News

ਜਥੇਦਾਰ ਹਵਾਰੇ ਦੀਆਂ ਮੁਲਾਕਾਤਾਂ ਤੇ ਪਾਬੰਦੀ !! ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ

ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਂਦਿਆਂ ਇੱਕ ਵਾਰੀ ਫਿਰ ਭਾਰਤ ਸਰਕਾਰ ਨੇ ਅਜਿਹਾ ਕਦਮ ਚੁੱਕਿਆ ਹੈ ਜੋ ਸਰਕਾਰ ਦੇ ਖੁਦ ਦੇ ਬਣਾਏ ਕਾਨੂੰਨ ਨੂੰ ਹੀ ਮਖੌਲ ਕਰ ਰਿਹਾ ਹੈ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀਆਂ ਜੇਲ ਮੁਲਾਕਾਤਾਂ ਤੇ ਪਾਬੰਦੀ ਲਗਾ ਦਿੱਤੀ ਹੈ। ਇਹਨਾਂ ਹੀ ਨਹੀਂ ਭਾਈ ਸਾਹਿਬ ਨੂੰ ਜੇਲ ਅੰਦਰ ਭੇਜੇ ਜਾਣ ਵਾਲੇ ਖਰਚੇ ਤੇ ਵੀ ਰੋਕ ਲਗਾ ਦਿੱਤੀ ਗਈ ਹੈ ਜੋ ਕਿ ਛੇ ਹਜਾਰ ਮਹੀਨਾ ਹੈ। ਇਹ ਜੇਲਾਂ ਦਾ ਕਾਨੂੰਨ ਹੈ ਕਿ ਕੋਈ ਵੀ ਕੈਦੀ ਆਪਣੇ ਖਰਚੇ ਪਰਿਵਾਰ ਜਾਂ ਰਿਸ਼ਤੇਦਾਰਾਂ ਤੋਂ ਛੇ ਹਜਾਰ ਤੱਕ ਦੀ ਰਕਮ ਇੱਕ ਮਹੀਨੇ ਦੇ ਖਰਚੇ ਲਈ ਲੈ ਸਕਦਾ ਹੈ ਅਤੇ ਆਪਣੇ ਦੋਸਤਾਂ ਸਾਕ-ਸਬੰਧੀਆਂ ਨਾਲ ਹਫਤੇ ਚ ਦੋ ਵਾਰ ਮੁਲਾਕਾਤ ਕਰ ਸਕਦਾ ਹੈ ਪਰ ਭਾਈ ਹਵਾਰਾ ਦੇ ਕੇਸ ਚ ਸਾਰੇ ਕਾਨੂੰਨ ਛਿੱਕੇ ਟੰਗ ਦਿੱਤੇ ਗਏ ਹਨ।
ਕੇਂਦਰ ਸਰਕਾਰ ਨੇ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਕੇਸ ਦੇ ਤਿਹਾੜ ਜੇਲ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਦੀਆਂ ਮੁਲਾਕਾਤਾਂ ’ਤੇ ਪੂਰਨ ਰੂਪ ਵਿਚ ਪਾਬੰਦੀ ਲਾ ਦਿਤੀ ਹੈ। ਜਨਵਰੀ ਤੋਂ ਬਾਅਦ ਜੇਲ ਲਈ ਜੇਬ ਖ਼ਰਚ ਵਾਸਤੇ ਦਿਤੇ ਜਾਣ ਵਾਲੇ ਛੇ ਹਜ਼ਾਰ ਰੁਪਏ ਮਹੀਨੇ ਵੀ ਨਹੀਂ ਦੇਣ ਦਿਤੇ ਗਏ। ਭਾਈ ਹਵਾਰਾ ਦੇ ਹਮਾਇਤੀਆਂ ਨੇ ਮੁਲਾਕਾਤ ਦੀ ਆਗਿਆ ਲੈਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਵਿਰੁਧ ਦਿੱਲੀ ਹਾਈ ਕੋਰਟ ਵਿਚ ਕੇਸ ਦਾਇਰ ਕਰਨ ਦੀ ਤਿਆਰੀ ਕਰ ਲਈ ਹੈ। ਪੰਜਾਬ ਤੋਂ ਇਕ ਵਫ਼ਦ ਨੇ ਦਿੱਲੀ ਦੇ ਇਕ ਪ੍ਰਸਿੱਧ ਵਕੀਲ ਨਾਲ ਮੁਲਾਕਾਤ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਭਾਈ ਹਵਾਰਾ ਨਾਲ ਮੁਲਾਕਾਤਾਂ ’ਤੇ ਪਾਬੰਦੀ ਅੱਠ ਮਹੀਨੇ ਪਹਿਲਾਂ ਲਾ ਦਿਤੀ ਸੀ ਹਾਲਾਂਕਿ ਦਸ ਜਣਿਆਂ ਕੋਲ ਕੇਂਦਰ ਸਰਕਾਰ ਦੀ ਮੁਲਾਕਾਤ ਦੀ ਲਿਖਤੀ ਮਨਜ਼ੂਰੀ ਹੈ ਪਰ ਇਸ ਵਿਚੋਂ ਭਾਈ ਹਵਾਰਾ ਦੀ ਮਾਤਾ ਨਰਿੰਦਰ ਕੌਰ, ਧਰਮ ਬਾਪੂ ਗੁਰਚਰਨ ਸਿੰਘ ਅਤੇ ਦਿੱਲੀ ਦੇ ਇਕ ਹੋਰ ਸੱਜਣ ਨੂੰ ਬਾਹਰ ਰਖਿਆ ਗਿਆ ਸੀ। ਪਿਛਲੇ ਤਿੰਨ ਮਹੀਨੇ ਤੋਂ ਇਹ ਮੁਲਾਕਾਤਾਂ ਵੀ ਬੰਦ ਹਨ। ਭਾਈ ਹਵਾਰਾ ਦੀ ਮਾਤਾ ਜੀ ਮਾਤਾ ਨਰਿੰਦਰ ਕੌਰ ਆਖ਼ਰੀ ਵਾਰ ਚਾਰ ਮਹੀਨੇ ਪਹਿਲਾਂ ਮੁਲਾਕਾਤ ਕਰ ਕੇ ਆਈ ਸੀ ਪਰ ਉਦੋਂ ਵੀ ਧਰਮ ਦੇ ਬਾਪੂ ਗੁਰਚਰਨ ਸਿੰਘ ਨੂੰ ਬਾਹਰ ਰੋਕ ਲਿਆ ਗਿਆ ਸੀ। ਮੁਲਾਕਾਤ ਬੰਦ ਹੋਣ ਕਰ ਕੇ ਭਾਈ ਹਵਾਰਾ ਨੂੰ ਦਿਤਾ ਜਾਣ ਵਾਲਾ ਛੇ ਹਜ਼ਾਰ ਜੇਬ ਖ਼ਰਚ ਵੀ ਦੇਣ ਤੋਂ ਰਹਿ ਗਿਆ ਹੈ। ਪਿਛਲੇ ਸਮੇਂ ਦੌਰਾਨ ਮੁਲਾਕਾਤੀ ਭਾਈ ਹਵਾਰੇ ਦੇ ਜੇਲ ਦੇ ਖਾਤੇ ਵਿਚ ਛੇ ਹਜ਼ਾਰ ਰੁਪਏ ਜਮ੍ਹਾਂ ਕਰਾਉਂਦੇ ਰਹੇ ਹਨ। ਇੰਨੀ ਰਕਮ ਦੇਣ ਦੀ ਆਗਿਆ ਜੇਲ ਮੈਨੂਅਲ ਵਿਚ ਵੀ ਸ਼ਾਮਲ ਹੈ। ਦੱਸਣਾ ਲਾਜ਼ਮੀ ਹੋਵੇਗਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਮਾਡਲ ਜੇਲ ਬੁੜੈਲ ਵਿਚੋਂ ਤਿਹਾੜ ਜੇਲ ਵਿਚ ਤਬਦੀਲ ਕਰਨ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਸ ਨਾਲ ਮੁਲਾਕਾਤੀਆਂ ਦੀ ਸੂਚੀ ਵਿਚ ਦਸ ਜਣਿਆਂ ਨੂੰ ਸ਼ਾਮਲ ਕੀਤਾ ਸੀ ਜਿਨ੍ਹਾਂ ਵਿਚ ਬਲਵੀਰ ਸਿੰਘ ਹਿਸਾਰ, ਬਾਪੂ ਗੁਰਚਰਨ ਸਿੰਘ, ਹਰਮਿੰਦਰ ਸਿੰਘ ਦਿੱਲੀ, ਨਵਜੀਤ ਸਿੰਘ, ਮਨਪ੍ਰੀਤ ਕੌਰ, ਅਮਰੀਕ ਸਿੰਘ ਦਿੱਲੀ ਅਤੇ ਦੋ ਪੱਤਰਕਾਰ ਬਲਜੀਤ ਸਿੰਘ ਤੇ ਸੰਦੀਪ ਕੌਰ ਦੇ ਨਾਵਾਂ ਨੂੰ ਮਨਜ਼ੂਰੀ ਦਿਤੀ ਗਈ ਸੀ। ਹਫ਼ਤੇ ਵਿਚ ਦੋ ਦਿਨ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਤਿੰਨ ਜਣਿਆਂ ਨੂੰ ਮੁਲਾਕਾਤ ਕਰਨ ਦੀ ਖੁੱਲ੍ਹ ਸੀ ਪਰ ਗ੍ਰਹਿ ਮੰਤਰਾਲੇ ਨੇ ਜਿਨ੍ਹਾਂ ਦਸ ਜਣਿਆਂ ਨੂੰ ਮੁਲਾਕਾਤ ਕਰਨ ਦੀ ਆਗਿਆ ਦਿਤੀ ਸੀ ਹੁਣ ਉਨ੍ਹਾਂ ’ਤੇ ਵੀ ਰੋਕ ਲਾ ਦਿਤੀ ਹੈ। ਭਾਈ ਹਵਾਰਾ ਦੇ ਵਕੀਲ ਅਮਰ ਸਿੰਘ ਚਾਹਲ ਅਤੇ ਹਰਬੰਸ ਸਿੰਘ ਮੰਝਪੁਰ ਮੁਲਾਕਾਤ ਕਰ ਸਕਦੇ ਹਨ। ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੀ 31 ਅਗੱਸਤ 1995 ਨੂੰ ਪੰਜਾਬ ਸਿਵਲ ਸਕੱਤਰੇਤ ਮੂਹਰੇ ਹਤਿਆ ਕਰ ਦਿਤੀ ਗਈ ਸੀ ਅਤੇ ਸੀਬੀਆਈ ਨੇ ਹਤਿਆ ਦੇ ਦੋਸ਼ ਵਿਚ ਨੌਂ ਜਣਿਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਭਾਈ ਹਵਾਰਾ ਦੇ ਧਰਮ ਦੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ‘ਜਥੇਦਾਰ’ ਹਵਾਰਾ ਦੀ ਹਰਮਨ ਪਿਆਰਤਾ ਦੇਖ ਕੇ ਬੁਖਲਾ ਗਈ ਹੈ ਇਹੋ ਵਜ੍ਹਾ ਹੈ ਕਿ ਮੁਲਾਕਾਤਾਂ ’ਤੇ ਰੋਕ ਲਾ ਦਿਤੀ ਗਈ ਹੈ। ਪਰ ਫਿਰ ਵੀ ਜੇਲ ਵਿਚ ਮੁਸਕਰਾਉਂਦਾ ਹਵਾਰਾ ਸਰਕਾਰਾਂ ਦੇ ਜ਼ੁਲਮ ਨੂੰ ਹੱਸਕੇ ਸਹਿ ਰਿਹਾ….

Related Articles

Back to top button