Sikh News

ਜਦੋਂ ਜੰਗ ਦੀ ਵਜ੍ਹਾ ਬਣੀ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਘੋੜੀ ‘ਲੈਲਾ’ | Laila | Surkhab TV

ਲਾਹੌਰ ਉਦੋਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੀ ਰਾਜਧਾਨੀ ਸੀ। 19 ਸਾਲ ਦੀ ਉਮਰ ਵਿੱਚ ਜੁਲਾਈ, 1799 ਵਿੱਚ ਲਾਹੌਰ ‘ਤੇ ਕਬਜ਼ਾ ਕਰਨ ਦੇ ਬਾਅਦ ਆਪਣੇ ਨਾਮ ‘ਰਣਜੀਤ’ ਯਾਨੀ ‘ਜੰਗ ਦੇ ਮੈਦਾਨ ਵਿੱਚ ਜਿੱਤ’ ਦੀ ਲਾਜ ਰੱਖਦੇ ਹੋਏ ਗੁੱਜਰਾਂਵਾਲਾ ਦਾ ਇਹ ਸਿੱਖ ਜੱਟ ਯੋਧਾ ਅੰਮ੍ਰਿਤਸਰ, ਮੁਲਤਾਨ, ਦਿੱਲੀ, ਲੱਦਾਖ ਅਤੇ ਪੇਸ਼ਾਵਰ ਤੱਕ ਆਪਣੇ ਸਾਮਰਾਜ ਨੂੰ ਫੈਲਾ ਚੁੱਕਿਆ ਸੀ।
40 ਸਾਲ ਤੱਕ ਪੰਜਾਬ ‘ਤੇ ਸ਼ਾਸਨ ਕਰਨ ਵਾਲੇ ਰਣਜੀਤ ਸਿੰਘ ਪੈਰ ਜ਼ਮੀਨ ‘ਤੇ ਰੱਖਣ ਦੀ ਬਜਾਏ ਘੋੜਸਵਾਰੀ ਕਰਨਾ ਜ਼ਿਆਦਾ ਪਸੰਦ ਕਰਦੇ ਸਨ।
ਉਨ੍ਹਾਂ ਦੇ ਸ਼ਾਹੀ ਤਬੇਲੇ ਵਿੱਚ 12 ਹਜ਼ਾਰ ਘੋੜੇ ਸਨ ਅਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਵਿੱਚੋਂ ਕੋਈ ਵੀ 20 ਹਜ਼ਾਰ ਰੁਪਇਆਂ ਤੋਂ ਘੱਟ ਕੀਮਤ ਵਿੱਚ ਨਹੀਂ ਖਰੀਦਿਆ ਗਿਆ ਸੀ। ਉਨ੍ਹਾਂ ਵਿੱਚੋਂ ਇੱਕ ਹਜ਼ਾਰ ਘੋੜੇ ਸਿਰਫ਼ ਮਹਾਰਾਜਾ ਲਈ ਸਨ।ਮਹਾਰਾਜਾ ਰਣਜੀਤ ਸਿੰਘ ਦੀ ਉਹ ਪਸੰਦੀਦਾ ਘੋੜੀ ਜਿਸ ਨੂੰ ਹਾਸਲ ਕਰਨ ਲਈ ਜੰਗ ਤੇ ਖੂਨ ਖ਼ਰਾਬਾ  ਹੋਇਆ - BBC News ਪੰਜਾਬੀਉਹ ਬਿਨਾਂ ਥੱਕੇ ਘੋੜ ਸਵਾਰੀ ਕਰ ਸਕਦੇ ਸਨ। ਜੇਕਰ ਕੋਈ ਸਮੱਸਿਆ ਹੁੰਦੀ ਜਾਂ ਗੁੱਸਾ ਹੁੰਦੇ ਤਾਂ ਆਪਣੇ ਆਪ ਨੂੰ ਕੰਟਰੋਲ ਵਿੱਚ ਰੱਖਣ ਲਈ ਘੋੜ ਸਵਾਰੀ ਕਰਦੇ।ਦੋ ਘੋੜੇ ਹਮੇਸ਼ਾ ਉਨ੍ਹਾਂ ਦੀ ਸਵਾਰੀ ਲਈ ਤਿਆਰ ਹੁੰਦੇ ਸਨ ਅਤੇ ਘੋੜੇ ਦੀ ਪਿੱਠ ‘ਤੇ ਬੈਠਣ ‘ਤੇ ਉਨ੍ਹਾਂ ਦਾ ਦਿਮਾਗ਼ ਖ਼ੂਬ ਚੱਲਦਾ।ਮਹਿਮਾਨਾਂ ਨਾਲ ਘੋੜਿਆਂ ਦੇ ਵਿਸ਼ੇ ‘ਤੇ ਹੀ ਗੱਲ ਕਰਨਾ ਪਸੰਦ ਸੀ ਅਤੇ ਉਨ੍ਹਾਂ ਦੇ ਦੋਸਤ ਜਾਣਦੇ ਸਨ ਕਿ ਚੰਗੀ ਨਸਲ ਦਾ ਘੋੜਾ ਰਣਜੀਤ ਸਿੰਘ ਦੀ ਕਮਜ਼ੋਰੀ ਹੈ।ਇਹੀ ਵਜ੍ਹਾ ਹੈ ਕਿ ਅੰਗਰੇਜ਼ ਬਾਦਸ਼ਾਹ ਨੇ ਜਿੱਥੇ ਉਨ੍ਹਾਂ ਨੂੰ ਸਕੌਟਿਸ਼ ਘੋੜੇ ਤੋਹਫ਼ੇ ਵਿੱਚ ਦਿੱਤੇ ਤਾਂ ਹੈਦਰਾਬਾਦ ਦੇ ਨਿਜ਼ਾਮ ਨੇ ਵੱਡੀ ਸੰਖਿਆ ਵਿੱਚ ਅਰਬੀ ਨਸਲ ਦੇ ਘੋੜੇ ਭੇਜੇ ਸਨ।

Related Articles

Back to top button