News

ਜਗਮੀਤ ਦੇ ਬਜ਼ੁਰਗ ਨਹੀਂ ਸੀ ਕੋਈ ਆਮ ਇਨਸਾਨ,ਜਗਮੀਤ ਦੇ ਪਿੰਡ ਚ ਬਜ਼ੁਰਗਾਂ ਨੇ ਦੱਸੀ ਵੱਡੀ ਗੱਲ, ਜਾਣੋ ਕੌਣ ਸੀ ਜਗਮੀਤ ਦੇ ਬਜ਼ੁਰਗ

ਕੈਨੇਡਾ ਵਿੱਚ ਜਗਮੀਤ ਸਿੰਘ ਦੇ ਕਿੰਗ ਮੇਕਰ ਬਣਨ ਦੀ ਖੁਸ਼ੀ ਵਿੱਚ ਪੰਜਾਬ ਵਿੱਚ ਉਨ੍ਹਾਂ ਦੇ ਪੁਰਖਿਆਂ ਦੇ ਜੱਦੀ ਪਿੰਡ ਠੀਕਰੀਵਾਲ ਜ਼ਿਲ੍ਹਾ ਸੰਗਰੂਰ ਵਿੱਚ ਬਹੁਤ ਹੀ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀ ਲੱਡੂ ਵੰਡ ਰਹੇ ਹਨ। ਉਨ੍ਹਾਂ ਨੇ ਜਗਮੀਤ ਸਿੰਘ ਦੀ ਜਿੱਤ ਦੀ ਖੁਸ਼ੀ ਵਿੱਚ ਇੱਕ ਫਲੈਕਸ ਬੋਰਡ ਵੀ ਲਗਾ ਦਿੱਤਾ ਹੈ। ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਵੋਟਾਂ ਤੋਂ ਪਹਿਲਾਂ ਜਗਮੀਤ ਸਿੰਘ ਦੀ ਜਿੱਤ ਲਈ ਅਰਦਾਸ ਕੀਤੀ ਸੀ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜਗਮੀਤ ਸਿੰਘ ਦੀ ਖ਼ੁਸ਼ੀ ਵਿੱਚ ਪਿੰਡ ਵਿੱਚ ਪ੍ਰੋਗਰਾਮ ਕਰਵਾਉਣਗੇ। ਉਹ ਗੁਰੂ ਘਰ ਵਿੱਚ ਦੀਪਮਾਲਾ ਕਰਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਦੀ ਜਿੱਤ ਕਾਰਨ ਉਨ੍ਹਾਂ ਦੇ ਪਿੰਡ ਵਿੱਚ ਹਫ਼ਤਾ ਪਹਿਲਾਂ ਦੀਵਾਲੀ ਸ਼ੁਰੂ ਹੋ ਗਈ ਹੈ।ਉਨ੍ਹਾਂ ਨੂੰ ਉਮੀਦ ਹੈ ਕਿ ਜਗਮੀਤ ਸਿੰਘ ਡਿਪਟੀ ਪ੍ਰਧਾਨ ਮੰਤਰੀ ਬਣ ਸਕਦੇ ਹਨ। ਅਤੇ ਪਿੰਡ ਦੇ ਨੌਜਵਾਨਾਂ ਲਈ ਕੈਨੇਡਾ ਵਿੱਚ ਰੁਜ਼ਗਾਰ ਦੇ ਪ੍ਰਬੰਧ ਕਰ ਸਕਦੇ ਹਨ। ਜਗਮੀਤ ਸਿੰਘ ਦਾ ਸਬੰਧ ਸ੍ਰ ਸੇਵਾ ਸਿੰਘ ਠੀਕਰੀਵਾਲਾ ਨਾਲ ਜੁੜਦਾ ਹੈ। ਉਹ ਸੇਵਾ ਸਿੰਘ ਠੀਕਰੀਵਾਲਾ ਦੇ ਪੜਪੋਤੇ ਹਨ। ਸੇਵਾ ਸਿੰਘ ਠੀਕਰੀਵਾਲਾ ਨੇ ਦੋਹਰੀ ਗੁਲਾਮੀ ਦੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਸੀ। ਉਸ ਸਮੇਂ ਲੋਕ ਦੋਹਰੀ ਗੁਲਾਮੀ ਝੱਲ ਰਹੇ ਸਨ। ਇੱਕ ਪਾਸੇ ਤਾਂ ਅੰਗਰੇਜ਼ ਹਕੂਮਤ ਦੀ ਗੁਲਾਮੀ ਸੀ। ਦੂਜੇ ਪਾਸੇ ਇੱਥੋਂ ਦੇ ਰਾਜਿਆਂ ਦੀ ਗ਼ੁਲਾਮੀ ਸੀਸ੍ਰ ਠੀਕਰੀਵਾਲਾ ਨੇ ਇਸ ਦੇ ਖਿਲਾਫ ਪਰਜਾ ਮੰਡਲ ਲਹਿਰ ਚਲਾਈ ਸੀ। ਜਗਮੀਤ ਸਿੰਘ ਦੇ ਪਿਤਾ ਜੀ ਇੱਕ ਡਾਕਟਰ ਸਨ। ਉਹ ਕੈਨੇਡਾ ਵਿੱਚ ਜਾ ਵਸੇ ਜਗਮੀਤ ਸਿੰਘ ਦਾ ਜਨਮ ਕੈਨੇਡਾ ਵਿੱਚ ਹੀ ਹੋਇਆ ਸੀ। ਜਿਸ ਤਰ੍ਹਾਂ ਸੇਵਾ ਸਿੰਘ ਠੀਕਰੀਵਾਲਾ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ। ਉਸ ਤਰ੍ਹਾਂ ਹੀ ਜਗਮੀਤ ਸਿੰਘ ਵੀ ਲੋਕਾਂ ਦੇ ਹੱਕਾਂ ਲਈ ਜੂਝ ਰਹੇ ਹਨ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਜਿਸ ਤਰ੍ਹਾਂ ਜਗਮੀਤ ਸਿੰਘ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਲ ਹੋਏ ਹਨ। ਇਸ ਨੂੰ ਵੀ ਬਹੁਤ ਵੱਡੀ ਪ੍ਰਾਪਤੀ ਕਿਹਾ ਜਾ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਗਮੀਤ ਸਿੰਘ ਵਿੱਚ ਵੀ ਸੇਵਾ ਸਿੰਘ ਵਾਲਾ ਕੁਰਬਾਨੀ ਕਰਨ ਵਾਲਾ ਜਜ਼ਬਾ ਹੈ।ਸੇਵਾ ਸਿੰਘ ਨੇ ਪਰਜਾ ਮੰਡਲ ਲਹਿਰ ਅਧੀਨ ਆਪਣੀ ਕੁਰ-ਬਾਨੀ ਦਿੱਤੀ ਸੀ। ਉਨ੍ਹਾਂ ਨੇ ਸਾਨੂੰ ਦੋਹਰੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਅਹਿਮ ਰੋਲ ਅਦਾ ਕੀਤਾ ਹੈ। ਪਿੰਡ ਦਾ ਇੱਕ ਬਜ਼ੁਰਗ ਬੜੇ ਮਾਣ ਨਾਲ ਕਹਿੰਦਾ ਹੈ ਕਿ ਜਗਮੀਤ ਸਿੰਘ ਉਨ੍ਹਾਂ ਦਾ ਗੁਆਂਢੀ ਹੈ। ਉਨ੍ਹਾਂ ਦੇ ਦਾਦੇ ਦਾ ਨਾਮ ਸ਼ਮਸ਼ੇਰ ਸਿੰਘ ਸੀ। ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਬੇਗਾਨੇ ਵਰਗ ਵਿੱਚ ਜਾ ਕੇ ਆਪਣੀ ਗੱਲ ਕਹਿਣੀ, ਉਨ੍ਹਾਂ ਦੀ ਸੋਚ ਬਦਲ ਕੇ ਉਨ੍ਹਾਂ ਨੂੰ ਆਪਣੇ ਮਗਰ ਲਾ ਲੈਣਾ ਬਹੁਤ ਵੱਡੀ ਗੱਲ ਹੈ। ਜੋ ਕਿ ਜਗਮੀਤ ਸਿੰਘ ਨੇ ਕਰ ਦਿਖਾਇਆ ਹੈ। ਉਹਨਾਂ ਦੇ ਇਸ ਉੱਦਮ ਕਰਕੇ ਪੂਰੇ ਪੰਜਾਬ ਵਿੱਚ ਹੀ ਨਹੀ ਪੂਰੀ ਦੁ ਨੀਆਂ ਵਿੱਚ ਵਸਦੇ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਅਤੇ ਹਰ ਕੋਈ ਉਹਨਾਂ ਦੀ ਸਰਾਹਣਾ ਕਰ ਰਿਹਾ ਹੈ ਅਤੇ ਹਰ ਕੋਈ ਪੰਜਾਬੀ ਮਾਣ ਨਾਲ ਪੰਜਾਬੀ ਹੋਣ ‘ਤੇ ਮਾਣ ਕਰਦਾ ਹੈ।

 

Related Articles

Back to top button