Sikh News

ਜਥੇਦਾਰ ਅਕਾਲ ਤਖਤ ਸਾਹਿਬ ਦਾ ਗੁ. ਬੇਰ ਸਾਹਿਬ Sultanpur Lodhi ਤੋਂ ਸਿੱਖ ਕੌਮ ਨੂੰ ਸੁਨੇਹਾ

ਹਿੰਦੂ ਭਾਈਚਾਰੇ ਦਾ ਬਹੁ-ਗਿਣਤੀ ਵਿੱਚ ਹੋਣ ਕਰਕੇ ਇਨ੍ਹਾਂ ਵਿੱਚੋਂ ਕੁੱਛ ਕੱਟੜ-ਪੰਥੀ, ਰਾਜ-ਮੱਦ ਵਿੱਚ ਹੁੰਦੇ ਹੋਏ, ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨਣ ਦੀ ਥਾਂ, ਸਿੱਖਾਂ ਨੂੰ ਕਦੇ ਕੇਸਾਧਾਰੀ ਹਿੰਦੂ, ਕਦੇ ਹਿੰਦੀ, ਹਿੰਦੂ, ਹਿੰਦੋਸਤਾਨ ਦੇ ਨਾਹਰੇ ਲਾ ਕੇ ਡਰਾਉਣਾ ਚਾਹੁੰਦੇ ਹਨ। ਅਸਲ ਵਿੱਚ ਇਨ੍ਹਾਂ ਨੂੰ “ਕੌਮ” ਦੀ ਪ੍ਰੀਭਾਸ਼ਾ ਤੋਂ ਅਨਜਾਣ ਹੀ ਕਿਹਾ ਜਾ ਸਕਦਾ ਹੈ। ਤਾਹੀਉਂ ਤਾਂ ਇਹ ਚਾਹੁੰਦੇ ਹਨ ਕਿ ਜੀਊਂਦੀ ਜਾਗਦੀ ਸਿੱਖ ਕੌਮ ਨੂੰ ਲੜਖੜਾਕੇ ਜੀ ਰਹੇ ਪੱਥਰ ਪੂਜ ਪੱਥਰਦਿਲ, ਵਹਿਮਾਂ, ਭਰਮਾਂ, ਕਪਟ ਅਤੇ ਮਿਲਗੋਭੇ ਭਰੇ ਸਿਧਾਂਤ ਅਧੀਨ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਹੜੱਪ ਕੀਤਾ ਜਾਵੇ, ਜੋ ਸ਼ਾਇਦ ਇਹ ਲੋਕ ਇਹ ਭੀ ਨਹੀਂ ਜਾਣਦੇ ਕਿ ਇਹ ਬਹੁਤ ਬੜਾ ਪਾਪ ਹੈ। ਇਹ ਐਸੇ ਨਾਹਰੇ ਹੀ ਨਹੀਂ ਮਾਰਦੇ ਆਪਣੀ ਭੜਾਸ ਕਈ ਕਈ ਤਰ੍ਹਾਂ ਦੇ ਪਰਚੇ ਵੰਡ ਕੇ ਵੀ ਕੱਢਦੇ ਰਹਿੰਦੇ ਹਨ, ਜਿਨ੍ਹਾਂ ਦਾ ਜਵਾਬ ਅੰਤ ਵਿੱਚ ਦਿੱਤਾ ਜਾਵੇਗਾ। ਪ੍ਰਸਿੱਧ ਅਤੇ ਪ੍ਰਮਾਣਿਤ ਰਾਜਨੀਤੀ ਵਿਗਿਆਨੀਆਂ ਦੁਆਰਾ ਕੌਮ ਬਾਰੇ ਪ੍ਰੀਭਾਸ਼ਾ ਦੇਣ ਤੋਂ ਪਹਿਲਾਂ ਦੋ ਜਹਾਨ ਦੇ ਵਾਲੀ ਸਤਿਗੁਰਾਂ ਵਲੋਂ “ਸਿੱਖ ਇੱਕ ਵੱਖਰਾ ਪੰਥ, ਭਾਵ ਕੌਮ” ਹੋਣ ਦੀ, ਸਿੱਖ ਮਨਾਂ ਵਿੱਚ ਵਸਾਈ ਸਦੀਵੀ ਸੋਚ ਦਾ ਜ਼ਿਕਰ ਜ਼ਰੂਰੀ ਹੈ।Image result for ਸਿੱਖ ਕੌਮ
ਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਏ ਪੰਥ ਬਾਰੇ ਭਾਈ ਗੁਰਦਾਸ ਜੀ ਕਹਿੰਦੇ ਹਨ, “ਸ਼ਬਦ ਜਿਤੀ ਸਿਧਿ ਮੰਡਲੀ ਕੀਤੋਸੁ ਆਪਣਾ ਪੰਥ ਨਿਰਾਲਾ” (1-13)। ਨਿਰਾਲਾ ਵੀ ਕੈਸਾ, “ਵਾਲਹੁ ਨਿਕਾ ਆਖੀਐ ਗੁਰ ਪੰਥ ਨਿਰਾਲਾ” (13-7)। ਗੁਰੂ ਅੰਗਦ ਦੇਵ ਜੀ ਨੇ ਗੁਰੂ ਜੋਤਿ ਗੁਰੂ ਅਮਰ ਦਾਸ ਵਿੱਚ ਟਿਕਾਉਣ ਸਮੇਂ ਗੁਰੂ ਅਮਰ ਦਾਸ ਜੀ ਨੂੰ ਗੋਇੰਦਵਾਲ ਭੇਜਣ ਸਮੇਂ ਕਿਹਾ ਸੀ, “ਸਿੱਖ ਪੰਥ ਪਾਰਬ੍ਰਹਮ ਦਾ ਪੰਥ ਹੈ, ਇਸ ਦੀ ਇਸ ਪੱਖੋਂ ਦੇਖਭਾਲ ਕਰਨੀ ਹੈ”। ਇਹ ਉਨ੍ਹਾਂ ਨੇ ਪ੍ਰਚਾਰ ਵਾਸਤੇ ਬਾਈ ਮੰਜੀਆਂ ਕਾਇਮ ਕਰਕੇ ਗੋਇੰਦਵਾਲ ਨੂੰ ਸਿੱਖੀ ਦਾ ਧੁਰਾ ਬਣਾ ਕੇ ਪ੍ਰਵਾਨ ਚੜ੍ਹਾ ਦਿੱਤਾ। ਗੁਰੂ ਰਾਮਦਾਸ ਜੀ ਨੇ ਸਿੱਖ ਮਨਾਂ ਵਿੱਚ ਇਹ ਸਦਾ ਲਈ ਪੱਕਾ ਕਰ ਦਿੱਤਾ ਕਿ ਸਬਰ, ਸੰਤੋਖ ਅਤੇ ਸਿਦਕ ਯਤੀਮ ਹੁੰਦਿਆਂ ਨੂੰ ਭੀ ਸ਼ਾਹਾਂ ਦੇ ਸ਼ਾਹ ਬਣਾ ਦਿੰਦਾ ਹੈ, Image result for ਸਿੱਖ ਕੌਮਜਿੱਸ ਪ੍ਰਵਾਰ (ਭਾਵ ਸੋਢੀ ਪਰਵਾਰ) ਨੇ ਅੰਤ ਵਿੱਚ ਆਪਣਾ ਸੱਭ ਕੁੱਛ ਵਾਰ ਕੇ ਖਾਲਸਾ ਪੰਥ (ਕੌਮ) ਨੂੰ ਆਪਣੇ ਪੁੱਤਰ ਹੀ ਨਹੀਂ ਆਪਣਾ ਗੁਰੂ ਭੀ ਬਣਾ ਲਿਆ। ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਕਹੇ ਪਵਿੱਤਰ ਸ਼ਬਦਾਂ, “ਨਾ ਹਮ ਹਿੰਦੂ ਨ ਮੁਸਲਮਾਨ” ਨੂੰ ਗੁਰਬਾਣੀ ਵਿੱਚ ਅੰਗ 1136 ਤੇ “ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥” ਲਿਖ ਕੇ ਸਾਫ ਕਰ ਦਿੱਤਾ ਕਿ ਅਸੀਂ ਹਿੰਦੂ ਜਾਂ ਮੁਸਲਮਾਨ ਨਹੀਂ, ਅਸੀਂ ਸੱਭ ਤੋਂ ਨਿਆਰੇ ਹਾਂ। ਇਸ ਪੰਥ ਨੂੰ ਹੋਰ ਵੀ ਤਕੜੇ ਪੈਰਾਂ ਤੇ ਖੜਾ ਕਰਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਵਲੋਂ ਉਲੀਕੀ ਮੀਰੀ ਪੀਰੀ ਦੀ ਅਮਲੀ ਰੂਪ ਵਿੱਚ ਵਰਤੋਂ ਕੀਤੀ, ਜਿੱਸ ਨੂੰ ਜਿੱਸ ਤਰ੍ਹਾਂ ਦਸਮ ਪਿਤਾ ਜੀ ਨੇ ਖਾਲਸਾ ਪੰਥ ਦਾ ਰੂਪ ਦਿੱਤਾ ਸਾਰੀ ਦੁਨੀਆਂ ਜਾਣਦੀ ਹੈ। ਸਿੱਖ ਪੰਥ ਨੂੰ “ਖਾਲਸਾ ਮੇਰੋ ਰੂਪ ਹੈ ਖਾਸ” ਅਤੇ “ਖਾਲਸਾ ਪ੍ਰਮਾਤਮਾ ਕੀ ਫੌਜ॥ ਪ੍ਰਗਟਿਉ ਖਾਲਸਾ ਪ੍ਰਮਾਤਮ ਕੀ ਮੌਜ॥” ਕਹਿਕੇ ਪੱਕੇ ਪੈਰਾਂ ਤੇ ਖੜ੍ਹੇ ਕਰਕੇ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਨੂੰ ਸਾਵਧਾਨ ਭੀ ਕਰ ਦਿੱਤਾ, “ਜਬ ਲਗ ਖਾਲਸਾ ਰਹੈ ਨਿਆਰਾ॥ ਤਬ ਲਗ ਤੇਜ ਦੀਉ ਮੈ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਨਾ ਕਰੋਂ ਇਨ ਕੀ ਪ੍ਰਤੀਤ॥” ਕੀ ਇਹ ਸੱਭ ਕੁੱਛ, ਹਿੰਦੂ ਅਤੇ ਮੁਸਲਮਾਨਾਂ ਵਾਂਗ, ਸਿੱਖਾਂ ਨੂੰ ਵੱਖਰੇ ਅਤੇ ਨਿਆਰੇ ਨਹੀਂ ਦੱਸਦਾ?
ਸਿੱਖ ਪੰਥ ਦੇ ਮਹਾਨ ਵਿਦਵਾਨ ਸੁਵਰਗਵਾਸੀ ਸ. ਦੇਵਿੰਦਰ ਸਿੰਘ ਜੀ ਦੁੱਗਲ “ਸਿੱਖ ਇੱਕ ਵੱਖਰੀ ਕੌਮ ਦਾ ਸੰਕਲਪ” ਵਿੱਚ ਰਾਜਨੀਤੀ ਵਿਗਿਆਨੀਆਂ ਅਤੇ ਪ੍ਰਸਿੱਧ ਵਿਦਵਾਨਾਂ, ਜਿਨ੍ਹਾਂ ਵਿੱਚ ਸਰਬ ਸ੍ਰੀ ਬ੍ਰਗਸ, ਪ੍ਰੇਡੀਅਰ, ਲੀਕਾਕ, ਬ੍ਰਾਈਸ, ਬਲੰਤਸ਼ੀ, ਰੈਮਜ਼ੇ ਮੀਯੂਰ, ਹੇਜ਼ ਕਾਰਲੀਟਨ, ਆਰਨਲਡ ਟਾਈਨਬੀ, ਜੇ. ਐਸ. ਮਿਲ, ਸਟਾਲਿਨ, ਸਿਜਵਿਕ, ਸਪਿੰਗਲਰ, ਰੀਨਾਨ, ਅੰਬੇਦਕਰ, ਗਾਰਨਰ ਆਦਿ ਸ਼ਾਮਲ ਹਨ, ਵਲੋਂ ਕੌਮ ਦੀ ਪ੍ਰੀਭਾਸ਼ਾ ਬੜੇ ਵਿਸਥਾਰ ਨਾਲ ਦਿੰਦੇ ਹਨ।

Related Articles

Back to top button