Sikh News

ਜਦੋਂ ਇਕੱਲੇ ਸਿੰਘ ਨੇ ਕੁੱਟੇ 15 ਨਿਰੰਕਾਰੀ | Bhai Surinder Singh Sodhi | Dhadi Kadiana

ਅਜੋਕਾ ਸਿੱਖ ਸੰਘਰਸ਼ ਜੋ ਕਿ 1978 ਦੇ ਨਿਰੰਕਾਰੀ ਕਾਂਡ ਮਗਰੋਂ ਸ਼ੁਰੂ ਹੋਇਆ। ਇਸੇ ਸਮੇਂ ਦੌਰਾਨ ਇੱਕ ਘਟਨਾ ਹੁਸ਼ਿਆਰਪੁਰ ਦੇ ਕਸਬੇ ਬੁੱਲੋਵਾਲ ਵਿਚ ਵਾਪਰੀ ਜਦੋਂ ਇਥੋਂ ਲਾਗਲੇ ਪਿੰਡ ਕੋਟਲੀ ਬਾਵਾ ਦਾਸ ਦੇ ਭਾਈ ਸੁਰਿੰਦਰ ਸਿੰਘ ਸੋਢੀ ਨੇ ਇਕੱਲੇ ਨੇ ਹੀ 15 ਨਿਰੰਕਾਰੀਆਂ ਨੂੰ ਜਿਮੀਦਾਰਾਂ ਦੇ ਤੂੜੀ ਵਾਲੇ ਸੰਦ ਤੰਗਲੀ ਨਾਲ ਕੁਟਾਪਾ ਚਾੜਿਆ। ਇਹ ਨਿਰੰਕਾਰੀ ਸਮਰਥਕ ਓਥੇ ਖੜੇ ਕੁਝ ਸਿੰਘਾਂ ਨੂੰ ਟਿੱਚਰਾਂ ਕਰ ਰਹੇ ਸੀ ਤੇ ਨਾਲ ਹੀ ਉਹਨਾਂ ਨੇ ਸਿੱਖ ਧਰਮ ਬਾਰੇ ਕੁਝ ਅਪਸ਼ਬਦ ਬੋਲੇ ਜੋ ਕਿ ਓਥੋਂ ਲੰਘ ਰਹੇ ਭਾਈ ਸੁਰਿੰਦਰ ਸਿੰਘ ਸੋਢੀ ਦੇ ਕੰਨੀ ਪਏ। ਇਸਤੋਂ ਬਾਅਦ ਜੋ ਕੁਝ ਬੁੱਲੋਵਾਲ ਦੀ ਧਰਤੀImage result for bhai surinder singh sodhi ਤੇ ਪੂਰੇ ਬਜਾਰ ਨੇ ਦੇਖਿਆ ਉਹ ਭਾਈ ਸਰੂਪ ਸਿੰਘ ਕਡਿਆਣਾ ਕੋਲੋਂ ਸਰਵਣ ਕਰੋ। ਦਸਦੇ ਜਾਈਏ ਕਿ ਭਾਈ ਸੁਰਿੰਦਰ ਸਿੰਘ ਸੋਢੀ ਸੰਤ ਭਿੰਡਰਾਂਵਾਲਿਆਂ ਦੀ ਸੱਜੀ ਬਾਂਹ ਸੀ ਜਿਸਨੂੰ ਕੁਝ ਅਕਾਲੀ ਲੀਡਰਾਂ ਨੇ ਸੰਤਾਂ ਨਾਲ ਖ਼ਾਰ ਖਾਂਦਿਆਂ ਨੇ ਧੋਖੇ ਨਾਲ ਸ਼ਹੀਦ ਕਰਵਾਇਆ ਸੀ। ਭਾਈ ਸੋਢੀ ਅਜਿਹਾ ਸਿੰਘ ਸੀ ਜੋ ਰੇਲ ਗੱਡੀ ਤੇ ਲਾਈਨ ਤੇ ਮੋਟਰਸਾਈਕਲ ਚਲਾ ਲੈਂਦਾ ਸੀ।

Related Articles

Back to top button