ ਜਾ ਸਕਦਾ ਹੈ। ਇਹ ਉਸ ਦੀ ਆਕਰਸ਼ਕ ਸ਼ਖਸੀਅਤ ਦਾ ਹੀ ਕਮਾਲ ਸੀ ਕਿ ਉਹ ਸੂਰਜ ਵਾਂਗ ਚੜ੍ਹਿਆ ਅਤੇ ਕੁਝ ਹੀ ਸਾਲਾਂ ਅੰਦਰ ਉਸਨੇ ਬਾਕੀ ਸਾਰੇ ਅਕਾਲੀ ਨੇਤਾਵਾਂ ਨੂੰ ਗ੍ਰਹਿਣ ਲਾ ਦਿੱਤਾ। ਅਜਹਿਾ ਨੇਤਾ ਕਦੀ ਕਿਤੇ ਪੈਦਾ ਹੁੰਦਾ ਹੈ। ਸੰਤ ਜਰਨੈਲ ਸਿੰਘ ਸਿੱਖ ਇਤਿਹਾਸ ਦੇ ਪੰਨਿਆਂ ਵਿਚ ਸੂਰਜ ਵਾਂਗ ਚਮਕਦਾ ਰਹੇਗਾ।

Related Articles

Back to top button