Sikh News

ਜਥੇਦਾਰ ਦੀ ਜਥੇਦਾਰਾਂ ਵਾਲੀ Speech | ਇੱਕ ਵਾਰੀ ਜਰੂਰ ਸੁਣੋ | Giani Harpreet Singh

ਹਿੰਦੂ ਭਾਈਚਾਰੇ ਦਾ ਬਹੁ-ਗਿਣਤੀ ਵਿੱਚ ਹੋਣ ਕਰਕੇ ਇਨ੍ਹਾਂ ਵਿੱਚੋਂ ਕੁੱਛ ਕੱਟੜ-ਪੰਥੀ, ਰਾਜ-ਮੱਦ ਵਿੱਚ ਹੁੰਦੇ ਹੋਏ, ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨਣ ਦੀ ਥਾਂ, ਸਿੱਖਾਂ ਨੂੰ ਕਦੇ ਕੇਸਾਧਾਰੀ ਹਿੰਦੂ, ਕਦੇ ਹਿੰਦੀ, ਹਿੰਦੂ, ਹਿੰਦੋਸਤਾਨ ਦੇ ਨਾਹਰੇ ਲਾ ਕੇ ਡਰਾਉਣਾ ਚਾਹੁੰਦੇ ਹਨ। ਅਸਲ ਵਿੱਚ ਇਨ੍ਹਾਂ ਨੂੰ “ਕੌਮ” ਦੀ ਪ੍ਰੀਭਾਸ਼ਾ ਤੋਂ ਅਨਜਾਣ ਹੀ ਕਿਹਾ ਜਾ ਸਕਦਾ ਹੈ। ਤਾਹੀਉਂ ਤਾਂ ਇਹ ਚਾਹੁੰਦੇ ਹਨ ਕਿ ਜੀਊਂਦੀ ਜਾਗਦੀ ਸਿੱਖ ਕੌਮ ਨੂੰ ਲੜਖੜਾਕੇ ਜੀ ਰਹੇ ਪੱਥਰ ਪੂਜ ਪੱਥਰਦਿਲ, ਵਹਿਮਾਂ, ਭਰਮਾਂ, ਕਪਟ ਅਤੇ ਮਿਲਗੋਭੇ ਭਰੇ ਸਿਧਾਂਤ ਅਧੀਨ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਹੜੱਪ ਕੀਤਾ ਜਾਵੇ, ਜੋ ਸ਼ਾਇਦ ਇਹ ਲੋਕ ਇਹ ਭੀ ਨਹੀਂ ਜਾਣਦੇ ਕਿ ਇਹ ਬਹੁਤ ਬੜਾ ਪਾਪ ਹੈ। ਇਹ ਐਸੇ ਨਾਹਰੇ ਹੀ ਨਹੀਂ ਮਾਰਦੇ ਆਪਣੀ ਭੜਾਸ ਕਈ ਕਈ ਤਰ੍ਹਾਂ ਦੇ ਪਰਚੇ ਵੰਡ ਕੇ ਵੀ ਕੱਢਦੇ ਰਹਿੰਦੇ ਹਨ, ਜਿਨ੍ਹਾਂ ਦਾ ਜਵਾਬ ਅੰਤ ਵਿੱਚ ਦਿੱਤਾ ਜਾਵੇਗਾ। ਪ੍ਰਸਿੱਧ ਅਤੇ ਪ੍ਰਮਾਣਿਤ ਰਾਜਨੀਤੀ ਵਿਗਿਆਨੀਆਂ ਦੁਆਰਾ ਕੌਮ ਬਾਰੇ ਪ੍ਰੀਭਾਸ਼ਾ ਦੇਣ ਤੋਂ ਪਹਿਲਾਂ ਦੋ ਜਹਾਨ ਦੇ ਵਾਲੀ ਸਤਿਗੁਰਾਂ ਵਲੋਂ “ਸਿੱਖ ਇੱਕ ਵੱਖਰਾ ਪੰਥ, ਭਾਵ ਕੌਮ” ਹੋਣ ਦੀ, ਸਿੱਖ ਮਨਾਂ ਵਿੱਚ ਵਸਾਈ ਸਦੀਵੀ ਸੋਚ ਦਾ ਜ਼ਿਕਰ ਜ਼ਰੂਰੀ ਹੈ।
ਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਏ ਪੰਥ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹਨ, “ਸ਼ਬਦ ਜਿਤੀ ਸਿਧਿ ਮੰਡਲੀ ਕੀਤੋਸੁ ਆਪਣਾ ਪੰਥ ਨਿਰਾਲਾ” (1-13)। ਨਿਰਾਲਾ ਵੀ ਕੈਸਾ, “ਵਾਲਹੁ ਨਿਕਾ ਆਖੀਐ ਗੁਰ ਪੰਥ ਨਿਰਾਲਾ” (13-7)। ਗੁਰੂ ਅੰਗਦ ਦੇਵ ਜੀ ਨੇ ਗੁਰੂ ਜੋਤਿ ਗੁਰੂ ਅਮਰ ਦਾਸ ਵਿੱਚ ਟਿਕਾਉਣ ਸਮੇਂ ਗੁਰੂ ਅਮਰ ਦਾਸ ਜੀ ਨੂੰ ਗੋਇੰਦਵਾਲ ਭੇਜਣ ਸਮੇਂ ਕਿਹਾ ਸੀ, “ਸਿੱਖ ਪੰਥ ਪਾਰਬ੍ਰਹਮ ਦਾ ਪੰਥ ਹੈ, ਇਸ ਦੀ ਇਸ ਪੱਖੋਂ ਦੇਖਭਾਲ ਕਰਨੀ ਹੈ”। ਇਹ ਉਨ੍ਹਾਂ ਨੇ ਪ੍ਰਚਾਰ ਵਾਸਤੇ ਬਾਈ ਮੰਜੀਆਂ ਕਾਇਮ ਕਰਕੇ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਬਣਾ ਕੇ ਪ੍ਰਵਾਨ ਚੜ੍ਹਾ ਦਿੱਤਾ। ਗੁਰੂ ਰਾਮਦਾਸ ਜੀ ਨੇ ਸਿੱਖ ਮਨਾਂ ਵਿੱਚ ਇਹ ਸਦਾ ਲਈ ਪੱਕਾ ਕਰ ਦਿੱਤਾ ਕਿ ਸਬਰ, ਸੰਤੋਖ ਅਤੇ ਸਿਦਕ ਯਤੀਮ ਹੁੰਦਿਆਂ ਨੂੰ ਭੀ ਸ਼ਾਹਾਂ ਦੇ ਸ਼ਾਹ ਬਣਾ ਦਿੰਦਾ ਹੈ, ਜਿੱਸ ਪ੍ਰਵਾਰ (ਭਾਵ ਸੋਢੀ ਪਰਵਾਰ) ਨੇ ਅੰਤ ਵਿੱਚ ਆਪਣਾ ਸੱਭ ਕੁੱਛ ਵਾਰ ਕੇ ਖਾਲਸਾ ਪੰਥ (ਕੌਮ) ਨੂੰ ਆਪਣੇ ਪੁੱਤਰ ਹੀ ਨਹੀਂ ਆਪਣਾ ਗੁਰੂ ਭੀ ਬਣਾ ਲਿਆ। ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਕਹੇ ਪਵਿੱਤਰ ਸ਼ਬਦਾਂ, “ਨਾ ਹਮ ਹਿੰਦੂ ਨ ਮੁਸਲਮਾਨ” ਨੂੰ ਗੁਰਬਾਣੀ ਵਿੱਚ ਅੰਗ 1136 ਤੇ “ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥”Image result for sikh ਲਿਖ ਕੇ ਸਾਫ ਕਰ ਦਿੱਤਾ ਕਿ ਅਸੀਂ ਹਿੰਦੂ ਜਾਂ ਮੁਸਲਮਾਨ ਨਹੀਂ, ਅਸੀਂ ਸੱਭ ਤੋਂ ਨਿਆਰੇ ਹਾਂ। ਇਸ ਪੰਥ ਨੂੰ ਹੋਰ ਵੀ ਤਕੜੇ ਪੈਰਾਂ ਤੇ ਖੜਾ ਕਰਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਉਲੀਕੀ ਮੀਰੀ ਪੀਰੀ ਦੀ ਅਮਲੀ ਰੂਪ ਵਿੱਚ ਵਰਤੋਂ ਕੀਤੀ, ਜਿੱਸ ਨੂੰ ਜਿੱਸ ਤਰ੍ਹਾਂ ਦਸਮ ਪਿਤਾ ਜੀ ਨੇ ਖਾਲਸਾ ਪੰਥ ਦਾ ਰੂਪ ਦਿੱਤਾ ਸਾਰੀ ਦੁਨੀਆਂ ਜਾਣਦੀ ਹੈ। ਸਿੱਖ ਪੰਥ ਨੂੰ “ਖਾਲਸਾ ਮੇਰੋ ਰੂਪ ਹੈ ਖਾਸ” ਅਤੇ “ਖਾਲਸਾ ਪ੍ਰਮਾਤਮਾ ਕੀ ਫੌਜ॥ ਪ੍ਰਗਟਿਉ ਖਾਲਸਾ ਪ੍ਰਮਾਤਮ ਕੀ ਮੌਜ॥” ਕਹਿਕੇ ਪੱਕੇ ਪੈਰਾਂ ਤੇ ਖੜ੍ਹੇ ਕਰਕੇ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਨੂੰ ਸਾਵਧਾਨ ਭੀ ਕਰ ਦਿੱਤਾ, “ਜਬ ਲਗ ਖਾਲਸਾ ਰਹੈ ਨਿਆਰਾ॥ ਤਬ ਲਗ ਤੇਜ ਦੀਉ ਮੈ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨਾ ਕਰੋਂ ਇਨ ਕੀ ਪ੍ਰਤੀਤ॥” ਕੀ ਇਹ ਸੱਭ ਕੁੱਛ, ਹਿੰਦੂ ਅਤੇ ਮੁਸਲਮਾਨਾਂ ਵਾਂਗ, ਸਿੱਖਾਂ ਨੂੰ ਵੱਖਰੇ ਅਤੇ ਨਿਆਰੇ ਨਹੀਂ ਦੱਸਦਾ?
ਸਿੱਖ ਪੰਥ ਦੇ ਮਹਾਨ ਵਿਦਵਾਨ ਸੁਵਰਗਵਾਸੀ ਸ. ਦੇਵਿੰਦਰ ਸਿੰਘ ਜੀ ਦੁੱਗਲ “ਸਿੱਖ ਇੱਕ ਵੱਖਰੀ ਕੌਮ ਦਾ ਸੰਕਲਪ” ਵਿੱਚ ਰਾਜਨੀਤੀ ਵਿਗਿਆਨੀਆਂ ਅਤੇ ਪ੍ਰਸਿੱਧ ਵਿਦਵਾਨਾਂ, ਜਿਨ੍ਹਾਂ ਵਿੱਚ ਸਰਬ ਸ੍ਰੀ ਬ੍ਰਗਸ, ਪ੍ਰੇਡੀਅਰ, ਲੀਕਾਕ, ਬ੍ਰਾਈਸ, ਬਲੰਤਸ਼ੀ, ਰੈਮਜ਼ੇ ਮੀਯੂਰ, ਹੇਜ਼ ਕਾਰਲੀਟਨ, ਆਰਨਲਡ ਟਾਈਨਬੀ, ਜੇ. ਐਸ. ਮਿਲ, ਸਟਾਲਿਨ, ਸਿਜਵਿਕ, ਸਪਿੰਗਲਰ, ਰੀਨਾਨ, ਅੰਬੇਦਕਰ, ਗਾਰਨਰ ਆਦਿ ਸ਼ਾਮਲ ਹਨ, ਵਲੋਂ ਕੌਮ ਦੀ ਪ੍ਰੀਭਾਸ਼ਾ ਬੜੇ ਵਿਸਥਾਰ ਨਾਲ ਦਿੰਦੇ ਹਨ। ਇੱਥੇ ਉਨ੍ਹਾਂ ਦੇ ਵਿਚਾਰ ਸੰਖੇਪ ਵਿੱਚ ਕਿਸੀ ਫਿਰਕੇ ਵਲੋਂ ਕੌਮੀ ਹੈਸੀਅਤ ਦਾ ਧਾਰਨੀ ਹੋਣ ਬਾਰੇ ਉਲੀਕੇ ਗਏ ਇਸ ਪ੍ਰਕਾਰ ਹਨ:-Image result for sikh
1. ਮਜ਼ਹਬੀ ਏਕਤਾ ਅਤੇ ਸੁਤੰਤਰਤਾ। 2. ਸਮਾਜੀ ਅਭਿੰਨਤਾ ਅਤੇਇਸ ਦੀ ਚੇਤਿੰਤਾ। 3. ਭਾਸ਼ਾਈ ਏਕਤਾ। 4.ਬਹੁਤ ਵੱਡੀ ਗਿਣਤੀ ਦਾ ਕਿਸੀ ਖਾਸ ਖੇਤਰ ਵਿੱਚ ਇਕੱਠੇ ਰਹਿਣਾ। 5.ਸਾਂਝਾ ਗੌਰਵਮਈ ਪਿਛੋਕੜ ਜਿੱਸ ਦਾ ਅਧਾਰ ਉਹ ਸਾਂਝੇ ਨਿਸ਼ਾਨੇ ਹਨ ਜਿਨ੍ਹਾਂ ਦੀ ਪੂਰਤੀ ਲਈ ਇੱਕ ਲੰਬੇ ਅਰਸੇ ਤੱਕ ਇਸ ਫਿਰਕੇ ਦੇ ਮੈਂਬਰਾਂ ਨੇ ਘਾਲਣਾਂ ਘਾਲੀਆਂ ਹੋਣ, ਕੁਰਬਾਨੀਆਂ ਦਿੱਤੀਆਂ ਹੋਣ, ਦੁੱਖ-ਸੁੱਖ ਸਾਂਝੇ ਕੀਤੇ ਹੋਣ, ਇਤਿਹਾਸਿਕ ਪ੍ਰਾਪਤੀਆਂ ਹਾਸਲ ਹੋਣ ਅਤੇ ਜਿਨ੍ਹਾਂ ਦੀ ਯਾਦ ਇੱਕ ਗੌਰਵਮਈ ਵਿਰਸੇ ਦੀ ਸੂਰਤ ਅਖਤਿਆਰ ਕਰ ਚੁੱਕੀ ਹੋਵੇ। 6. ਇਸ ਸਾਂਝੇ ਵਿਰਸੇ ਦੀ ਰੱਖਿਆ ਅਤੇ ਵਿਕਸਤਤਾ ਲਈ ਇਸ ਫਿਰਕੇ ਦਾ ਹਰ ਮੈਂਬਰ ਹਰ ਸਮੇਂ ਹਰ ਹਾਲਤ ਵਿੱਚ ਸਦਾ ਤਿਆਰ-ਬਰ-ਤਿਆਰ ਰਹੇ ਅਤੇ ਲੋੜ ਪੈਣ ਤੇ ਇਸ ਮਕਸਦ ਲਈ ਹੋਰ ਸਾਰੇ ਪ੍ਰਕਾਰ ਦੇ ਸੰਬੰਧ ਅਤੇ ਰਿਸ਼ਤੇ ਨਾਤੇ ਕੁਰਬਾਨ ਕਰਨ ਦਾ ਇਰਾਦਾ ਰੱਖਦਾ ਹੋਵੇ। 