Punjab
ਜਥੇਦਾਰ ਸਾਬ ਦੀ ਇੱਕ ਇੱਕ ਗੱਲ ਸੋਚਣ ਸਮਝਣ ਵਾਲੀ ਹੈ | Jathedar Ranjit Singh | Surkhab TV

ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਸਰਕਾਰ ਵਲੋਂ ਖੇਤੀਬਾੜੀ ‘ਚ ਸੁਧਾਰ ਦੇ ਪ੍ਰੋਗਰਾਮਾਂ ਨੂੰ ਲਾਗੂ ਕਰਨ ਅਤੇ ਕਿਸਾਨਾਂ ਦੀ ਕਮਾਈ ਵਧਾਉਣ ਦੇ ਮਕਸਦ ਨਾਲ ਲਿਆਏ ਗਏ 3 ਬਿੱਲ ਲੋਕ ਸਭਾ ‘ਚ ਪੇਸ਼ ਕੀਤੇ ਗਏ। ਇਹ ਤਿੰਨੇ ਬਿੱਲ ਕੋਰੋਨਾ ਕਾਲ ‘ਚ 5 ਜੂਨ 2020 ਨੂੰ ਨੋਟੀਫਾਈਡ 3 ਆਰਡੀਨੈਂਸਾਂ ਦਾ ਸਥਾਨ ਲੈਣਗੇ। ਸੈਸ਼ਨ ਦੇ ਚੌਥੇ ਦਿਨ ਖੇਤੀਬਾੜੀ ਆਰਡੀਨੈਂਸ ‘ਤੇ ਲੰਮੀ ਬਹਿਸ ਤੋਂ ਬਾਅਦ ਇਹ ਬਿੱਲ ਪਾਸ ਹੋ ਗਿਆ ਹੈ।ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਨਵਾਂ ਬਿੱਲ ਕਿਸਾਨ ਵਿਰੋਧੀ ਨਹੀਂ ਹੈ ਅਤੇ ਇਹ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਬਿਹਤਰ ਮੁੱਲ ਦਿਵਾਏਗਾ। ਇਸ ਬਿੱਲਾਂ ਤੋਂ ਇੰਸਪੈਕਟਰ ਰਾਜ ਖ਼ਤਮ ਹੋਵੇਗਾ, ਭ੍ਰਿਸ਼ਟਾਚਾਰ ਖ਼ਤਮ ਹੋਵੇਗਾ ਅਤੇ ਕਿਸਾਨ ਤੇ ਵਪਾਰੀ ਦੇਸ਼ ‘ਚ ਕਿਤੇ ਵੀ ਖਰੀਦ ਅਤੇ ਵਿਕਰੀ ਲਈ ਆਜ਼ਾਦ ਹੋਣਗੇ।