7. ਕਿਸੇ ਖਾਸ ਸਮੇਂ ਆਪਸੀ ਛੋਟੇ ਮੋਟੇ ਮੱਤ-ਭੇਦਾਂ ਦੇ ਬਾਵਜੂਦ ਉਪ੍ਰੋਕਤ ਤੱਥਾਂ ਦੇ ਅਧਾਰ ਤੇ ਉਸ ਫਿਰਕੇ ਦੀ ਆਪਸੀ ਏਕਤਾ, ਜਾਗਤ ਜੋਤਿ ਦੀ ਸੂਰਤ ਹਮੇਸ਼ਾ ਲਟ-ਲਟ ਕਰ ਰਹੀ ਹੋਵੇ ਅਤੇ ਕਿਸੇ ਸਾਂਝੇ ਸੰਕਟ ਦੀ ਸੂਰਤ ਵਿੱਚ ਆਪਸੀ ਮੱਤ-ਭੇਦ ਭੁਲਾ ਕੇ ਹਰ ਮੈਂਬਰ ਕੌਮੀ ਵਿਰਸੇ ਦੀ ਰਾਖੀ ਹਿੱਤ ਤੱਤਪਰ ਹੋ ਜਾਵੇ। 8. ਭਵਿੱਖ ਵਿੱਚ ਕਿਸੀ ਸਾਂਝੇ ਨਿਸ਼ਾਨੇ ਦਾ ਹੋਣਾ ਅਤੇ ਉਸ ਨੂੰ ਹਾਸਲ ਕImage result for sikhਰਨ ਦੀ ਤੀਬਰ ਇੱਛਾ ਹੋਣੀ। 9.ਆਪਣੀ ਕੌਮ ਦਾ ਕਿਸੀ ਨਾ ਕਿਸੀ ਸੂਰਤ ਵਿੱਚ ਸੁਤੰਤਰ ਸਰੂਪ ਸਦਾ ਕਾਇਮ ਰੱਖਣ ਦਾ ਇਰਾਦਾ ਹੋਣਾ।
ਸੋ, ਉਪ੍ਰੋਕਤ ਤਥਾਂ ਦੀ ਰੌਸ਼ਨੀ ਵਿੱਚ ਇਹ ਠੀਕ ਸਿੱਧ ਹੋ ਜਾਂਦਾ ਹੈ ਕਿ ਰਾਜਨੀਤਕ ਵਿਗਿਆਨੀਆਂ ਅਤੇ ਦਿਵਾਨਾਂ ਵਲੋਂ ਕੌਮ ਸੰਬੰਧੀ ਮਿਥੇ ਗਏ ਮੂਲ ਆਧਾਰ ਸਿੱਖ ਕੌਮ ਤੇ ਪੂਰੀ ਤਰਾਂ ਠੀਕ ਉਤਰਦੇ ਹਨ। ਕਈ ਕੌਮਾਂ ਤਾਂ ਇਨ੍ਹਾਂ ਆਧਾਰਾਂ ਤੇ ਪੂਰੀਆਂ ਭੀ ਨਹੀਂ ਉਤਰਦੀਆਂ। ਉਹ ਅੱਗੇ ਲਿਖਦੇ ਹਨ ਕਿ “ਸਿੱਖ ਕੌਮ ਵਿੱਚ ਸਗੋਂ ਕੁੱਛ ਐਸੇ ਵਿਸ਼ੇਸ਼ ਗੁਣ ਹਨ ਜੋ ਸਿੱਖ ਕੌਮ ਦੇ ਸਰੂਪ ਨੂੰ ਦੁਨੀਆਂ ਦੀਆਂ ਹੋਰ ਸਾਰੀਆਂ ਕੌਮਾਂ ਨਾਲੋਂ ਨਿਖਾਰ ਕੇ ਪੇਸ਼ ਕਰਦੇ ਹਨ। “ਸਿੰਘ ਅਤੇ ਕੌਰ” ਨਾਲ ਲਿਖੇ ਜਾਂਦੇ ਸਾਂਝੇ ਨਾਂ, ਪਗੜੀ ਦਾ ਸਾਂਝਾ ਪਹਿਰਾਵਾ, ਸਾਂਝੀ ਅਰਦਾਸ ਦੁਆਰਾ ਹਰ ਰੋਜ਼ ਆਪਣੇ ਸਾਂਝੇ ਸ਼ਹੀਦਾਂ ਅਤੇ ਸਾਂਝੀਆਂ ਪ੍ਰਾਪਤੀਆਂ ਨੂੰ ਯਾਦ ਕਰਨਾ Image result for sikhਅਤੇ ਉਸ ਮਗਰੋਂ ਪੜ੍ਹੇ ਜਾਂਦੇ ਦੋਹਰੇ “ਰਾਜ ਕਰੇਗਾ ਖਾਲਸਾ” ਦੁਆਰਾ ਆਪਣੇ ਕੌਮੀ ਨਿਸ਼ਾਨੇ ਲਈ ਨਿੱਤ ਦ੍ਰਿੜ੍ਹ ਸੰਕਲਪ ਹੋਣਾ, “ਜਹਾਂ ਜਹਾਂ ਖਾਲਸਾ ਤਹਾਂ ਤਹਾਂ ਰੱਛਾ ਰਿਆਇਤ” ਦੁਆਰਾ ਆਪਣੀ ਕੌਮੀ ਏਕਤਾ ਦੀ ਹਰ ਰੋਜ਼ ਅਰਦਾਸ ਕਰਨੀ, ਇਹ ਗੁਣ ਕੇਵਲ ਸਿੱਖ ਕੌਮ ਦੇ ਹਿੱਸੇ ਹੀ ਆਏ ਹਨ। ਦੁਨੀਆਂ ਦੀ ਕਿਸੀ ਹੋਰ ਕੌਮ ਦੇ ਮੈਂਬਰਾਂ ਦੀ ਸ਼ਨਾਖਤ ਇਤਨੀ ਆਸਾਨੀ ਨਾਲ ਨਹੀਂ ਹੋ ਸਕਦੀ, ਜਿੱਸ ਤਰ੍ਹਾਂ ਸਿੱਖ ਕੌਮ ਦੇ ਮੈਂਬਰਾਂ ਦੀ ਹੋ ਜਾਂਦੀ ਹੈ। ਇਨ੍ਹਾਂ ਵਿਸ਼ੇਸ਼ ਗੁਣਾਂ ਕਾਰਨ ਹੀ ਨਿਰਾਦ ਚੌਧਰੀ ਸਿੱਖ ਕੌਮ ਨੂੰ ਭਾਰਤੀ ਉਪ-ਮਹਾਂਦੀਪ ਦੀਆਂ ਹਰੋ ਸਾਰੀਆਂ ਕੌਮਾਂ ਤੋਂ ਉਤਮ ਗਿਣਦਾ ਹੈ। ਇਹ ਸੱਭ ਕੁੱਛ ਕਿਵੇਂ ਹੋ ਸਕਿਆ? ਸ. ਸੁਖਦਿਆਲ ਸਿੰਘ ਜੀ ਅਨੁਸਾਰ, “ਗੁਰੂ ਸਾਹਿਬਾਨ ਜੀ ਵਲੋਂ ਸਭਿਆਚਾਰਕ ਇਨਕਲਾਬ ਦੁਆਰਾ, ਲੋਕਾਂ ਦੀ ਮਾਨਸਿਕ ਅਵਸਥਾ ਨੂੰ ਬਦਲ ਕੇ, ਤੇ ਉਨ੍ਹਾਂ ਦੇ ਖਿਆਲਾਂ ਤੇ ਇਰਾਦਿਆਂ ਵਿੱਚ ਇਨਕਲਾਬ ਲਿਆ ਕੇ”। ਜਿਨ੍ਹਾਂ ਲੋਕਾਂ ਨੇ ਇਸ ਇਨਕਲਾਬ ਵਿੱਚ ਹਿੱਸਾ ਲਿਆ ੳਨ੍ਹਾਂ ਨੇ ਇੱਕ ਨਵੀਂ ਕੌਮ ਦੀ ਨੀਂਹ ਰੱਖ ਕੇ ਇਸ ਨੂੰ ਪੱਕੇ ਪੈਰਾਂ ਤੇ ਖੜ੍ਹਾ ਕਰਨ ਲਈ ਜੋ ਕੀਤਾ, ਸੰਖੇਪ ਵਿੱਚ, ਸਿੱਖਾਂ ਵਲੋਂ ਗੁਰੂ ਨੂੰ ਅਧਿਆਤਮਕ ਗੁਰੂ ਹੀ ਨਹੀਂ ਸਗੋਂ ਸੰਸਾਰਕ ਸ਼ਾਸਕ ਵੀ ਸਮਝਣਾ, ਬਾਬਾ ਬੋਤਾ ਸਿੰਘ ਜੀ ਅਤੇ ਬਾਬਾ ਗਰਜਾ ਸਿੰਘ ਜੀ ਵਲੋਂ ਕੁੱਛ ਸਮੇਂ ਲਈ ਪਹਿਲਾ ਸਿੱਖ ਰਾਜ ਕਾਇਮ ਕਰਨਾ, ਬਾਬਾ ਬੰਦਾ ਸਿੰਘ ਬਹਾਦਰ ਜੀ ਵਲੋਂ ਗੁਰੂ ਜੀ ਦੇ ਨਾਮ ਦੇ ਸਿੱਕੇ ਚਲਾ ਕੇ ਰਾਜ ਕਾਇਮ ਕਰਨਾ, “ਜੋ ਅਨਿਆਇ ਦੇ ਰਾਜ ਦੀ ਕਾਲੀ ਬੋਲੀ ਰਾਤ ਵਿੱਚ ਇਹ ਚਿਰਾਂ ਤੋਂ ਉਡੀਕਦਾ ਪ੍ਰਕਾਸ਼ ਸੀ, ਜੋ ਇਤਿਹਾਸ ਵਿੱਚ ਸਦਾ ਚਮਕਦਾ ਰਹੇਗਾ”। ਸਿਰਾਂ ਦੇ ਮੁੱਲ ਸਿੱਖਾਂ ਦੇ, ਨਾ ਕਿ ਹੋਰ ਕਿਸੇ ਦੇ। ਨਵੰਬਰ 1984 ਵਿੱਚ ਸਿੱਖਾਂ ਨੂੰ ਵੱਖਰੀ ਕੌਮ ਸਮਝ ਕੇ ਹੀ ਆਜ਼ਾਦ ਦੇਸ਼ ਵਿੱਚ ਕੀ ਇਹ ਵਹਿਸ਼ੀਆਨਾ ਕਤਲ ਨਹੀਂ ਕੀਤੇ ਗਏ? ਮਿਸਲਾਂ ਵਲੋਂ ਆਪਣੇ ਆਪਣੇ ਰਾਜ ਕਾਇਮ ਕਰਨੇ, ਉਸੇ ਦੌਰਾਨ ਜ਼ਕਰੀਆ ਖਾਨ ਵਲੋਂ ਨਵਾਬੀ ਕਿਸੇ ਵਿਅਕਤੀ ਲਈ ਸ੍ਰਕਾਰ ਵਲੋਂ ਨਹੀਂ ਸੀ ਦਿੱਤੀ ਗਈ, ਬਲਕਿ “ਖਾਲਸੇ” ਭਾਵ “ਸਿੱਖ ਕੌਮ” ਨੂੰ ਦਿੱਤੀ ਗਈ ਸੀ। ਫਿਰ ਮਾਹਾਰਾਜਾ ਰਣਜੀਤ ਸਿੰਘ ਦੁਆਰਾ ਖਾਲਸਾ ਰਾਜ ਜੋ ਕਾਬਲ ਤੋਂ ਲੈ ਕੇ ਜਮਨਾ ਤੱਕ ਅਤੇ ਤਿੱਬਤ ਤੌਂ ਲੈ ਕੇ ਸਿੰਧ ਤੱਕ ਫੈਲਿਆ ਹੋਇਆ ਸੀ ਅਤੇ ਜਿੱਸ ਦੀਆਂ ਇੰਗਲੈਂਡ, ਰੂਸ, ਫਰਾਂਸ, ਇਟਲੀ, ਅਫਗਾਨਿਸਤਾਨ, ਨਿਪਾਲ, ਚੀਨ ਆਦਿ ਦੇਸ਼ਾਂ ਨਾਲ ਰਾਜਸੀ ਸੰਧੀਆਂ ਸਨ। 1947 ਤੋਂ ਪਹਿਲਾਂ ਅੰਗ੍ਰੇਜ਼ ਭਾਰਤ ਵਿੱਚ ਕੇਵਲ ਤਿੰਨ ਕੌਮਾਂ ਨੂੰ ਹੀ ਮਾਨਤਾ ਦਿੰਦਾ ਸੀ, ਭਾਵ ਹਿੰਦੂ, ਮੁਸਲਮਾਨ ਅਤੇ ਸਿੱਖ। ਦੇਸ ਦੀ ਵੰਡ ਤੋਂ ਪਹਿਲਾਂ ਸਿੱਖਾਂ ਨੂੰ ਆਪਣੇ ਨਾਲ ਰੱਖਣ ਲਈ ਹਿੰਦੂ ਲੀਡਰਾਂ ਨੇ ਵੀ ਸਿੱਖਾਂ ਨੂੰ ਇੱਕ ਕੌਮ ਦੇ ਤੌਰ ਤੇ ਮੰਨ ਕੇ ਖਾਸ ਵਾਅਦੇ ਕੀਤੇ ਸਨ, ਜੋ ਪੂਰੇ ਨਹੀਂ ਕੀਤੀ ਗਏ, ਜਿਨ੍ਹਾਂ ਨੂੰ ਮੁੜ ਮੁੜ ਕੇ ਦੁਹਰਾਉਣ ਦੀ ਲੋੜ ਨਹੀਂ, ਗੱਲ ਤਾਂ ਇਨ੍ਹਾਂ ਵਲੋਂ ਸਿੱਖਾਂ ਨੂੰ ਕੌਮ ਵਜੋਂ ਮੰਨਣ ਦੀ ਹੈ।

Related Articles

Back to top button